ਰਾਮਪੁਰਾ ਫੂਲ, 5 ਸਤੰਬਰ (ਕੁਲਜੀਤ ਢੀਂਗਰਾ)-ਨੇੜਲੇ ਪਿੰਡ ਕਰਾੜਵਾਲਾ ਦੀ ਸੰਸਥਾ ਡੀ ਐਮ ਗਰੁਪ ਨੇ ਪਿਛਲੇ ਇਤਿਹਾਸ ਨੂੰ ਦੁਹਰਾਉਦੇ ਹੋਏ ਜਿਲਾਂ ਪਧਰੀ ਟੂਰਨਾਮੈਟ ਦੇ ਅੰਡਰ 19 ਲੜਕੀਆਂ ਨੇ ਜਿਲ੍ਹੇ ਵਿਚੋ ਪਹਿਲਾ ਸਥਾਨ ਅਤੇ ਅੰਡਰ 17 ਲੜਕੀਆ ਨੇ ਦੂਸਰਾ ਸਥਾਨ ਹਾਸਲ ਕੀਤਾ ਜਦੋ ਕੇ ਅੰਡਰ 19 ਲੜਕੀਆ ਦੀ ਟੀਮ ਲਗਾਤਾਰ ਸਤਵੀ ਵਾਰ ਬਠਿੰਡੇ ਜਿਲੇ ਦੀ ਅਗਵਾਈ ਸੂਬਾ ਪਧਰ ਤੇ ਕਰੇਗੀ ਇਸ ਮੌਕੇ ਇੰਸਟੀਚਿਊਟ ਚ ਪਹੁਚੇ ਵਿਸੇਸ ਮਹਿਮਾਨ ਪਰਮਜੀਤ ਸਰਮਾ ਇੰਗਲੈਡ ਤੇ ਕਰਨਵੀਰ ਸਰਮਾਂ ਅਸਟਰੇਲੀਆਂ ਨੇ ਵਿਦਿਆਰਥੀਆ ਦੀ ਹਾਕੀ ਦੀ ਖੇਡ ਤੋ ਪ੍ਰਭਾਵਿਤ ਹੋ ਕੇ ਹਾਕੀ ਕਿਟਾ ਤੇ ਹੋਰ ਖੇਡਾ ਦਾ ਸਮਾਨ ਵੰਡਿਆ ਗਿਆ ਜੇਤੂ ਰਹੇ ਖਿਡਾਰੀਆ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਸੰਸਥਾ ਦੇ ਚੇਅਰਮੈਨ ਅਵਤਾਰ ਸਿੰਘ ਢਿਲੋ ਨੇ ਜੇਤੂ ਬਚਿਆ ਨੂੰ ਵਧਾਈਆ ਦਿੰਦਿਆ ਕਿਹਾ ਕੇ ਸਮੇ ਸਮੇ ਤੇ ਸੰਸਥਾ ਵਲੋ ਬਚਿਆ ਦੇ ਬੌਧਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਦਾ ਅਯੋਜਨ ਕੀਤਾ ਜਾਦਾ ਹੈ। ਇਸ ਮੌਕੇ ਡੀ ਐਮ ਗਰੁਪ ਦਾ ਸਮੁਚਾ ਸਟਾਫ ਹਾਜਰ ਸੀ
ਡੀ.ਐਮ. ਗਰੁਪ ਕਰਾੜਵਾਲਾ ਦੀ ਹਾਕੀ ਦੀ ਖੇਡ ’ਚ ਸਰਦਾਰੀ



