ਸੰਗਰੂਰ, 5 ਸਤੰਬਰ (ਸੰਜੀਵ ਸਿੰਗਲਾ)- ਜ਼ਿਲ੍ਹਾ ਸੰਗਰੂਰ ਦੇ ਸਾਰੇ ਸੈਂਟਰਾਂ ਤੋਂ ਆਏ ਰਾਇਸ ਮਿਲਰਜ ਦੇ ਨੁਮਾਇਦਿਆਂ ਨਾਲ ਵਿਚਾਰ ਵਟਾਂਦਰਾ ਕਰਕੇ ਜਿਲਾ ਰਾਇਸ ਮਿਲਰਜ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰੇਮ ਦਿੜਵਾ ਅਤੇ ਸੁਰੇਸ਼ ਜਿੰਦਲ ਦੀ ਅਗਵਾਈ ਹੇਠਾਂ ਇਕ ਜੁਟ ਹੋਕੇ ਮਿਲਰਜ ਦੇ ਹਿਤਾਂ ਨੂੰ ਮੁਖ ਰਖਦੇ ਹੋਏ ਸਰਕਾਰ ਵਲੋਂ ਕਢੀਆਂ ਪਿਛਲੇ ਕਈ ਸਾਲਾਂ ਦੀਆਂ ਪੁਰਾਣੀਆਂ ਨਾਜਾਇਜ ਰਕਾਵਰੀਆਂ ਨੂੰ ਵਾਪਿਸ ਲੈਣ ਦੇ ਸੰਬੰਦ ਵਿਚ ਡੀ.ਐਫ.ਐਸ.ਸੀ. ਮਨਜੀਤ ਸਿੰਘ ਨੂੰ ਮਿਲੇ ਅਤੇ ਕਿਹਾ ਕੀ ਇਹ ਸਰਕਾਰ ਵਲੋਂ ਕਢਿਆ ਪੁਰਾਣੀਆਂ 2003 -2004 ਤੋਂ 2013-2014 ਤਕ ਦੇ ਪੈਡੀ ਸੀਜਨ ਦੀਆਂ ਨਾਜਾਇਜ ਕਢੀ ਕਰਾਏ ਦੀ ਰਾਕਾਵਰੀ ਨੂੰ ਰਾਇਸ ਮਿਲਰਾਂ ਤੋਂ ਨਾ ਵਸੂਲੀਆਂ ਜਾਵੇ ਕਿਉਂਕਿ ਹੁਣ 2017 ਸਾਲ ਚਲ ਰਹੀਆਂ ਹੈ ਪਿਛਲੇ ਸਾਲਾਂ ਦੇ ਸਾਨੂੰ ਸਰਕਾਰੀ ਅਦਾਰਿਆਂ ਵਲੋਂ ਨੋ ਡਿਓਜ ਸਰਟੀਫਿਕੇਟ ਵੀ ਦਿਤੇ ਹੋਏ ਹਨ।ਕਾਨੂੰਨ ਮੁਤਾਵਿਕ ਵੀ ਇਹ ਰਿਕਵਰੀ ਮਿਲਰਾਂ ਤੋਂ ਲੈਣੀ ਨਹੀਂ ਬਣਦੀ। ਜੇਕਰ ਸਰਕਾਰ ਨੇ ਸਾਡੀ ਮੰਗ ਨਾ ਮਨੀ ਤਾਂ ਆਉਣ ਵਾਲੇ ਸਾਲ 2017-18 ਦੇ ਪੈਡੀ ਸੀਜਨ ਦੀ ਕਸਟਮ ਮਿਲਿੰਗ ਨਹੀਂ ਕੀਤੀ ਜਾਵੇਗ਼ੀ ਸਾਰੇ ਰਾਇਸ ਮਿਲਰ ਆਪਣੇ ਮਿਲ ਬੰਦ ਕਰਕੇ ਸਟ੍ਰਾਇਕ ਕਰਨਗੇ ਪੰਜਾਬ ਦੀ ਹਰੇਕ ਇੰਡਸਟਰੀ ਮੰਦੀ ਦੇ ਦੌਰ ਚੋੰ ਗੁਜਰ ਰਹੀ ਹੈ ਸਰਕਾਰ ਨੂੰ ਮਿਲਰਜ ਦੇ ਹਿਤ ਵਿਚ ਫੈਂਸਲੇ ਲੈਣ ਚਾਹੀਦੇ ਹਨ ਤਾਂ ਜੋ ਪੰਜਾਬ ਦੀ ਰਈਸ ਇੰਡਸਟਰੀ ਸਾਹ ਭਰਦੀ ਰਹੇ ਅਤੇ ਆਉਣ ਵਾਲੇ ਨਵੇਂ ਸੀਜਨ ਵਿਚ ਸਰਕਾਰ ਨੂੰ ਰਈਸ ਮਿਲਰਾ ਵਲੋਂ ਪੂਰਨ ਸਹਿਜੋਗ ਦੇਣ ਦਾ ਫੈਸਲਾ ਕੀਤਾ ਗਿਆ ਜੇਕਰ ਸਰਕਾਰ ਮਿਲਰਾਂ ਦੇ ਹਕ ’ਚ ਨਵੀਆਂ ਨੀਤੀਆਂ ਬਣਾਉਂਦੀ ਹੈ। ਇਸ ਮੌਕੇ ਕੇਵਲ ਕ੍ਰਿਸ਼ਨ ਮਾਲੇਰਕੋਟਲਾ (ਚੇਅਰਮੈਨ), ਪ੍ਰੇਮ ਦਿੜਵਾ ਜਿਲਾ ਪ੍ਰਧਾਨ ਅਤੇ ਸੁਰੇਸ਼ ਜਿੰਦਲ ਧੂਰੀ (ਐਕਟਿਵ ਪ੍ਰਧਾਨ ), ਰਾਜ ਕੁਮਾਰ ਗੋਇਲ ਸੰਗਰੂਰ (ਸੀਨੀਅਰ ਵਾਇਸ ਪ੍ਰਧਾਨ), ਵਿਜੈ ਬਾਂਸਲ ਧੂਰੀ,(ਵਾਇਸ ਪ੍ਰਧਾਨ), ਸੁਰਿੰਦਰ ਸੇਖੋਂ ਮਾਲੇਰਕੋਟਲਾ,ਸ਼ਤੀਸ਼ ਮਿਤਲ ਸੁਨਾਮ, ਸਰਜੀਤ ਢਿਲੋਂ ਸੁਨਾਮ ਦਿਹਾਤੀ, ਭੀਮ ਸੈਨ ਗਰਗ ਮੂਨਕ, ਅਜੈ ਗਰਗ ਅਹਿਮਦਗੜ੍ਹ , ( ਸਾਰੇ ਵਾਇਸ ਪ੍ਰਧਾਨ) ਨਰਿੰਦਰ ਗਰਗ ਭਵਾਨੀਗੜ੍ਹ ਅਤੇ ਦਿਨੇਸ਼ ਬਬਲੂ ਸੰਗਰੂਰ ਨੂੰ ਜਰਨਲ ਸਕਤਰ , ਚਰਨਜੀਤ ਸ਼ਰਮਾ ਲਹਿਰਾ ਜੋਆਇੰਟ ਸਕਤਰ, ਰਾਜੇਸ਼ ਗਰਗ ਸੰਗਰੂਰ ਕੈਸ਼ੀਅਰ ਅਤੇ ਐਗਜੈਕਟਿਵ ਮੈਂਬਰ ਪਰਮਜੀਤ ਅਮਰਗੜ੍ਹ, ਲਾਬ ਸਿੰਘ, ਹਰਦੇਵ ਸਿੰਘ ਪਪੂ ਸੰਦੌੜ,ਰਿਸ਼ੀਪਾਲ ਗੋਇਲ, ਹਾਨਿਸ਼ ਗੋਇਲ, ਸੰਜੀਵ ਕੁਮਾਰ ਪੋਪੀ , ਚਿਮਨ ਲਾਲ,ਮਨਪ੍ਰੀਤ ਸਿੰਘ, ਡਾ.ਫ਼ਕੀਰ ਚੰਦ, ਅਜੈ ਕੁਮਾਰ , ਸੁਰਿੰਦਰ ਮਿਤਲ, ਜਗਜੀਵਨ ਕੁਮਾਰ, ਸਚਿਨ ਛਾਜਲੀ ਅਤੇ ਮੁਖਤਿਆਰ ਸਿਧੂ ਅਤੇ ਹੋਰ ਰਾਇਸ ਮਿਲਰ ਹਾਜਰ ਸਨ
ਜ਼ਿਲ੍ਹਾ ਸੰਗਰੂਰ ਦੇ ਰਾਇਸ ਮਿਲਰਾਂ ਨੇ ਪੁਰਾਣੀਆਂ ਨਾਜਾਇਜ ਰਕਾਵਰੀਆਂ ਨੂੰ ਵਾਪਿਸ ਲੈਣ ਦੀ ਮੰਗ : ਜਿੰਦਲ



