ਰਾਮਪੁਰਾ ਫੂਲ, 5 ਸਤੰਬਰ (ਮਨਪ੍ਰੀਤ ਸਿੰਘ ਗਿੱਲ)- ਇਥੋ ਨੇੜਲੇ ਪਿੰਡ ਮੰਡੀ ਕਲਾਂ ਦੇ ਗੁਰਦੁਆਰਾਂ ਬਾਬਾ ਤਪਾ ਰਾਮ ਜੀ ਵਿਖੇ ਮਿਲਕ ਪਲਾਂਟ ਸੈਟਰ ਦੇ ਵੱਖ ਵੱਖ ਪਿੰਡਾ ਦੀਆ ਦੁੱਧ ਸਭਾਵਾ ਯੂਨੀਅਨ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਜਗਦੀਪਸਿੰਘ ਵੀਰੇ ਵਾਲਾ ਦੀ ਪ੍ਰਦਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਵੱਖ ਵੱਖ ਸੈਂਟਰਾਂ ਦੇ ਸਕੱਤਰ ਸਾਮਲ ਹੋਏ ਯੂਨੀਅਨ ਦੇ ਆਗੂਆ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮਕਸ਼ਦ ਯੂਨੀਅਨ ਨੂੰ ਬਹਾਲ ਕਰਕੇ ਭਵਿੱਖ ਵਿੱਚ ਆ ਰਹੀਆ ਦਿੱਕਤਾ ਨਾਲ ਯੂਨੀਅਨ ਪੱਧਰ ਤੇ ਨਜਿੱਠਣਾ ਤੇ ਯੁਨੀਅਨ ਦੀਆ ਸਰਗਰਮੀਆ ਤੇਜ ਕਰਨਾ ਹੈ।ਇਸ ਮੌਕੇ ਯੂਨੀਅਨ ਦੇ ਆਗੂਆ ਨੇ ਸਰਕਾਰ ਵੱਲੋ ਦੁੱਧ ਦੇ ਰੇਟ ਵਿੱਚ ਵਰਤੇ ਜਾ ਰਹੇ ਦੂਹਰੇ ਮਾਪਦੰਡਾ ਦੀ ਸਖਤ ਨਿਖੇਦੀ ਕਰਦੇ ਹੋਏ ਸਰਕਾਰ ਤੇ ਮਹਿਕਮੇ ਤੋ ਮੰਗ ਕੀਤੀ ਕਿ ਦੁੱਧ ਦਾ ਇਕ ਰੇਟ ਕੀਤਾ ਜਾਵੇ ਜੇ ਕਰ ਯੁਨੀਅਨ ਦੀਆ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿਤਾ ਤਾ ਸਾਰੇ ਸਕੱਤਰਾ ਵੱਲੋ ਮਿਲ ਕੇ ਯੂਨੀਅਨ ਪੱਧਰ ਤੇ ਕੋਈ ਅਗਲੀ ਰਣਨੀਤੀ ਘੜੀ ਜਾਵੇਗੀ ।ਇਸ ਮੌਕੇ ਆਗੂਆ ਨੇ ਕਿਹਾ ਕਿ ਯੂਨੀਅਨ ਵੱਲੋ ਸਕੱਤਰਾ ਨੂੰ ਆ ਰਹੀਆ ਮੁਸਕਲਾਂ ਦਾ ਹੱਲ ਯੂਨੀਅਨ ਤੌਰ ਤੇ ਕੀਤਾ ਜਾਵੇਗਾ । ਇਸ ਮੌਕੇ ਯੂਨੀਅਨ ਦੇ ਵੱਖ ਵੱਖ ਅਹੁਦੇਦਾਰਾ ਦੀ ਚੌਣ ਕੀਤੀ ਗਈ ਜਿਸ ਵਿੱਚ ਨਿਰਮਲ ਸਿੰਘ ਦਿਉਣ ਬਠਿੰਡਾ ਪ੍ਰਧਾਨ, ਬਿੱਕਰ ਸਿੰਘ ਚੋਟੀਆ ਮੀਤ ਪ੍ਰਧਾਨ, ਜਗਰਾਜ ਸਿੰਘ ਦਲੇਲ ਵਾਲਾ ਮਾਨਸਾ ਖਜਾਨਚੀ, ਭੋਲਾ ਸਿੰਘ ਜਿਉਂਦ ਸਕੱਤਰ, ਜਸਕਰਨ ਸਿੰਘ ਸੇਰ ਖਾਂ ਮਾਨਸਾ ਮੁੱਖ ਬਲਾਰਾ, ਜਸਦੇਵ ਸਿੰਘ ਮੰਡੀ ਕਲਾਂ ਸਲਾਹਕਾਰ, ਕੁਲਦੀਪ ਸਿੰਘ ਰਾਮਨਿਵਾਸ ਮੁੱਖ ਮੈਬਰ, ਜਗਦੀਪ ਸਿੰਘ ਮੁੱਖ ਮੈਬਰ, ਦਰਸਨ ਸਿੰਘ, ਕੁਲਵਿੰਦਰ ਸਿੰਘ, ਅਜਮੇਰ ਸਿੰਘ, ਸੁਖਚੈਨ ਸਿੰਘ, ਰਣਧੀਰ ਸਿੰਘ, ਬਾਲੀ ਸਿੰਘ ਤਾਜੋ ਕਾ ਮੰਡੀ ਕਲ਼ਾਂ, ਜਗਸੀਰ ਸਿੰਘ, ਬਿੱਕਰ ਸਿੰਘ ਅਜੈਬ ਸਿੰਘ ਬੁਰਜ ਰਾਠੀ ਖਜਾਨਚੀ ਆਦਿ ਹਾਜਰ ਸਨ।
ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੇ ਕੀਤੀ ਮੀਟਿੰਗ



