Skip to content
Independent perspectives. Global stories.
BREAKING

ਧੀ ਦਾ ਕਿਹੜਾ ਘਰ

Share this story

ਹਰ ਇਸਤਰੀ ਦਾ ਮਾਂ ਬਣਨ ਦਾ ਸੁਪਨਾ ਹੁੰਦਾ । ਉਸ ਨੂੰ ਚਾਅ ਹੁੰਦਾ ਹੈ ਕਿ ਉਹ ਆਪਣੇ ਬੱਚੇ ਤੋ ਮਮਤਾ ਨਿਛਾਵਰ ਕਰੇ। ਹਰ ਮਾਂ ਇਹੋ ਚਾਹੁੰਦੀ ਹੈ ਕਿ ਉਸਦੀ ਸੰਤਾਨ ਪੁੱਤਰ ਹੋਵੇ, ਕਿਉਂ ਨਹੀਂ ਉਹ ਧੀ ਨੂੰ ਜਨਮ ਦੇ ਕੇ ਖ੍ਯੁਸ ਹੁੰਦੀ। ਭਾਵੇਂ ਇੱਛਾ ਥੋੜੀ ਦੇਰ ਦੀ ਹੁੰਦੀ ਹੈ। ਬੇਟੀ ਦੀ ਜਨਮ ਤੋਂ ਬਾਦ ਫੇਰ ਉਸ ਨਾਲ ਵੀ ਬਹੁਤ ਮੋਹ ਪਿਆਰ ਹੋ ਜਾਂਦਾ। ਅਜਿਹਾ ਕਿਉਂ ? ਇਹ ਇਕ ਧਾਰਣਾ ਬਣੀ ਹੋਈ ਹੈ ਮੁੱਢ ਕਦੀਮ ਤੋਂ ਕਿ ਧੀਆਂ ਪਰਾਇਆ ਧਨ ਹੁੰਦੀਆਂ। ਇਨ੍ਹਾਂ ਨੇ ਤਾਂ ਪਰਾਏ ਘਰ ਜਾਣਾ। ਜਦੋਂ ਕਿ ਪੁੱਤਰ ਉਨ੍ਹਾਂ ਕੋਲ ਰਹੇਗਾ। ਇਹ ਵੀ ਉਨ੍ਹਾਂ ਦਾ ਵ੍ਯਿਵਾਸ ਹੀ ਹੈ ਜਿਸ ਤਰ੍ਹਾਂ ਦਾ ਅੱਜ ਜਮਾਨਾ ਹੈ, ਇਸ ਦੋਰ ਵਿੱਚ ਨਾ ਧੀਆਂ ਤੇ ਨਾ ਹੀ ਪੁੱਤਰ ਕੋਲ ਰਹਿੰਦੇ ਹਨ ਜਿੱਥੇ ਜਿਸਦੀ ਨੌਕਰੀ ਹੁੰਦੀ ਜਾਂ ਕੰਮ ਧੰਦਾ ਉਹ ਉ¤ਥੇ ਹੀ ਰਹਿੰਦਾ ਹੈ। ਮਾਂ ਬਾਪ ਅਕਸਰ ਇਕੱਲੇ ਹੀ ਰਹਿ ਜਾਂਦੇ ਹਨ। ਫੇਰ ਅਸੀਂ ਸਿਰਫ ਧੀਆਂ ਨੂੰ ਹੀ ਕਿਉਂ ਪਰਾਇਆ ਧਨ ਕਹਿੰਦੇ ਹਾਂ?
ਮਾਪਿਆਂ ਦਾ ਵ੍ਯਿਵਾਸ ਹੁੰਦਾ ਹੈ ਕਿ ਪੁੱਤਰ ਸਮਾਜ ਵਿੱਚ ਉਨ੍ਹਾਂ ਦਾ ਨਾਂ ਉ¤ਚਾ ਕਰੇਗਾ। ਉਨ੍ਹਾਂ ਦੀ ਕੁਲ ਵਿਚ ਵਾਧਾ ਹੋਵੇਗਾ। ਉਨ੍ਹਾਂ ਦਾ ਖਾਨਦਾਨ ਚਲਦਾ ਰਹੇਗਾ। ਇਹ ਇੱਕ ਸੋਚਣ ਵਾਲੀ ਗੱਲ ਹੈ। ਕਿੰਨੇ ਰਾਜੇ ਮਹਾਰਾਜੇ ਹੋਏ ਨੇ। ਉਨਾਂ ਦੇ ਕਿੰਨੇ ਕੁ ਖਾਨਦਾਨ ਚਲ ਰਹੇ ਹਨ । ਸਭ ਸਮੇਂ ਦੀ ਧੂੜ ਵਿੱਚ ਦਬ ਜਾਂਦੇ ਹਨ। ਦਾਦੇ ਤੋਂ ਬਾਦ ਪੜਦਾਦੇ ਦਾ ਨਾਂ ਨਹੀਂ ਪਤਾ ਹੁੰਦਾ। ਕਿਸੇ ਬੱਚੇ ਨੂੰ ਫਿਰ ਕਿਸ ਖਾਨਦਾਨ ਦੀ ਗੱਲ ਕੀਤੀ ਜਾਂਦੀ ਹੈ। ਅਸੀਂ ਜੇ ਚਾਹੁੰਦੇ ਹਾਂ ਕਿ ਪੁੱਤ ਨਾਮ ਰ੍ਯੋਨ ਕਰਦੇ ਨੇ ਤਾਂ ਧੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਅੱਜ ਕੱਲ। ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ। ਆਪਾ ਹੁਣ ਦੀ ਤਾਜਾ ਉਦਾਹਰਣ ਉਲੰਪਿਕ ਦੀ ਦੇਖ ਸਕਦੇ ਹਾਂ ਜਿਸ ਵਿੱਚ ਸਿਰਫ ਦੋ ਕੁੜੀਆਂ ਹੀ ਮੈਡਲ ਲਿਆਈਆਂ ਹਨ। ਉਨ੍ਹਾਂ ਨੇ ਵੀ ਦ੍ਯੇ ਤੇ ਆਪਣੇ ਮਾਪਿਆਂ ਦਾ ਨਾਮ ਰ੍ਯੋਨ ਕੀਤਾ ਹੇ। ਪੁੱਤਰਾਂ ਦੀ ਤਰ੍ਹਾਂ ਇਹੋ ਜਿਹੀਆਂ ਧੀਆਂ ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ। ਪਰ .. ਪਰ ਅਸੀਂ ਸਮਾਜ ਦੀ ਸੋਚ ਨੂੰ ਬਦਲ ਸਕਦੇ ਹਾਂ। ਨਹੀਂ , ਜਦੋਂ ਤੱਕ ਅਸੀਂ ਧੀਆਂ ਨੂੰ ਬਿਗਾਨਾ ਧਨ ਕਹਿੰਦੇ ਰਹਾਂਗੇ ਇਹ ਸਮਾਜ ਤੇ ਇਸਦੇ ਰੀਤੀ ਰਿਵਾਜ ਨਹੀਂ ਬਦਲਣ ਲੱਗੇ। ਅਜਿਹੀ ਸੋਚ ਨਾ ਬਦਲਣ ਦੇ ਵੀ ਕਈ ਕਾਰਣ ਹਨ। ਇੱਕ ਇਕੱਲੀ ਕੁੜੀ ਹਨੇਰੇ ਸਵੇਰੇ ਸਫਰ ਨਹੀਂ ਕਰ ਸਕਦੀ। ਬਚਪਨ ਤੋਂ ਲੈ ਕੇ ਉਸਨੂੰ ਆਲੇ ਦੀ ਚਿੜੀ ਤਰ੍ਹਾਂ ਕਾਵਾਂ ਤੋਂ ਬਚਾਉਣਾ ਪੈਂਦਾ ਹੈ। ਬਾਹਰਲੇ ਦ੍ਯੇਾਂ ਵਿੱਚ ਅਜਿਹਾ ਕੋਈ ਡਰ ਨਹੀਂ ਹੁੰਦਾ। ਉ¤ਥੇ ਲੜਕੀਆਂ ਸੁਰੱਖਿਅਤ ਹਨ। ਉਹ ਰਾਤ ਦਿਨ ਬਾਹਰ ਆ ਜਾ ਸਕਦੀਆਂ ਬੇਖੌਫ ਪਰ ਇੱਥੇ ਅਜਿਹਾ ਨਹੀਂ ਹੈ। ਅਸੀਂ ਕਈ ਘਟਨਾਵਾਂ ਸੁਣ ਵੇਖ ਚੁੱਕੇ ਹਾਂ, ਜੋ ਮਾਪਿਆਂ ਦੇ ਦਿਲ ਹਿਲਾ ਕੇ ਰੱਖ ਗਈਆਂ ਹਨ।
ਧੀਆਂ ਨੂੰ ਪਰਾਇਆ ਧਨ ਸਮਝਦੇ ਹੋਏ ਹੀ ਉਨ੍ਹਾਂ ਦਾ ਪਾਲਣ ਪ੍ਯੋਣ ਕੀਤਾ ਜਾਂਦਾ ਹੈ। ਕਈ ਘਰਾਂ ਵਿੱਚ ਤਾਂ ਲੜਕੇ ਤੇ ਲੜਕੀ ਦੇ ਖਾਣ ਪੀਣ ਵਿੱਚ ਵੀ ਵਿਤਕਰਾ ਹੁੰਦਾ ਹੈ। ਜੋ ਕਿ ਨਹੀਂ ਹੋਣਾ ਚਾਹੀਦਾ। ਲੜਕੀਆਂ ਨੂੰ ਸਗੋਂ ਭਰਪੂਰ ਪ੍ਯੌਸ਼ਟਿਕ ਖੁਰਾਕ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਮਾਵਾਂ ਬਣਨਾ ਹੁੰਦਾ। ਦੋਹਾਂ ਨੂੰ (ਪੁੱਤਰ ਤੇ ਧੀ ਨੂੰ) ਇੱਕ ਬੱਚੇ ਦੇ ਰੂਪ ਵਿੱਚ ਪਾਲਣਾ ਪ੍ਯੋਸ਼ਣਾ ਚਾਹੀਦਾ ਹੈ ਨਾ ਕਿ ਇਹ ਸੋਚਣਾ ਕਿ ਇਹ ਤਾਂ ਪਰਾਇਆ ਧਨ ਹੈ। ਇਸ ਸੋਚ ਨੂੰ ਬਦਲਣ ਵਿੱਚ ਮਾਵਾਂ ਹੀ ਵੱਡਾ ਯੋਗਦਾਨ ਪਾ ਸਕਦੀਆਂ ਹਨ। ਧੀਆਂ ਨੂੰ ਵੀ ਪੁੱਤਰ ਵਾਂਗੂੰ ਹੀ ਵਧੀਆ ਵਿਦਿਆ ਦਿਓ ਉਹ ਵੀ ਆਪਣੇ ਪੈਰਾਂ ’ਤੇ ਖੜੀਆਂ ਹੋ ਸਕਣ ਤੇ ਆਪਣਾ ਜੀਵਨ ਚੰਗੀ ਤਰ੍ਹਾਂ ਜੀ ਸਕਣ ਭਲੇ ਵੇਲਿਆਂ ਵਿਚੋਂ ਧੀਆਂ ਨੂੰ ਪੂੰਨ ਕੀਤਾ ਜਾਂਦਾ ਸੀ। ਕਹਿੰਦੇ ਜੋ ਕੰਨਿਆ ਦਾਨ ਕਰਦਾ ਸੀ ਉਹ ਆਪਣੇ ਆਪ ਨੂੰ ਭਾਗ੍ਯੀਲ ਸਮਝਦਾ ਸੀ। ਕੰਨਿਆ ਦਾ ਦਾਨ ਵੀ ਹੁਣ ਸਮੇਤ ਦਾਜ ਦੇ ਹੋਣ ਲੱਗਾ ਹੈ। ਹੋਲੀ ਭਾਵੇਂ ਬਹੁਤ ਸਾਰੇ ਲੋਕ ਦਾਜ ਨਾ ਲੈਣ ਦਾ ਫੈਸਲਾ ਕਰਦੇ ਹਨ ਤੇ ਕਈ ਉਦਾਹਰਣਾਂ ਵੀ ਮਿਲਦੀਆਂ ਹਨ ਬਿਨਾਂ ਦਹੇਜ ਤੋਂ ਜਾਂਦੀ ਦੀਆਂ। ਪਰ ਫੇਰ ਵੀ ਦਾਜ ਦਿੱਤਾ ਲਿਆ ਹੀ ਜਾਂਦਾ ਹੈ ਪਹਿਲਾ ਜੋ ਸਮਾਨ ਲਵਾਂ ਘਰ ਸ਼ੁਰੂ ਕਰਨ ਲਈ ਦਿੱਤਾ ਜਾਂਦਾ ਸੀ, ਹੁਣ ਇਸਦਾ ਰੂਪ ਬਦਲ ਚੁੱਕਾ ਹੈ। ਹੁਣ ਦਾਜ ਵੱਡੀਆਂ ਗੱਡੀਆਂ, ਮੋਟਰ ਸਾਈਕਲ, ਸੋਨਾਂ ਚਾਦੀ, ਤੇ ਹੋਰ ਲਗਜਰੀ ਚੀਜ਼ਾਂ ਦਾ ਰੂਪ ਧਾਰਨ ਕਰ ਚੁੱਕਾ ਹੈ। ਅਜਿਹਾ ਜੋ ਮਾਪੇ ਨਹੀਂ ਕਰ ਸਕਦੇ ਉਨਾਂ ਦੀਆਂ ਧੀਆਂ ਨੂੰ ਜਾਂ ਤਾਂ ਵਾਪਿਸ ਪੇਕੇ ਘਰ ਆਉਣਾ ਪੈਦਾ ਹੈ ਜਾਂ ਕਈ ਬੇਦਰਦ ਲੋਕ ਸਾੜ ਦਿੰਦੇ ਨੇ ਜਾਂ ਕਈ ਹੌਸਲੇ ਵਾਲੀਆਂ ਕੁੜੀਆਂ ਜੋ ਆਪਣੇ ਪੈਰਾਂ ਤੇ ਖੜ੍ਰੀਆਂ ਹੁੰਦੀਆਂ ਹਨ ਅਜਿਹੀਆਂ ਗੱਲਾਂ ਦਾ ਵਿਰੋਧ ਕਰਦੀਆਂ ਹੋਈਆਂ ਅਲੱਗ ਰਹਿਣਾ ੍ਯੁਰੂ ਕਰ ਦਿੰਦੀਆਂ ਹਨ। ਇਹ ਗਲਤ ਹੈ ਇਸ ਸਮਾਜਿਕ ਭੈੜ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਪ੍ਰਥਾ ਨੂੰ ਬੰਦ ਕਰਨ ਲਈ ਨੌਜਵਾਨ ਮੁੰਡੇ ਕੁੜੀਆਂ ਨੂੰ ਹੀ ਅੱਗੇ ਆਉਣਾ ਪਏਗਾ। ਫੇਰ ਕੋਈ ਮਾਪੇ ਧੀ ਦੇ ਜਨਮ ਤੇ ਅਫਸੋਸ ਨਹੀਂ ਜਾਹਰ ਕਰਨਗੇ ਸਗੋਂ ਖ੍ਯੁਸ਼ ਹੋਣਗੇ। ਧੀਆਂ ਜਦੋਂ ਵਿਆਹ ਦੇ ਅਸੀਂ ਅਗਲੇ ਘਰ ਤੋਰ ਦਿੰਦੇ ਹਾਂ ਤਾਂ ਅਸੀਂ ਤਾਂ ਇਹ ਜੋ ਸੋਚ ਉਸਦੇ ਜਨਮ ਤੋਂ ਹੀ ਪਾਈ ਹੁੰਦੀ ਕਿ ਬਿਗਾਨਾ ਧਨ ਹੈ, ਉਹ ਧਨ ਅਗਲੇ ਘਰ ਭੇਜ ਕੇ ਸੁਰਖੁਰੂ ਹੋ ਜਾਂਦੇ ਹਾਂ .. ਪਰ ਕੀ ਇਹ ਸਭ ਕੁਝ ਸਹਿਜ ਹੀ ਹੋ ਜਾਂਦਾ ਹੈ ਨਹੀਂ ਧੀਆਂ ਨੂੰ ਸਹੁਰੇ ਘਰ ਪਰਾਇਆ ਸਮਝਿਆ ਜਾਂਦਾ। ਬੇਗਾਨੀ ਸਮਝਿਆ ਜਾਂਦਾ। ਕਈ ਥਾਵਾਂ ਤੇ ਸੱਸ ਸਹੁਰੇ ਉਸਨੂੰ ਛੇਤੀ-ਛੇਤੀ ਆਪਣਾ ਨਹੀਂ ਸਮਝਦੇ ਉਸਨੂੰ ਬਹੁਤ ਸਮਾਂ ਲਗਦਾ ਆਪਣੀ ਹੋਂਦ ਸਿਧ ਕਰਨ ਦਾ। ਇਥੇ ਧੀ ਦੀ ਤਰਾਸਦੀ ਹੈ ਕਿ ਮਾਪੇ ਉਸਨੂੰ ਬਿਗਾਨਾ ਧੰਨ ਸਮਝਦੇ ਤੇ ਜਦੋ ਉਹ ਸਹੁਰੇ ਪਰਿਵਾਰ ਵਿੱਚ ਜਾਂਦੀ ਹੈ ਇੱਥੇ ਉਹ ਪਰਾਈ ਹੁੰਦੀ, ਜਾਂ ਬਿਗਾਨੀ ਹੁੰਦੀ। ਉਸਦੀ ਆਪਣੀ ਕੋਈ ਹੋਂਦ ਨਹੀਂ, ਉਸਦਾ ਕਿਹੜਾ ਘਰ ਹੋਇਆ? ਇਹ ਸਮਾਜ ਤੇ ਪ੍ਰਸਨ ਚਿੰਨ੍ਹ ਹਮ੍ਯੇਾ ਹੀ ਲੱਗਿਆ ਰਹੇਗਾ। ਕਈ ਕੁੜੀਆਂ ਵੀ ਸਹੁਰੇ ਘਰ ਨੂੰ ਆਪਣਾ ਨਹੀਂ ਸਮਝਦੀਆਂ ਉਹ ਸਹੁਰੇ ਘਰ ਨੂੰ ਕਈ ਵਾਰ ਨਰਕ ਬਣਾ ਦਿੰਦੀਆਂ। ਝੂਠੇ ਇਲਜਾਮ ਲਾ ਕੇ। ਕੁੜੀਆਂ ਨੂੰ ਆਪਣੀ ਹੋਂਦ ਵਸਾਉਣ ਲਈ ਸਹੁਰੇ ਘਰ ਨੂੰ ਆਪਣਾ ਸਮਝ ਕੇ ਆਪਣੇ ਖ਼ਰਜ ਸਮਝਣੇ ਚਾਹੀਦੇ ਹਨ। ਉਹ ਸਹੁਰੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝੇ ਤਾਂ ਹੀ ਸੁੱਖੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਕਈ ਵਾਰ ਔਰਤ ਜੇ ਸੱਸ ਬਣ ਜਾਂਦੀ ਹੈ ਉਹ ਜਲਦੀ-ਜਲਦੀ ਆਪਣੀ ਨੂੰਹ ਨੂੰ ਸਵੀਕਾਰ ਨਹੀਂ ਕਰਦੀ। ਉਹ ਮੌਕਾ ਲਗਦੇ ਤਾਹਨੇ ਮਿਹਣੇ ਦਿੰਦੀ ਹੈ। ਉਸਨੂੰ ਅਜਿਹਾ ਕਿਉਂ ਕਰਨਾ ਪੈਂਦਾ ਹੈ ਜਾਂ ਇਹ ਕੁਦਰਤੀ ਵਰਤਾਰਾ ਹੈ। ਸਾਨੂੰ ਪੁੱਤਰ ਬਹੁਤ ਪਿਆਰਾ ਹੁੰਦਾ ਹੈ। ਜਦੋਂ ਨੂੰਹ ਆ ਜਾਂਦੀ ਹੈ ਤਾਂ ਉਸਦਾ ਝੁਕਾਅ ਪਤਨੀ ਵੱਲ ਜਿਆਦਾ ਹੋ ਜਾਂਦਾ ਹੈ ਤੇ ਮਾਂ ਵੱਲ ਘੱਟ ਜੋ ਕੁਦਰਤੀ ਵਰਤਾਰਾ ਹੈ। ਇਥੇ ਸੱਸ ਮਾਨਸਿਕ ਤੌਰ ’ਤੇ ਜ਼ਿਆਦਾ ਪ੍ਰੇਸ਼ਾਨ ਹੋ ਜਾਂਦੀ ਹੈ ਤੇ ਅਜਿਹਾ ਵਿਵਹਾਰ ਕਰਦੀ ਹੈ। ਇੱਕੇ ਸੱਸ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਵੀ ਕਦੇ ਇਸ ਤਰ੍ਹਾਂ ਹੀ ਆਈ ਸੀ ਤੇ ਕਿਸੇ ਦਾ ਪੁੱਤਰ ਹੀ ਸੀ ਜੋ ਉਸਦਾ ਪਤੀ ਹੈ। ਸੋ ਸੋਚ ਨੂੰ ਬਦਲਦਾ ਹੈ। ਇਹ ਸੋਚੋ ਕਿ ਬੇਟੀ ਜਾ ਨੂੰਹ ਵੀ ਕਿਸੇ ਦੀ ਧੀ ਹੈ ਜੋ ਆਪਣਾ ਸਾਰਾ ਪਰਿਵਾਰ ਛੱੜ ਕੇ ਉਨ੍ਹਾਂ ਦੇ ਘਰ ਆਈ ਹੈ, ਉਸਨੂੰ ਆਪਣਾਪਣ ਦਿਉ, ਉਹ ਵੀ ਫੇਰ ਉਸ ਤਰ੍ਹਾਂ ਹੀ ਘਰ ਵਿੱਚ ਰਚ ਮਿਚ ਜਾਏਗੀ। ਫੇਰ ਕੋਈ ਧੀ ਨੂੰ ਬਿਗਾਨਾ ਧੰਨ ਜਾ ਬਿਗਾਨੇ ਘਰੋਂ ਆਈ ਵ੍ਯਿੇਸਣਾਂ ਨਾਲ ਨਹੀਂ ਨਿਵਾਜੇਗਾ। ਸਗੋਂ ਇਹ ਕਿਹਾ ਜਾਵੇਗਾ ਕਿ ਜੇ ਪੇਕੇ ਘਰ ਦੀ ਇੱਜਤ ਤੇ ਮ੍ਯਾਨ ਸੀ ਧੀ ਤੇ ਸਹੁਰੇ ਘਰ ਦਾ ਮਾਣ, ਇੱਜਤ ਤੇ ਘਰ ਦੀ ਮਾਲਕ ਹੈ। ਫੇਰ ਸਮਾਜ ਵਿਚੋਂ ਆਪਣੇ ਆਪ ਬਦਲਾਅ ਆਏਗਾ। ਇਨਾ ਕੁਝ ਕਰਨ ਲਈ ਔਰਤਾਂ ਨੂੰ ਹੀ ਅੱਗੇ ਆਉਣਾ ਪੈਣਾ ਸੋਹਣਾ ਸਮਾਜ ਸਿਰਜਣ ਲਈ।

WRITTEN BY