Skip to content
Independent perspectives. Global stories.
BREAKING

ਕਾਂਗਰਸ ਸਰਕਾਰ ਰੁਜ਼ਗਾਰ ਦੇਣ ਦੇ ਨਾਮ ’ਤੇ ਕਰ ਰਹੀ ਹੈ ਡਰਾਮਾ : ਪ੍ਰੋ. ਚੰਦੂਮਾਜਰਾ

Share this story

ਨੂਰਪੁਰਬੇਦੀ, 5 ਸਤੰਬਰ (ਹਰਜੀਤ ਗਿੱਲ, ਬਲਜਿੰਦਰ ਸਿੱਧੂ)- ਕਾਂਗਰਸ ਪਾਰਟੀ ਵੱਲੋਂ ਜੋ ਰੋਜ਼ਗਾਰ ਮੇਲੇ ਲਗਾਕੇ ਰੁਜ਼ਗਾਰ ਦੇਣ ਦਾ ਡਰਾਮਾ ਕੀਤਾ ਜਾ ਰਿਹਾ ਹੈ,ਉਹ ਸਿਰਫ ਇਕ ਦਿਖਾਵਾ ਹੈ ਤੇ ਕਾਂਗਰਸ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ। ਕਿਉਂਕਿ ਇਸ ਤੋਂ ਪਹਿਲਾ ਵੀ ਅਕਾਲੀ-ਭਾਜਪਾ ਸਰਕਾਰ ਵੱਲੋਂ ਵੀ ਵਖ-ਵਖ ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਵਖ-ਵਖ ਮਲਟੀਨੈਸ਼ਨਲ ਕੰਪਨੀਆਂ ਰਾਹੀ ਰੋਜ਼ਗਾਰ ਮੇਲੇ ਲਗਾਕੇ ਯੋਗ ਨੌਜਵਾਨਾ ਨੂੰ ਵਖ-ਵਖ ਪਧਰ ਤੇ ਰੁਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਸੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਤੇ ਅਵਾਜ-ਏ ਪੰਜਾਬ ਦੇ ਨਾਮ ਨਾਲ ਜਾਣੇ ਜਾਂਦੇ ਪ੍ਰੋ:ਪ੍ਰੇਮ ਸਿੰਘ ਚੰਦੂਮਜਾਰਾ ਨੇ ਖੇਤਰ ਦੇ ਪਿੰਡ ਟਿਬਾ ਨੰਗਲ ਵਿਖੇ ਸਵ:ਨੌਜਵਾਨ ਲਕੀ ਚੇਚੀ ਦੀ ਯਾਦ’ਚ ਬਣਾਏ ਜਾ ਰਹੇ ਯਾਦਗਾਰੀ ਬਸ ਸਟੈਂਡ ਦਾ ਨੀਂਹ ਪਥਰ ਰਖਣ ਮੌਕੇ ਕੀਤਾ। ਇਸ ਮੌਕੇ ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਕਰਜ਼ਾ ਮੁਆਫੀ ਦੇ ਨਾਮ ਤੇ ਕਿਸਾਨਾ ਨਾਲ ਵੀ ਧੋਖਾ ਕਰ ਚੁਕੀ ਹੈ। ਇਸ ਦੌਰਾਨ ਪਤਰਕਾਰਾਂ ਵੱਲੋਂ ਜੰਗਲੀ ਜਾਨਵਰਾ ਵੱਲੋਂ ਨੀਮ ਪਹਾੜੀ ਇਲਾਕਿਆਂ ਦੀਆਂ ਫਸਲਾਂ ਦੇ ਉਜਾੜੇ ਦੇ ਪਕੇ ਹਲ ਸਬੰਧੀ ਪੁਛਣ ਦੇ ਉਨਾਂ ਕਿਹਾ ਕਿ ਇਸ ਸਮਸਿਆ ਸਬੰਧੀ ਉਨਾਂ ਸਮੇਤ ਪਾਰਟੀ ਦੇ ਹੋਰ ਸਾਂਸਦਾਂ ਨੇ ਲੋਕ ਸਭਾ ਚ’ ਇਹ ਮੁਦਾ ਚੁਕਿਆ ਸੀ ਤੇ ਅਕਾਲੀ-ਭਜਾਪਾ ਸਰਕਾਰ ਨੇ ਇਸ ਸਮਸਿਆ ਦੇ ਹਲ ਲਈ 20 ਕਰੋੜ ਦਾ ਪੈਕੇਜ ਤਿਆਰ ਕੀਤਾ ਸੀ। ਪਰੰਤੂ ਕਾਂਗਰਸ ਸਰਕਾਰ ਨੇ ਅਜੇ ਤਾਂਈ ਨਾ ਹੀ ਉਹ 20 ਕਰੋੜ ਜਾਰੀ ਕੀਤੇ ਤੇ ਨਾਂ ਹੀ ਅਗਲੇ ਬਜਟ ਵਿੱਚ ਇਸ ਲਈ ਕੋਈ ਐਲਾਨ ਕੀਤਾ। ਉਨਾਂ ਕਿਹਾ ਕਿ ਉਹ ਦੁਬਾਰਾ ਕੇਂਦਰ ਸਰਕਾਰ ਕੋਲ ਇਸ ਸਮਸਿਆ ਦੇ ਹਲ ਲਈ ਅਪੀਲ ਹੀ ਨਹੀਂ ਕਰਨਗੇ ਬਲਕਿ ਇਸਦੇ ਹਲ ਲਈ ਸਫਲ ਯਤਨ ਵੀ ਕਰਨਗੇ। ਇਸ ਤੋਂ ਪਹਿਲਾਂ ਜਿਥੇ ਉਨਾਂ ਨੇ ਬਸ ਸਟੈਂਡ ਦਾ ਨੀਂਹ ਪਥਰ ਰਖਿਆ ਤੇ ਉਥੇ ਹੀ ਗ੍ਰਾਮ ਪੰਚਾਇਤ ਟਿਬਾ ਨੰਗਲ ਨੂੰ ਆਪਣੇ ਅਖਤਿਆਰੀ ਕੋਟੇ ਚੋਂ ਇਸ ਕੰਮ ਲਈ 3 ਲਖ ਦੀ ਰਾਸ਼ੀ ਦਾ ਚੈਕ ਵੀ ਪ੍ਰਦਾਨ ਕੀਤਾ। ਇਸ ਮੌਕੇ ਪਿੰਡ ਵੱਲੋਂ ਸੰਮਤੀ ਮੈਂਬਰ ਮਾ:ਸੀਤਾ ਰਾਮ ਤੇ ਸਰਪੰਚ ਸੁਰਿੰਦਰਪਾਲ ਨੇ ਸਾਂਸਦ ਚੰਦੂਮਾਜਰਾ ਤੇ ਆਏ ਹੋਏ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਅੰਤ ਵਿਚ ਗ੍ਰਾਮ ਪੰਚਾਇਤ ਵਲੋਂ ਪ੍ਰੋ: ਚੰਦੂਮਾਜਰਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਅਕਾਲੀ ਆਗੂ ਭੁਪਿੰਦਰ ਸਿੰਘ ਬਜਰੂੜ, ਅਮਨਦੀਪ ਅਬਿਆਣਾ, ਹਰਦੇਵ ਸਿੰਘ ਹਰਪਾਲਪੁਰ, ਡਾਇਰੈਕਟਰ ਹਰਕੇਤ ਸਿੰਘ ਕੋਲਾਪੁਰ, ਭਜਨ ਲਾਲਾ ਕਾਂਗੜ, ਐਨ.ਆਰ.ਆਈ. ਵਰਿੰਦਰ ਸਿੰਘ ਭੂੰਬਲਾ, ਪ੍ਰੇਮ ਚੰਦ ਚੋਪੜਾ, ਜਸਵੀਰ ਸਿੰਘ ਯੂਥ ਆਗੂ, ਧਰਮਪਾਲ, ਸਰਪੰਚ ਗੋਪਾਲ ਚੰਦ ਬਾਲੇਵਾਲ, ਮਨਜੀਤ ਮੰਗਾ ਅਬਿਆਣਾ, ਲੇਖ ਰਾਮ ਫੋਜੀ ਬਾਲੇਵਾਲ, ਰਿੰਕੂ ਟਿਬਾ ਨੰਗਲ, ਸਰਵਣ ਦਾਸ, ਪੰਚ ਰਾਮਪਾਲ, ਦੇਵ ਕਿਸ਼ਨ, ਹਰਬੰਸ ਫੋਜੀ, ਜੀਤ ਰਾਮ ਠੇਕੇਦਾਰ ਤੇ ਹੋਰ ਪਿੰਡ ਵਾਸੀ ਹਾਜ਼ਿਰ ਸਨ।

WRITTEN BY