Skip to content
Independent perspectives. Global stories.
BREAKING

ਅੱਖਾਂ ਦਾ ਦਾਨ ਮਹਾਨ ਦਾਨ : ਡਾ. ਦਲਬੀਰ ਕੌਰ

Share this story

ਨਾਭਾ, 5 ਸਤੰਬਰ (ਕਰਮਜੀਤ ਸੋਮਲ, ਸਿਕੰਦਰ)-ਸਿਵਲ ਸਰਜਨ ਪਟਿਆਲਾ ਡਾ. ਬਲਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਨਾਭਾ ਵਿਖੇ ਡਾ. ਦਲਬੀਰ ਕੌਰ ਐਸ.ਐਮ.ਓ. ਇੰਚਾਰਜ ਦੀ ਅਗਵਾਈ ਵਿੱਚ ਮਿਤੀ 24 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸਿਵਲ ਹਸਪਤਾਲ ਵਿਖੇ ਅੱਖਾਂ ਦਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਦਲਬੀਰ ਕੌਰ ਐਸ.ਐਮ.ਓ. ਨੇ ਕਿਹਾ ਕਿ ਜਿਊਂਦੇ ਜੀਅ ਖੂਨਦਾਨ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨਾ ਇੱਕ ਮਹਾਨ ਦਾਨ ਹੈ, ਕਿਉਂਕਿ ਅਸੀਂ ਮਰਨ ਉਪਰੰਤ ਕਿਸੇ ਦੀ ਹਨੇਰੀ ਜਿੰਦਗੀ ਨੂੰ ਰੋਸ਼ਨਾਂ ਸਕਦੇ ਹਾਂ, ਇਸ ਲਈ ਜਰੂਰੀ ਰੁ ਕਿ ਜਿੱਥੇ ਅਸੀਂ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਈਏ ਉਥੇ ਇਸ ਮਹਾਨ ਕਾਰਜ ਲਈ ਦੂਜੇ ਲੋਕਾਂ ਨੂੰ ਵੀ ਜਾਗਰੂਕ ਕਰੀਏ। ਇਸ ਮੌਕੇ ਡਾ. ਡਿੰਪੀ ਕੁਮਾਰ ਅੱਖਾਂ ਦੇ ਮਾਹਰ ਅਤੇ ਹਰਦੀਪ ਸਿੰਘ ਰੰਧਾਵਾ ਅਪਥਲਮਿਕ ਅਫਸਰ ਵੱਲੋਂ 110 ਮਰੀਜਾਂ ਦਾ ਚੈਕਅਪ ਕੀਤਾ ਗਿਆ, ਜਿਨ੍ਹਾਂ ਵਿੱਚੋਂ 2 ਮਰੀਜਾਂ ਨੂੰ ਅੱਖਾਂ ਵਿੱਚ ਫੋਲੇ ਹੋਣ ਕਾਰਨ ਪੁਤਲੀ ਲੋੜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ। ਇਸ ਮੌਕੇ ਕਰਨੈਲ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਨੇ ਕਿਹਾ ਕਿ ਮ੍ਰਿਤਕ ਵਿਅਕਤੀ ਦੀਆਂ ਅੱਖਾਂ ਨੂੰ ਛੇ ਘੰਟੇ ਦੇ ਅੰਦਰ-ਅੰਦਰ ਦਾਨ ਕੀਤਾ ਜਾ ਸਕਦਾ ਹੈ, ਉਹਨਾਂ ਨੇ ਅੱਖਾਂ ਦਾਨ ਕਰਨ ਸਬੰਧੀ ਪਾਈਆਂ ਜਾਂਦੀਆਂ ਗਲਤ ਫਹਿਮੀਆਂ ਦੂਰ ਕੀਤੀਆਂ ਅਤੇ ਅੱਖਾਂ ਦਾਨ ਕਰਨ ਲਈ ਆਨਲਾਇਨ ਫਾਰਮ ਭਰਨ ਦੀ ਜਾਣਕਾਰੀ ਦਿੱਤੀ। ਇਸ ਮੌਕੇ 32 ਵਿਅਕਤੀਆਂ ਵੱਲੋਂ ਅੱਖਾਂ ਦਾਨ ਕਰਨ ਦਾ ਪ੍ਰਣ ਕਰਦੇ ਹੋਏ ਫਾਰਮ ਭਰੇ ਗਏ।

 

WRITTEN BY