ਸਾਦਿਕ- ਵਰ੍ਹਿਆਂ ਬਧੀ ਤਪਸਿਆ ਕਰਕੇ ਮਿਹਨਤ ਦੀ ਕੁਠਾਲੀ ਵਿਚ ਢਲ ਕੇ ਸੋਨੇ ਵਾਂਗ ਚਮਕਦੇ ਅਤੇ ਅਦਾਕਾਰੀ ਦੇ ਖੇਤਰ ਵਿਚ ਆਪਣੇ ਜੌਹਰ ਦਿਖਾ ਕੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਛਿੰਦਰਪਾਲ ਸ਼ਰਮਾ ਉਰਫ ਛਿੰਦਰ ਸ਼ਰਮਾਂ ਜੋ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀ ਨੇ ਆਪਣੇ ਸੱਭਿਆਚਾਰਕ ਦਾਇਰੇ ਵਿਚ ਰਹਿ ਕੇ ਦੇਸ਼-ਵਿਦੇਸ਼ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ ।। ਛਿੰਦਰ ਸ਼ਰਮਾਂ ਬਹੁਤ ਮਿਹਨਤੀ ਤੇ ਹਿੰਮਤ ਵਾਲੇ ਇਨਸਾਨ ਹਨ। । ਬਚਪਨ ਤੋਂ ਹੀ ਸ਼ਰਮਾਂ ਜੀ ਅੰਦਰ ਅਦਾਕਾਰੀ ਦਾ ਸ਼ੌਂਕ ਅੰਗੜਾਈਆਂ ਲੈ ਰਿਹਾ ਸੀ ਤੇ ਕਲਾ ਦਾ ਰੁਤਬਾ ਉਨਾਂ ਨੂੰ ਵਿਰਾਸਤ ਵਿਚਂੋ ਮਿਲਿਆ ਹੈ। ਉਨਾਂ ਦੇ ਪਿਤਾ ਸ੍ਰੀ ਅਮਰ ਨਾਥ ਜੋ ਤਾਨਸੈਨ ਦੇ ਨਾਂਅ ਨਾਲ ਪ੍ਰਸਿੱਧ ਹੋਏ (ਐੱਚ ਐੱਮ ਵੀ ) ਦੇ ਪ੍ਰਸਿਧ ਪੰਜਾਬੀ ਲੋਕ ਗਾਇਕ ਸਨ। । ਆਪਣੇ ਪਿਤਾ ਨੂੰ ਦੇਖ ਦੇਖ ਕੇ ਦਿਲ ਵਿਚ ਵਖਰੀ ਪਹਿਚਾਣ ਬਣਾਉਣ ਦਾ ਸ਼ੌਂਕ ਪਾਲ ਬੈਠੇ ਛਿੰਦਰ ਨੂੰ ਪੂਰਾ ਕਰਨਾ ਵੀ ਬਹੁਤ ਕਠਿਨ ਸੀ। ਉਸ ਨੇ ਆਪਣੇ ਮਰਹੂਮ ਉਸਤਾਦ ਫੂਲ ਚੰਦ ਸ਼ਰਮਾਂ ਤੋ ਇਲਾਵਾ ਇਕਬਾਲ ਘਾਰੂ ਅਤੇ ਪ੍ਰੋ. ਰਣਬੀਰ ਕਿੰਗਰਾ ਤੋਂ ਵੀ ਬਾਰੀਕੀ ਨਾਲ ਅਦਾਕਾਰੀ ਦੇ ਗੁਣ ਸਿਖੇ । ਜਿੰਦਗੀ ਵਿਚ ਕੁਝ ਬਣਨ ਦੀ ਇਛਾ ਰਖਣ ਵਾਲੇ ਸ਼ਰਮਾ ਜੀ ਆਪਣੀ ਅਥਾਹ ਮਿਹਨਤ ਸਦਕਾ ਹੌਲੀ ਹੌਲੀ ਪੌੜੀ ਚੜ੍ਹਦੇ ਗਏ ਤੇ ਕੀਤੀ ਹੋਈ ਅਣਥਕ ਮਿਹਨਤ ਹੌਲੀ ਹੌਲੀ ਆਪਣੀ ਰੰਗਤ ਵਿਚ ਆਉਣ ਲਗੀ ਜਿਸ ਮਗਰਂੋ ਅਨੇਕਾਂ ਹੀ ਨਾਟਕ, ਟੈਲੀਫਿਲਮਾਂ, ਵੀਡੀਓ ਗੀਤਾਂ ਵਿਚ ਵਖਰਾ ਕਿਰਦਾਰ ਅਤੇ ਸਭਿਆਚਕ ਖੇਤਰ ਵਿਚ ਲੰਮੀਆਂ ਪੁਲਾਘਾਂ ਪੁਟੀਆਂ ।। ਕਲਾ ਦੀ ਕਸਤੂਰੀ ਹਰ ਇਕ ਅੰਦਰ ਛੁੱਪੀ ਹੁੰਦੀ ਹੈ ਪਰ ਬਾਹਰ ਕਢਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸ ਦੌੜ ਵਿਚ ਸ਼ਰਮਾ ਜੀ ਨੇ ਆਪਣੇ ਆਪ ਨੂੰ ਨਿਖਾਰਿਆ ਜਿਸ ਦਾ ਨਤੀਜਾ ਯਾਦਗਰੀ ਨਾਟਕੀ ਸਫ਼ਰ ਦੀ ਲੰਮੀ ਕਤਾਰ ਲਗ ਗਈ-‘ਨਾਟਕ ਸੋਨੇ ਦਾ ਹਿਰਨ’ ‘ਮਹਾਂਸ਼ਕਤੀ ਕਲਾ ਮੰਦਰ ਬਰਨਾਲਾ 2 ਫਰਵਰੀ 1991 ਵਿਚ ਸ਼ੁਰੂਆਤ ਕੀਤੀ ‘ਫਰੀਦਾ ਬੁਰੇ ਦਾਭਲਾ ਕਰ’, ‘ਵੈਰੀਤੇਰੇ ਐਬ ਬੰਦਿਆ’, ‘ਭਾਈਚਾਰਾ ਤਿੜਕਦੇ ਰਿਸ਼ਤੇ’, ‘ਛਵੀਆਂ ਦੀ ਰੁਤ’, ‘ਗਾਨੀ’, ‘ਛਿੱਪਣ ਤੋ ਪਹਿਲਾਂ’, ‘ਮਿਟੀ ਦਾ ਬਾਵਾ’, ‘ਕੁਦਰਤ ਦੇ ਸਭ ਬੰਦੇ’ , ‘ਪੰਜਾਬ ਦੀ ਅਵਾਜ਼’, ‘ਪਰਖ’, ‘ਕਿਸਾ’, ‘ਚਾਂਦਨੀ ਚੌਂਕ ਤੋਂ ਸਰਹਦ ਤਕ’, ‘ਨਸ਼ਾ ਘਰਾਂ ਦਾ ਵੈਰੀ’, ‘ਜਫ਼ਰਨਾਮਾ’, ‘ਆਤਿਸ਼ਬਾਜੀ’, ‘ਤੂੜੀ ਵਾਲਾ ਕੋਠਾ’, ‘ਪਾਗਲਖਾਨਾ’, ‘ਕੁਰਸੀ ਨਾਚ ਨਚਾਏ’, ‘ਭੰਡ ਕਨੇਡਾ ਆਏ’, ‘ਸਮੇਂ ਦੀ ਅਵਾਜ਼’, ‘ਧੋਖਾ’, ‘ਸਰਾਪ’, ‘ਕੁਖ ਦੀ ਅਵਾਜ਼’, ‘ਜੰਗ ਅਜੇ ਬਾਕੀ ਹੈ’, ‘ਚੌਂਕੀਦਾਰ‘ ‘ਜਾਗਦੇ ਰਹੋ‘, ‘ ਜੈ ਜਵਾਨ ਜੈ ਕਿਸਾਨ’, ‘ਵੇਲਾ ਹਥ ਨੀ ਆੲ’, ‘ਕੁਆਰੀ ਮਾਂ’ , ‘ਲੋਹਾਕੁਟ’, ‘ਇਨਕਲਾਬ ਜਿੰਦਾਬਾਦ’, ਟੈਲੀਫ਼ਿਲਮ- ‘ਅਣਖ ਦੀ ਖਾਤਿਰ’, ‘ਖੇਡ ਨਸੀਬਾਂ ਦੇ’, ‘ਬੇਬ’, (ਬਤੌਰ ਕਲਾਕਾਰ) ‘ਸਰਪੰਚਣੀ’, ‘ਬੇਬੇ ਦੀ ਸਰਕਾਰ’, ‘ਪਿੰਡਾਂ ਵਿਚਂੋ ਪਿੰਡ ਸੁਣੀਂਦਾ’, ‘ਕਾਲੇ ਮੈਂਡੇ ਕਪੜ’, ‘ਅਸ਼ੀਰਵਾਦ’, ‘ਸਿਖੀ ਮਾਰਗ’, ਟੀ.ਵੀ ਸੀਰੀਅਲ- ‘ਮਨ ਕਾ ਜ਼ਹਿਰ’ (ਹਿੰਦੀ), ‘ਹਲਾਤ’, ‘ਤਾਣਾ ਬਾਣਾ ਜਿੰਦਗੀ ਕਾ’, ‘ਲਿਸ਼ਕਾਰਾ’,ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਾਟਕਾਂ ਵਿੱਚ ਸ਼ਰਮਾਂ ਜੀ ਨੇ ਬਾਖੂਬੀ ਕਿਰਦਾਰ ਨਿਭਾਇਆ ਹੈ ਤੇ ਸਰੋਤਿਆਂ ਵਿਚ ਇੱਕ ਵਖਰੀ ਪਹਿਚਾਣ ਬਣਾਈ ਹੈ। ਨਹਿਰੂ ਯੁਵਾ ਕੇਂਦਰ ਲੋਕ ਸੰਗਠਨ ਨਵੀਂ ਦਿਲੀ ਵਲੋਂ ਲਗਾਈ ਥੀਏਟਰ ਟ੍ਰੇਨਿੰਗ ਵਰਕਸ਼ਾਪ ਵਿਚ ਟ੍ਰੇਨਿੰਗ ਲਈ ਆਏ, ਫ਼ਰੀਦਕੋਟ ਵਿਖੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ 4 ਦਿਨਾਂ ਵਰਕਸ਼ਾਪ ਵਿਚ ਸੈਂਕੜੇ ਕਲਾਕਾਰਾਂ ਨੂੰ ਟ੍ਰੇਨਿੰਗ ਦਿਤੀ, (2) ਭਾਰਤ ਗਿਆਨ ਵਿਗਿਆਨ ਸੰਮਤੀ , ਚੰਡੀਗੜ੍ਹ ਵਲੋਂ ਸ੍ਰੀ ਗੁਰਸ਼ਰਨ ਸਿੰਘ ਜੀ ਵਲੋਂ ਟ੍ਰੇਨਿੰਗ ਵਰਕਸ਼ਾਪ ਵਿਚ ਟ੍ਰੇਨਿੰਗ ਲਈ ਅਤੇ ਫ਼ਰੀਦਕੋਟ ਦੇ ਸਾਰੇ ਪਿੰਡਾਂ ਵਿਚ ਨੁਕੜ ਨਾਟਕ ਪੇਸ਼ ਕੀਤੇ। । ਇਸੇ ਤਰਾਂ ਸ਼ਰਮਾਂ ਜੀ ਨੇ ਪਹਿਲੀਵਾਰੀ ਗੀਤਾਂ ਦੀ ਵੀਡੀਓ ਪੰਜਾਬੀ ਲੋਕ ਗਾਇਕ ਸੰਦੀਪ ਅਖਤਰ ਦੇ ਪੰਜਾਬੀ ਗੀਤ (ਕਿਸ਼ਤ ਸੁਸਾਇਟੀ ਦੀ) , ਗਾਇਕ ਹਰਜੀਤ ਪਾਲ (ਛਡ ਖਹਿੜਾ ਦਿਲੀ ਦਾ) ਵਿਚ ਆਪਣੇ ਪੈਰ ਪਸਾਰੇ ਜੋ। ਇਨਾਂ ਦਿਨਾਂ ਵਿਚ ਵਖ ਵਖ ਚੈਨਲਾਂ, ਸ਼ੋਸਲਸਾਈਟਾਂ ਤੇ ਧੁੰਮਾਂ ਪਾ ਰਹੇ ਹਨ ।। ਨਾਮਵਾਰ ਗਾਇਕਾਂ ਦੀਆਂ ਵੀਡੀਓ ਜਿਵੇ ਗਾਇਕ ਕਮਲ ਖਹਿਰਾ(ਫੈਮਲੀ),ਪੰਜਾਬੀ ਗਾਇਕਾ ਕੌਰ ਬੀ (ਕਣੀਆਂ), ਪੰਜਾਬੀ ਗਾਇਕ ਰਣਜੀਤ ਬਾਵਾ (ਬਾਬੂ ਜੀ), ਗਾਇਕ ਰਾਜਬੀਰ ਜੈਲਦਾਰ (ਸ਼ਹਿਜਾਦੀ), ਗਾਇਕ ਲਖਾ ਸਿਧੂ (ਕਾਲਜੇ ਫੂਕੀ ਦੇ), ਗਾਇਕ ਦਰਸ਼ਨਜੀਤ (ਰੜਕਾ) ਵਿਚ ਵੀ ਆਪਣਾ ਕਿਰਦਾਰ ਨਿਭਾਅ ਚੁਕੇ ਹਨ । ਬੜੀ ਜਲਦੀ ਗਾਇਕ ਗੁਰਰੂਪ ਬਰਾੜ ਦੇ ਨਵਂੇ ਗੀਤ (ਜਟ ਦਾ ਬਲਡ), ਗਾਇਕ ਪ੍ਰੀਤ ਅਰਮਾਨ (ਗਿਧਾ) ਦੀ ਵੀਡੀਓ ਵਿਚ ਸ਼ਿੰਗਾਰ ਬਣਨਗੇ । ਫ਼ਰੀਦਕੋਟ ਵਿਖੇ 10 ਮਈ 1971 ਨੂੰ ਮਾਤਾ ਸ੍ਰੀਮਤੀ ਕਾਂਤਾ ਦੇਵੀ ਦੀ ਕੁਖੋਂ ਜਨਮ ਲਿਆ ਛਿੰਦਰਪਾਲ ਸ਼ਰਮਾਂ ਵਿਦਿੱਅਕ ਪਖਂੋ ਬੀ. ਏ ( ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ), ਬੀ. ਐੱਡ (ਸੰਤ ਬਾਬਾ ਭਾਗ ਸਿੰਘ ਕਾਲਜ ਜਲੰਧਰ) ਤੋਂ ਪ੍ਰਾਪਤ ਕੀਤੀ। । ਕਿਤੇ ਵਜੋਂ ਦਸ਼ਮੇਸ਼ ਪਬਲਿਕ ਸਕੂਲ ਵਿਚ 2008 ਤੋਂ ਲਗਾਤਾਰ ਬਤੌਰ ਥੀਏਟਰ ਟੀਚਰ ਕੰਮ ਕਰ ਰਹੇ ਹਨ।। ਅਠ ਸਾਲਾਂ ਵਿਚ ਸਕੂਲ ਦੀ ਨਾਟਕ ਮੰਡਲੀ 2 ਵਾਰ ਨੈਸ਼ਨਲ (ਕਲਕਤਾ, ਬੰਗਲੌਰ) ਵਿਚ ਉਤਰੀ ਭਾਰਤ ਦੀ ਪ੍ਰਤੀਨਿਧਤਾ ਕਰ ਚੁਕੀ ਹੈ।। 