Skip to content
Independent perspectives. Global stories.
BREAKING

ਸਿਰਸਾ ਡੇਰੇ ਦੀ ਤਲਾਸ਼ੀ ਜਾਰੀ ਅਹਿਮ ਸਬੂਤ ਹੱਥ ਲੱਗੇ

Share this story

ਸਿਰਸਾ ਵਿੱਚ ਮੋਬਾਇਲ-ਇੰਟਰਨੈਟ ਸੇਵਾਵਾਂ ਭਲਕੇ ਤੱਕ ਬੰਦ

ਸਿਰਸਾ, 8 ਸਤੰਬਰ- ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ਤਹਿਤ ਜੇਲ੍ਹ ’ਚ ਬੰਦ ਬਲਾਤਕਾਰੀ ਸੌਦਾ ਸਾਧ ਬਦਨਾਮ ਡੇਰੇ ’ਚ ਸ਼ੁੱਕਰਵਾਰ ਸਵੇਰੇ ਤਲਾਸ਼ੀ ਜਾਰੀ ਹੈ। ਸਖਤ ਸੁਰੱਖਿਆ ਪ੍ਰਬੰਧਾਂ ਹੇਠ ਡੇਰੇ ਦਾ ਚੱਪਾ-ਚੱਪਾ ਛਾਣਿਆ ਜਾ ਰਿਹਾ ਹੈ ਤਾਂ ਜੋ ਗੁਨਾਹਾਂ ਦੀ ਪੈੜ ਨਾਪੀ ਜਾ ਸਕੇ। ਹਾਈਕੋਰਟ ਵਲੋਂ ਨਿਯੁਕਤ ਕੀਤੇ ਗਏ ਆਯੁਕਤ ਅਨਿਲ ਕੁਮਾਰ ਪੰਵਾਰ ਦੀ ਨਿਗਰਾਣੀ ’ਚ ਤਲਾਸ਼ੀ ਮੁਹਿੰਮ ਪੂਰਾ ਦਿਨ ਜਾਰੀ ਰਹੀ ਅਤੇ ਇਹ ਮੁਹਿੰਮ ਕੱਲ੍ਹ ਵੀ ਜਾਰੀ ਰਹਿਣ ਦੀ ਉਮੀਦ ਹੈ। ਸ਼ੁਰੂਆਤੀ ਜਾਂਚ ਪੜਤਾਲ ਦੌਰਾਨ ਕਈ ਵੱਡੇ ਰਾਜ਼ ਹੱਥ ਲੱਗੇ ਹਨ। ਸਿਰਸਾ ਦੇ ਐਸ.ਪੀ. ਅਸ਼ਵਨੀ ਸ਼ੈਣਵੀ, ਡੀ.ਸੀ ਪ੍ਰਭਜੋਤ ਸਿੰਘ ਦੇ ਇਲਾਵਾ ਸਿਰਸਾ ਪ੍ਰਸ਼ਾਸਨ ਦੇ ਨਾਲ 5 ਜ਼ਿਲਿਆਂ ਦੇ ਆਈ.ਪੀ.ਐਸ ਅਧਿਕਾਰੀ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਹਨ। ਸਰਚ ਟੀਮ ਰਾਮ ਰਹੀਮ ਦੀ ਗੁਫਾ ਤਕ ਪੁਜ ਚੁਕੀ ਹੈ, ਜਿਥੇ 2 ਘੰਟਿਆਂ ਦੀ ਤਲਾਸ਼ੀ ਦੇ ਬਾਅਦ ਬਾਬਾ ਦੀ ਗੁਫਾ ਤੋਂ 2 ਨਾਬਾਲਿਗ ਬੱਚਿਆਂ ਸਮੇਤ 5 ਲੋਕ ਮਿਲੇ ਹਨ।ਰਾਮ ਰਹੀਮ ਦੀ ਗੁਫਾ ਤੋਂ ਇਕ ਵਾਕੀ ਟਾਕੀ ਵੀ ਮਿਲਿਆ ਹੈ।ਇਸ ਦੌਰਾਨ ਡੇਰੇ ’ਚ 3 ਕਮਰਿਆਂ ਨੂੰ ਸੀਲ ਕੀਤਾ ਗਿਆ ਹੈ, ਜਿਸ ’ਚ ਹਾਈਵੇਅਰ-ਲੈਪਟਾਪ ਜਬਤ ਕੀਤਾ ਗਿਆ ਹੈ।ਇਸ ਦੇ ਨਾਲ ਹੀ ਭਾਰੀ ਮਾਤਰਾ ’ਚ ਨਵੀਂ ਅਤੇ ਪੁਰਾਣੀ ਕਰੰਸੀ ਅਤੇ ਡੇਰੇ ਦੀ ਆਪਣੀ ਪਲਾਸਟਿਕ ਕਰੰਸੀ ਵੀ ਬਰਾਮਦ ਕੀਤੀ ਗਈ ਹੈ।

WRITTEN BY