ਮੋਰਿੰਡਾ, 5 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਜ਼ਿਲ੍ਹਾ ਟ੍ਰਾਂਸਪੋਰਟ ਵਿਭਾਗ ਰੂਪਨਗਰ ਅਤੇ ਜ਼ਿਲ੍ਹਾ ਟ੍ਰੈਫ਼ਿਕ ਪੁਲਿਸ ਰੂਪਨਗਰ ਵੱਲੋਂ ਭਾਂਵੇ ਟ੍ਰੈਫ਼ਿਕ ਨਿਯਮਾਂ ਦੀ ਉ¦ਘਣਾਂ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਗਏ ਹਨ। ਪ੍ਰੰਤੂ ਬਾਵਜੂਦ ਇਸਦੇ ਸਥਾਨਕ ਸ਼ਹਿਰ ’ਚ ਵੱਡੀ ਗਿਣਤੀ ’ਚ ਚੱਲ ਰਹੇ ਮੋਟਰਸਾਈਕਲਾਂ ਨੂੰ ਤੋੜਮਰੋੜ ਕੇ ਬਣਾਏ ਜਗਾੜੂ ਤਿੰਨ ਪਹੀਆ ਰਿਕਸ਼ੇ ਜ਼ਿਲ੍ਹਾ ਟ੍ਰਾਂਸਪੋਰਟ ਵਿਭਾਗ ਅਤੇ ਟ੍ਰੈਫ਼ਿਕ ਵਿਭਾਗ ਦੀ ਕਾਰਗੁਜਾਰੀ ’ਤੇ ਸਵਾਲੀਆ ਚਿੰਨ੍ਹ ਲਗਾ ਰਹੇ ਹਨ। ਜ਼ਿਆਦਾਤਰ ਲੋਕਾਂ ਵੱਲੋਂ ਇਨ੍ਹਾਂ ਜਗਾੜੂ ਰਿਕਸ਼ਿਆਂ ਨੂੰ ਭਾਰ ਢੋਣ , ਗੰਨੇ ਦਾ ਰਸ ਕੱਢਣ ਵਾਲੀ ਬੇਲਣੀ ਚਲਾਉਣ , ਸੇਂਵੀਆਂ ਬਣਾਉਣ ਵਾਲੀ ਮਸ਼ੀਨ ਅਤੇ ਹੋਰ ਕਈ ਤਰ੍ਹਾਂ ਨਾਲ ਵਰਤੋਂ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜਦੋਂ ਵੀ ਕਿਸੇ ਵਹੀਕਲ੍ਹ ਦਾ ਬੀਮਾਂ (ਇੰਸ਼ੋਰੇਸ਼ਨ) ਕਰਵਾਉਣਾ ਹੁੰਦਾ ਹੈ ਤਾਂ ਬੀਮਾਂ ਕਰਨ ਵਾਲੇ ਏਜੰਟ ਵੱਲੋਂ ਵਹੀਕਲ੍ਹ ਦੀ ਮੌਜੂਦਾ ਹਾਲਤ ਦੀ ਫੋਟੋ ਵੀ ਖਿੱਚੀ ਜਾਂਦੀ ਤਾਂ ਬੀਮਾਂ ਕੰਪਨੀਆਂ ਕਿਸੇ ਵੀ ਵਹੀਕਲ੍ਹ ਦਾ ਬੀਮਾਂ ਕਰਦੀਆਂ ਹਨ। ਜ਼ਿਲ੍ਹਾ ਟ੍ਰਾਂਸਪੋਰਟ ਵਿਭਾਗ ਵੱਲੋਂ ਮੋਟਰਸਾਈਕਲ ਨੂੰ ਰਜਿਸਟ੍ਰੇਸ਼ਨ ਕਰਨ ਸਮੇਂ ਵੀ ਕਾਪੀ ’ਤੇ ਵੀ ਦੋ ਪਹੀਆ ਵਾਹਨ੍ਹ ਹੀ ਲਿਖਿਆ ਜਾਂਦਾ ਹੈ। ਪ੍ਰੰਤੂ ਮਕੈਨਿਕ ਵੱਲੋਂ ਇਨ੍ਹਾਂ ਮੋਟਰਸਾਈਕਲਾਂ ਦੇ ਪਿੱਛਲੇ ਪਹੀਏ (ਵੀਹਲ੍ਹ) ਨੂੰ ਖੋਹਲ੍ਹ ਅਤੇ ਕੱਟ ਵੱਢ ਕਰਕੇ ਇਸਦੇ ਪਿੱਛੇ ਦੋ ਪਹੀਆਂ ਵਾਲੀ ਰੇਹੜ੍ਹੀ ਫ਼ਿੱਟ ਕਰਕੇ ਇਸਨੂੰ ਜਗਾੜ੍ਹੂ ਰਿਕਸ਼ੇ ਦਾ ਰੂਪ ਦੇ ਦਿੱਤਾ ਜਾਂਦਾ ਹੈ। ਜ਼ਿਲ੍ਹਾ ਟ੍ਰਾਂਸਪੋਰਟ ਵਿਭਾਗ ਅਤੇ ਟ੍ਰੈਫ਼ਿਕ ਪੁਲਿਸ ਦੀ ਮੇਹਰਬਾਨੀ ਸਦਕਾ ਇਹ ਜਗਾੜ੍ਹੂ ਮੋਟਸਾਈਕਲ੍ਹ ਰੇੜ੍ਹੀਆਂ ਵਾਲੇ ਜਿੱਥੇ ਸ਼ਰੇਆਮ ਕਾਨੂੰਨ ਦੀ ਉ¦ਘਣਾ ਕਰਦੇ ਹੋਏ ਇਨ੍ਹਾਂ ਨੂੰ ਭਾਰ ਢੋਣ ਲਈ ਅਤੇ ਸਵਾਰੀਆਂ ਦੀ ਢੋਅ ਢੋਆਈ ਲਈ ਵਰਤ ਰਹੇ ਹਨ ਉੱਥੇ ਹੀ ਅਪਣੇ ਸਮੇਤ ਦੂਜਿਆਂ ਲਈ ਵੀ ਖ਼ਤਰਾ ਬਣੇ ਹੋਏ ਹਨ। ਮਾਤਾ ਨੈਣਾਂ ਦੇਵੀ ਦੇ ਦਰਸ਼ਨਾ ਨੂੰ ਜਾਣ ਵਾਲੇ ਸ਼ਰਧਾਲੂ ਵੀ ਇਨ੍ਹਾਂ ਜਗਾੜ੍ਹੂ ਰਿਕਸ਼ਿਆਂ ਦੀ ਵਰਤੋਂ ਕਰਦੇ ਆਮ ਦੇਖੇ ਜਾ ਸਕਦੇ ਹਨ ਜਿਸ ਵਿੱਚ 7-8 ਸਵਾਰੀਆਂ ਨੂੰ ਬਿਠਾਇਆ ਹੁੰਦਾ ਹੈ। ਜੇਕਰ ਇਨ੍ਹਾਂ ਜਗਾੜੂ ਮੋਟਰਸਾਈਕਲ ਰੇੜ੍ਹੀਆਂ ਨਾਲ ਅਚਾਨਕ ਕੋਈ ਹਾਦਸਾ ਵਾਪਰ ਜਾਵੇ ਤਾਂ ਇਹ ਜਗਾੜੂ ਰਿਕਸ਼ੇ ਪੁਲਿਸ ਪ੍ਰਸ਼ਾਸ਼ਨ ਲਈ ਵੀ ਪ੍ਰੇਸ਼ਾਨੀ ਬਣ ਜਾਂਦੇ ਹਨ ਕਿ ਇਨ੍ਹਾਂ ਨੂੰ ਮੋਟਸਾਈਕਲ ਲਿਖਿਆ ਜਾਵੇ ਜਾਂ ਰਿਕਸ਼ਾ। ਕਿਨ੍ਹਾ ਕੀਤੀ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਕਾਰਵਾਈ ਦੀ ਮੰਗ- ਸਮਾਜ ਸੇਵੀ ਰਾਜਪ੍ਰੀਤ ਸਿੰਘ ਰਾਜੀ , ਅਮਨਪ੍ਰੀਤ ਸਿੰਘ ਅਮਨਾ, ਗੁਰਮੀਤ ਸਿੰਘ ਪੰਚ , ਅਕਾਲੀ ਆਗੂ ਖੱਤਰੀ ਲਾਲ ਮਸ਼ਾਲ, ਦੇਸ ਰਾਜ , ਮਨਜੀਤ ਸਿੰਘ ਅਤੇ ਕੁਲਦੀਪ ਸਿੰਘ ਆਦਿ ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਇਨ੍ਹਾਂ ਜਗਾੜੂ ਰਿਕਸ਼ਾ ਚਾਲਕਾਂ ਵਿੱਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਹਨ ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰ- ਜਦੋਂ ਇਸ ਸਬੰਧੀ ਪਰਦੀਪ ਸਿੰਘ ਢਿੱਲੋਂ ਜ਼ਿਲ੍ਹਾ ਟ੍ਰਾਂਸਪੋਰਟ ਅਫ਼ਸਰ ਰੂਪਨਗਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਢੰਗ ਨਾ ਬਣਾਏ ਇਨ੍ਹਾਂ ਜੁਗਾੜੂ ਰਿਕਸ਼ਿਆਂ ਵਿੱਰੁਧ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਥਾਣੇ ਬੰਦ ਕੀਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਜਿਹੇ ਜੁਗਾੜੂ ਵਹੀਕਲ੍ਹ ਸੜ੍ਹਕਾਂ ’ਤੇ ਨਾ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਗੈਰਕਾਨੂੰਨੀ ਢੰਗ ਨਾਲ ਬਣਾਏ ਵਹੀਕਲ੍ਹ ਕਿਸੇ ਸਮੇਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਗੈਰਕਨੂੰਨੀ ਰਿਕਸ਼ੇ ਚਾਲਕ ਅਤੇ ਪਿੱਛੇ ਬੈਠਣ ਵਾਲੀਆਂ ਸਵਾਰੀਆਂ ਦੇ ਨਾਲ ਨਾਲ ਰਾਹਗੀਰਾਂ ਲਈ ਵੀ ਵੱਡਾ ਖਤਰਾ ਬਣ ਸਕਦੇ ਹਨ।
ਕੀ ਕਹਿੰਦੇ ਹਨ ਟ੍ਰੈਫ਼ਿਕ ਇੰਚਾਰਜ ਮੋਰਿੰਡਾ- ਓਧਰ ਜਦੋਂ ਇਸ ਸਬੰਧੀ ਏ.ਐਸ.ਆਈ. ਸੰਜੀਵ ਕੁਮਾਰ ਟ੍ਰੈਫ਼ਿਕ ਇੰਚਾਰਜ਼ ਮੋਰਿੰਡਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਜਗਾੜੂ ਰਿਕਸ਼ਾ ਚਾਲਕ ਮੇਨ ਸੜ੍ਹਕਾਂ ਉੱਤੇ ਘੱਟ ਹਨ। ਪ੍ਰੰਤੁ ਉਨ੍ਹਾਂ ਇਹ ਵੀ ਜਰੂਰ ਮੰਨਿਆ ਕਿ ਇਹ ਜਗਾੜੂ ਰਿਕਸ਼ਿਆਂ ਦੀ ਵਰਤੋਂ ਕਈ ਵਿਅਕਤੀ ਪਿੰਡਾਂ ਵਿੱਚ ਸਮਾਨ ਵੇਚਣ ਲਈ ਜਰੂਰ ਕਰਦੇ ਹਨ। ਸੰਜੀਵ ਕੁਮਾਰ ਟ੍ਰੈਫ਼ਿਕ ਇੰਚਾਰਜ਼ ਮੋਰਿੰਡਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਅਜਿਹੇ ਜਗਾੜੂ ਰਿਕਸ਼ਾ ਚਾਲਕਾਂ ਵਿੱਰੁਧ ਸਿਕੰਜਾ ਜਰੂਰ ਕੱਸਣਗੇ।
ਜਗਾੜੂ ਰਿਕਸ਼ਿਆਂ ’ਤੇ ਕੋਣ ਕਰੂ ਕਾਰਵਾਈ