5 ਵਾਰ ਦਿਲੀ ਵਿਖੇ ਹੋਏ ਉਤਰੀ ਭਾਰਤ ਨਾਟਕ ਮੁਕਾਬਲਿਆਂ ਵਿਚ ਪੰਜਾਬ ਦੀ ਅਗਵਾਈ ਕਰ ਚੁਕੀ ਹੈ। ਜਿਥੇ 2 ਵਾਰ ਬੈਸਟ ਨਿਰਦੇਸ਼ਨ ਦਾ ਐਵਾਰਡ ਵੀ ਮਿਲਿਆ । ਵਖ ਵਖ ਮੁਕਾਬਲਿਆਂ ਵਿਚ ਵੀ ਵਧੀਆ ਕਲਾਕਾਰ ਤੇ ਵਧੀਆ ਨਿਰਦੇਸ਼ਕ ਦਾ ਐਵਾਰਡ ਪ੍ਰਾਪਤ ਕਰ ਚੁਕੇ ਹਨ। ਲੋਕਾਂ ਵਿਚ ਉਸ ਦੁਆਰਾ ਨਿਭਾਏ ਕਿਰਦਾਰਾਂ ਦੀ ਖੂਬ ਚਰਚਾ ਹੁੰਦੀ ਹੈ ਇਸ ਵਾਰ ਫ਼ਰੀਦਕੋਟ ਜਿਲ੍ਹਾ ਪ੍ਰਸ਼ਾਸਨ ਵਲਂੋ ਵੀ 2017 ਨੂੰ ਸ਼ਰਮਾ ਜੀ ਨੂੰ ਸਨਮਾਨਿਤ ਕੀਤਾ ਗਿਆ। ਛਿੰਦਰਪਾਲ ਸ਼ਰਮਾ ਜੀ ਇਸ ਸਫਲਤਾ ਦਾ ਸਿਹਰਾ ਆਪਣੀ ਪਤਨੀ ਰਮਨਪ੍ਰੀਤ ਸ਼ਰਮਾ ਤੇ ਆਪਣੇ ਸਮੁਚੇ ਪਰਿਵਾਰ ਨੂੰ ਦਿੰਦੇ ਹਨ । ਜਿਨਾਂ ਨੇ ਹਰ ਮੋੜ ਤੇ ਉਨਾਂ ਦਾ ਸਾਥ ਦਿਤਾ । ਬਾਬਾ ਫਰੀਦ ਜੀ ਦੀ ਚਰਨ ਛੋਹ ਧਰਤੀ ਫ਼ਰੀਦਕੋਟ ਵਿਖੇ ਆਪਣੀ ਪਤਨੀ, ਬੇਟਾ, ਬੇਟੀ ਨਾਲ ਖੁਸ਼ੀਆਂ ਭਰੀ ਜਿੰਦਗੀ ਬਤੀਤ ਕਰ ਰਿਹਾ ਹੈ। ਅਜ ਸ਼ਰਮਾਂ ਜੀ ਆਪਣੇ ਪੰਜਾਬੀ ਥੀਏਟਰ, ਫਿਲਮੀ ਅਦਾਕਾਰੀ ਤੇ ਨਿਰਦੇਸ਼ਨ ਖੇਤਰ ਵਿਚ ਕੀਤੀ ਤਪਸਿਆ ਸਦਕਾ ਇੰਨੀ ਕੁ ਕਾਬਲੀਅਤ ਜਰੂਰ ਰਖਦਾ ਹੈ ਕਿ ਉਹ ਬੜੀ ਜਲਦੀ ਵਡੀਆਂ ਫਿਲਮਾਂ ‘ਚ ਵੀ ਆਪਣੀ ਅਦਾਕਾਰੀ ਦੇ ਝੰਡੇ ਗਡੇਗਾ।
ਪੰਜਾਬੀ ਥੀਏਟਰ, ਫਿਲਮੀ ਅਦਾਕਾਰ ਤੇ ਨਿਰਦੇਸ਼ਨ ਖੇਤਰ ਦਾ ਚਮਕਦਾ ਸਿਤਾਰਾ : ਛਿੰਦਰ ਸ਼ਰਮਾ



