ਸੰਨ 1965 ਵਿ¤ਚ ਹੋਈ ਭਾਰਤ-ਪਾਕਿਸਤਾਨ ਦਰਮਿਆਨ ਪਹਿਲੀ ਜੰਗ ਦੇ 52 ਵਰ੍ਹੇ ਪੂਰੇ ਹੋ ਰਹੇ ਹਨ ।ਇਨ੍ਹਾਂ 52 ਸਾਲਾਂ ਵਿੱਚ ਹਾਲਾਤ ਹਾਲੇ ਵੀ ਉਥੇ ਹੀ ਖੜ੍ਹੇ ਹਨ। ਪਾਕਿਸਤਾਨ ਨੇ ਆਪਣੇ ਜੰਗੀ ਮਨਸੂਬੇ ਤਿਆਗੇ ਨਹੀਂ ਹਨ। ਸਿੱਧੀ ਜੰਗ ਤੋਂ ਇਲਾਵਾ ਇਕ ਅਸਿੱਧੀ ਜੰਗ ਲਗਾਤਾਰ ਲੜੀ ਜਾ ਰਹੀ ਹੈ। 1965 ਦੀ ਜੰਗ ਦੇ ਤਜਰਬੇ ਬਹੁਤ ਹੀ ਅਫਸੋਸ ਵਾਲੇ ਹਨ। ਪਾਕਿਸਤਾਨ ਦੀ ਫੌਜ ਨੇ ਉਸ ਸਮੇਂ ਮਾਨਵੀ ਅਧਿਕਾਰਾਂ ਦਾ ਕੋਈ ਸਤਿਕਾਰ ਨਹੀਂ ਕੀਤਾ। ਅੱਜ ਵੀ ਪਾਕਿਸਤਾਨ ਦੀ ਫੌਜ ਸਰਹੱਦੀ ਖੇਤਰਾਂ ਵਿੱਚ ਆਮ ਸ਼ਹਿਰੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। 1965 ਦੀ ਜੰਗ ਵਿੱਚ ਪਾਕਿਸਤਾਨ ਦੀ ਫ਼ੌਜ ਇ¤ਕ ਵਾਰ ਤਾਂ ਖੇਮਕਰਨ ਅਤੇ ਛੰਭ ਜੌੜੀਆਂ ਸੈਕਟਰ ਵਿਚ ਕਾਫ਼ੀ ਅ¤ਗੇ ਵ¤ਧ ਆਈ ਸੀ।ਜੰਗਬੰਦੀ ਹੋਣ ਤੋਂ ਬਾਅਦ ਜਦੋਂ ਲੋਕ ਵਾਪਸ ਘਰਾਂ ਨੂੰ ਗਏ ਸਨ ਤਾਂ ਪਾਕਿਸਤਾਨੀ ਧਾੜਾਂ ਘਰਾਂ ਦੀਆਂ ਨੀਂਹਾਂ ਤ¤ਕ ਪੁ¤ਟ ਕੇ ਲੈ ਗਈਆਂ ਸਨ। ਕੋਈ ਕੋਠਾ, ਮੋਟਰ, ਬਿਜਲੀ ਦੀ ਤਾਰਾਂ, ਖੰਭਾ, ਵ¤ਡਾ ਦਰਖ਼ਤ ਅਤੇ ਡੰਗਰ ਨਹੀਂ ਸੀ ਛ¤ਡਿਆ। ਪਾਕਿ ਫ਼ੌਜ ਵ¤ਲੋਂ ਖੇਤਾਂ ਵਿਚ ਸੈਂਕੜੇ ਬਰੂਦੀ ਸੁਰੰਗਾਂ ਦ¤ਬੀਆਂ ਗਈਆਂ ਸਨ। ਭਾਰਤੀ ਫ਼ੌਜ ਵ¤ਲੋਂ ਬਹੁਤ ਖੋਜ ਕੀਤੇ ਜਾਣ ਦੇ ਬਾਵਜੂਦ ਥੋੜ੍ਹੀਆਂ ਬਹੁਤ ਬਚੀਆਂ ਰਹਿ ਗਈਆਂ ਸਨ। ਉਨ੍ਹਾਂ ਦੇ ਫਟਣ ਕਾਰਨ ਕਈ ਲੋਕ ਮਾਰੇ ਗਏ ਤੇ ਕਈ ਅੰਗਹੀਣ ਹੋ ਗਏ ਸਨ। ਸਰਹ¤ਦੀ ਖੇਤਰ ਦੇ ਕਿਸਾਨ ਇਸ ਕਾਰਨ ਟਰੈਕਟਰ ਨਾਲ ਵਾਹੀ ਕਰਨ ਸਮੇਂ ਸਾਰੇ ਦੇਵੀ-ਦੇਵਤੇ ਧਿਆ ਕੇ ਖੇਤ ਵਿਚ ਵੜਦੇ ਸਨ ਕਿ ਪਤਾ ਨਹੀਂ ਵਾਪਸ ਆਉਣਾ ਹੈ ਜਾਂ ਸੁਰੰਗ ਫਟਣ ਕਾਰਨ ਮਾਰੇ ਜਾਣਾ ਹੈ।ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਪੰਜਾਬ ਦੇ ਸਰਹ¤ਦੀ ਲੋਕਾਂ ਦਾ ਹੌਸਲਾ ਸਲਾਹੁਣ ਯੋਗ ਹੈ।6 ਸਤੰਬਰ 1965 ਨੂੰ ਪਾਕਿਸਤਾਨ ਨੇ ਭਾਰਤ ਦੇ ਤਿੰਨ ਹਵਾਈ ਠਿਕਾਣਿਆਂ ਉ¤ਤੇ ਹਮਲਾ ਕੀਤਾ ਸੀ।ਪਾਕਿਸਤਾਨੀ ਹਵਾਈ ਫੌਜ ਵੱਲੋਂ ਪਠਾਨਕੋਟ ’ਤੇ ਹਮਲੇ ਦਾ ਇੰਚਾਰਜ ਸੀ ਸੁਕਐਡਰਨ ਲੀਡਰ ਸ¤ਜਾਦ ਹੈਦਰ। ਆਦਮਪੁਰ ਦਾ ਹਮਲਾ ਸੁਕਐਡਰਨ ਲੀਡਰ ਏਮਏਮ ਆਲਮ ਦੀ ਅਗਵਾਈ ’ਚ ਕੀਤਾ ਗਿਆ, ਜਦੋਂ ਕਿ ਹਲਵਾਰਾ ਉ¤ਤੇ ਹਮਲੇ ਦੀ ਜ਼ਿੰਮੇਦਾਰੀ ਪਾਕਿਸਤਾਨ ਦੇ ਪਾਇਲਟ ਸੁਕਐਡਰਨ ਲੀਡਰ ਰਫੀਕੀ ਦੇ ਹ¤ਥ ’ਚ।ਪਠਾਨਕੋਟ ਦੇ ਹ¤ਮਲੇ ’ਚ ਸ¤ਜਾਦ ਹੈਦਰ ਦੀ ਟੀਮ ਨੇ ਬੇਸ ’ਤੇ ਖੜ੍ਹੇ ਭਾਰਤ ਦੇ ਦਸ ਜਹਾਜ਼ ਤਬਾਹ ਕੀਤੇ। ਆਦਮਪੁਰ ਵਿ¤ਚ ਆਲਮ ਦੇ ਫਾਰਮੇਸ਼ਨ ਨੂੰ ਜ਼ਕਰਿਆ ਨੇ ਇੰਗੇਜ ਕੀਤਾ ਅਤੇ ਉਹ ਕੋਈ ਨੁਕਸਾਨ ਪਹੁੰਚਾਏ ਬਿਨਾਂ ਵਾਪਸ ਪਰਤ ਗਏ। ਜਦੋਂ ਆਲਮ ਵਾਪਸ ਜਾ ਰਿਹਾ ਤਾਂ ਸਾਹਮਣਿਓਂ ਆਉਂਦੀ ਸੁਕਐਡਰਨ ਲੀਡਰ ਰਫੀਕੀ ਦੀ ਟੀਮ ਨੂੰ ਉਸ ਨੇ ਅ¤ਗੇ ਭਾਰਤ ਦੇ ਸ¤ਤ ਹੰਟਰਸ ਮੌਜੂਦ ਹੋਣ ਦੀ ਵਾਰਨਿੰਗ ਦਿ¤ਤੀ।ਰਫੀਕੀ ਇਸ ਤੋਂ ਪਹਿਲਾਂ ਲੜਾਈ ਦੇ ਪਹਿਲੇ ਹੀ ਦਿਨ ਭਾਰਤ ਦੇ ਦੋ ਵੈਂਪਾਇਰ ਜਹਾਜ਼ ਡੇਗ ਚੁ¤ਕਾ ਸੀ। ਵਾਰਨਿੰਗ ਦੇ ਬਾਵਜੂਦ ਰਫੀਕੀ ਨੇ ਰਸਤਾ ਨਾ ਬਦਲਿਆ।ਜਿਵੇਂ ਹੀ ਪਾਕਿਸਤਾਨ ਦੇ ਜਹਾਜ਼ ਹਲਵਾਰਾ ਏਅਰਬੇਸ ਦੇ ਨਜ਼ਦੀਕ ਆਏ, ਏਅਰ ਰੇਡ ਸਾਇਰਨ ਵਜਾ ਅਤੇ ਤੋਪਾਂ ਨੇ ਫਾਇਰਿੰਗ ਸ਼ੁਰੂ ਕਰ ਦਿ¤ਤੀ।ਫਲਾਇਟ ਲੇਫਟਿਨੇਂਟ ਡੀਏਨ ਰਾਠੌਰ ਨੇ 500 ਗਜ਼ ਤੋਂ ਆਪਣੀ ਤੋਪ ਨਾਲ ਨਿਸ਼ਾਨਾ ਲਾਇਆ ਤੇ ਰਫੀਕੀ ਦਾ ਜਹਾਜ਼ ਸ¤ਜੇ ਪਾਸੇ ਝੁ¤ਕਦਾ ਹੋਇਆ ਜ਼ਮੀਨ ਨਾਲ ਟਕਰਾ ਕੇ ਅ¤ਗ ਦੇ ਗੋਲੇ ’ਚ ਬਦਲ ਗਿਆ।ਅਸਲ ਵਿ¤ਚ ਪਠਾਨਕੋਟ ਤੋਂ ਬਾਅਦ ਭਾਰਤੀ ਏਅਰ ਫੋਰਸ ਸੁਚੇਤ ਹੋ ਚੁ¤ਕੀ ਸੀ। ਹਲਵਾਰੇ ਦੇ ਉ¤ਤੇ ਚਾਰ ਹੰਟਰ ਪੈਟਰੋਲਿੰਗ ਕਰ ਰਹੇ ਸਨ। ਡਾਇਵ ਲਾਉਣ ਸਾਰ ਪਾਕਿਸਤਾਨੀ ਜਹਾਜ਼ਾਂ ਨੂੰ ਭਾਰਤੀ ਜਹਾਜ਼ਾਂ ਨੇ ਇੰਟਰਸੈਪਟ ਕਰ ਲਿਆ ਸੀ।ਰਫੀਕੀ ਨੂੰ 1965 ਦੀ ਲੜਾਈ ਵਿ¤ਚ ਬਹਾਦਰੀ ਲਈ ਪਾਕਿਸਤਾਨ ਦਾ ਦੂਜਾ ਸਭ ਤੋਂ ਵ¤ਡਾ ਇਨਾਮ ਹਿਲਾਲ-ਏ-ਜ਼ੁਅਰਤ ਦਿ¤ਤਾ ਗਿਆ। ਹਲਵਾਰਾ ਦੇ ਕੋਲ ਜਿਥੇ ਲੜਾਕੂ ਜੈਟ ਦਾ ਮਲਬਾ ਮਿਲਿਆ ਉਥੇ ਸਕਵੈਡਰਨ ਲੀਡਰ ਰਫੀਕੀ ਦੀ ਲਾਸ਼ ਬਿਲਕੁ¤ਲ ਸਾਬਤ ਵੇਖਕੇ ਲ¤ਗਦਾ ਨਹੀਂ ਸੀ ਕਿ ਜਹਾਜ਼ ਗਿਰਾਏ ਜਾਣ ਨਾਲ ਉਸ ਦੀ ਮੌਤ ਹੋਈ ਹੈ। ਓਵਰਆਲਜ਼ ਚੋਂ ਬਰਾਮਦ ਹੋਇਆ ਰਫੀਕੀ ਦਾ ਸ਼ਨਾਖਤੀ ਕਾਰਡ ਲੜਾਈ ਮੁ¤ਕਣ ’ਤੇ ਏਅਰ ਮਾਰਸ਼ਲ ਸ. ਅਰਜਨ ਸਿੰਘ ਪਾਕਿਸਤਾਨ ਲੈ ਕੇ ਗਏ। ਉਸ ਨੂੰ ਪੂਰੇ ਫੌਜੀ ਸਨਮਾਨ ਨਾਲ ਹਲਵਾਰਾ ਵਿ¤ਚ ਹੀ ਦਫਨਾਇਆ ਗਿਆ। ਜਦਕਿ ਤੁਫੈਲ ਨੇ ਜਦੋਂ ਭਾਰਤੀ ਜਹਾਜਾਂ ’ਤੇ ਨਿਸ਼ਾਨਾ ਲਗਾਉਣਾ ਚਾਹਿਆ ਤਾਂ ਉਸਦੀ ਗਨ ਹੀ ਜਾਮ ਹੋ ਗਈ ਤੇ ਉਸਨੇ ਵਿਚੋਂ ਹੀ ਨਿਕਲਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਹੰਟਰ ਉਸਦੇ ਪਿ¤ਛੇ ਪੈ ਗਏ ਤੇ ਸ਼ੂਟ ਡਾਉਨ ਕਰ ਦਿ¤ਤਾ।1965 ਦੀ ਜੰਗ ਵਿ¤ਚ ਸਪਸ਼ਟ ਜਿ¤ਤ-ਹਾਰ ਨਾ ਹੋਣ ਦੇ ਬਾਵਜੂਦ ਇਹ ਜੰਗ 1971 ਵਿ¤ਚ ਪੂਰਬੀ ਪਾਕਿਸਤਾਨ ਵਿ¤ਚ ਭਾਰਤੀ ਜਿ¤ਤ ਦਾ ਆਧਾਰ ਬਣੀ।1965 ਦੀ ਜੰਗ ਰਵਾਇਤੀ ਹਥਿਆਰਾਂ ਨਾਲ ਲੜੀ ਗਈ ਸੀ।ਇਹ ਵ¤ਖਰੀ ਗ¤ਲ ਹੈ ਕਿ ਇਹ ਜੰਗ 1971 ਦੀ ਜੰਗ ਲਈ ਵਧੀਆ ਪੂਰਵ-ਅਭਿਆਸ ਸਾਬਤ ਹੋਈ।1971 ਦੇ ਅਪਰੇਸ਼ਨ ਦੌਰਾਨ ਕਿਸੇ ਵੀ ਜੰਗੀ ਸੈਕਟਰ ਵਿ¤ਚ ਭਾਰਤੀ ਸੈਨਾ ਨੂੰ ਸਪਲਾਈ, ਲੌਜਿਸਟਿਕਸ ਤੇ ਰਣਨੀਤਕ ਪ¤ਖੋਂ ਉਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਜੋ 1965 ਦੀ ਜੰਗ ਦੌਰਾਨ ਪੇਸ਼ ਆਈਆਂ ਸਨ।ਜਿਥੇ ਭਾਰਤੀ ਫੌਜ ਨੇ ਇਹਨਾਂ ਜੰਗਾਂ ਵਿਚ ਆਪਣੇ ਆਪ ਨੂੰ ਇਕ ਮਜ਼ਬੂਤ ਟੀਮ ਦੇ ਤੌਰ ’ਤੇ ਸਾਬਿਤ ਕੀਤਾ ਓਥੇ ਆਪਣੇ ਵਿਵਹਾਰ ਕਰਕੇ ਸ਼ਲਾਘਾ ਖ¤ਟੀ ਹੈ ਓਥੇ ਪਾਕਿਸਤਾਨ ਫੌਜ ਨੇ ਇਸਦੇ ਬਿਲਕੁਲ ਉਲਟ ਲੁ¤ਟ-ਖਸੁ¤ਟ ਅਤੇ ਕਠੋਰ ਰਵਈਏ ਨੂੰ ਦਰਸਾਇਆ ਜਿਸ ਨਾਲ ਉਹਨਾਂ ਨੂੰ ਮਨੁ¤ਖੀ ਅਧਿਕਾਰ ਦੇ ਘਾਣ ਕਰਨ ਵਾਲੀ ਫੌਜ ਵਜੋਂ ਦੇਖਿਆ ਗਿਆ ਹੈ।ਪਾਕਿਸਤਾਨ ਦੀ ਫੌਜ ਦਾ ਇਹ ਖਾਸ਼ਾ ਹਾਲੇ ਵੀ ਨਹੀਂ ਬਦਲਿਆ। ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਫੌਜ ਨੂੰ ਮਾਨਵੀ ਅਧਿਕਾਰਾਂ ਦੇ ਸਤਿਕਾਰ ਦੀ ਸਿਖਲਾਈ ਦੇਵੇ। ਪਾਕਿਸਤਾਨ ਲਈ ਬੇਹਤਰ ਇਹ ਹੈ ਕਿ ੁਉਹ ਇਸ ਖੇਤਰ ਵਿੱਚ ਜੰਗੀ ਟਕਰਾਅ ਲਈ ਮਾਹੌਲ ਪੈਦਾ ਨਾ ਕਰੇ। ਸਗੋਂ ਸ਼ਾਂਤੀ ਅਤੇ ਦੋਸਤੀ ਦੇ ਮਾਹੌਲ ਲਈ ਮਦਦ ਕਰੇ।



