ਸਟੇਜਾਂ ਉੱਪਰ ਢੋਲਕ ਦੀ ਅਵਾਜ਼ ਤੇ ਨਚਾਉਣ ਵਾਲਾ ਢੋਲਕ ਵਾਦਕ ਹਰਮਨਦੀਪ ਸਿੰਘ ਸਿੱਧੂ

ਜੇਕਰ ਗੱਲ ਕਰੀਏ ਸ਼ੌਕ ਦੀ ਤਾ ਹਰ ਕੋਈ ਆਪਣਾ ਸ਼ੌਕ ਪੂਰਾ ਕਰਨ ਵਿੱਚ ਲੱਗਿਆਂ ਹੋਇਆਂ ਹੈ। ਸ਼ੌਕ ਨੂੰ ਪੂਰਾ ਕਰਨ ਵਿੱਚ ਜਦ ਦਿਨ ਰਾਤ ਕੀਤੀ ਮਿਹਨਤ ਰੰਗ ਲੈਦੀ ਹੈ ਤਾ ਜਿੰਦਗੀ ਹੋਰ ਵੀ ਰੰਗੀਨ ਲੱਗਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਜੇ ਗੱਲ ਕਰੀਏ ਤਾਂ ਢੋਲਕ ਮਾਸਟਰ ਹਰਮਨਦੀਪ ਸਿੰਘ ਸਿੱਧੂ ਦੀ ,ਜਿਸ ਨੇ ਆਪਣਾ ਢੋਲਕ ਜਦ ਵੀ ਵਜਾਇਆ ਤਾ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰ ਦਿੰਦਾ ਹੈ। 19 ਦਸੰਬਰ 1994 ਨੂੰ ਜਿਲ੍ਹਾਂ ਬਠਿੰਡਾ ਦੇ ਪਿੰਡ ਕੋਠਾ ਗੁਰੂ ਦੇ ਰਹਿਣ ਵਾਲੇ ਪਿਤਾ ਹਰਪਿੰਦਰ ਸਿੰਘ ਤੇ ਮਾਤਾ ਸੁਖਜੀਤ ਕੌਰ ਦੇ ਘਰ ਹਰਮਨਦੀਪ ਸਿੰਘ ਸਿੱਧੂ ਨੇ ਜਨਮ ਲਿਆ। ਮੁੱਢਲੀ ਸਿੱਖਿਆਂ ਬਾਰ੍ਹਵੀਂ ਕਲਾਸ ਤੱਕ ਸਥਾਨਕ ਸਕੂਲ ਤੋ ਹਾਸਿਲ ਕੀਤੀ। ਬਚਪਨ ਤੋਂ ਹੀ ਢੋਲਕ ਵਜਾਉਣ ਦਾ ਸ਼ੌਕ ਰੱਖਦੇ ਹੋਏ ਹੌਲੀ ਹੌਲੀ ਮੰਦਰੀ ਸਿੰਘ ਨੂੰ ਉਸਤਾਦ ਧਾਰ ਕੇ ਅਭਿਆਸ ਕੀਤਾ ਤੇ ਹੌਲੀ ਹੌਲੀ ਇਸ ਸ਼ੌਕ ਨੂੰ ਕਿੱਤੇ ਵਜੋ ਅਪਣਾ ਕੇ ਸੰਗੀਤਕ ਦੁਨੀਆਂ ਵਿੱਚ ਕਦਮ ਰੱਖ ਲਿਆਂ।
ਹਰਮਨਦੀਪ ਸਿੰਘ ਸਿੱਧੂ ਨੇ ਅਨੇਕਾਂ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾਕੇ ਖੂਬ ਨਾਮ ਕਮਾਇਆ। ਅੱਜ ਤੱਕ ਉਹ ਗਾਇਕ ਹਾਕਮ ਬਖਤੜੀਵਾਲਾ ਦਲਜੀਤ ਕੌਰ, ਰਮਣ ਗਿੱਲ, ਹਰਿੰਦਰ ਸੰਧੂ, ਸਮਸ਼ੇਰ ਛੀਨਾ, ਜਤਿੰਦਰ ਡੇਹਲੋ ਤੇ ਹੋਰ ਅਨੇਕਾਂ ਕਲਾਕਾਰਾਂ ਨਾਲ ਕੰਮ ਕਰ ਚੁੱਕਾ ਹੈ। ਅੱਜ ਕੱਲ ਹਰਮਨਦੀਪ ਸਿੰਘ ਸਿੱਧੂ ਸਟੇਜਾਂ ਉਪਰ ਜਤਿੰਦਰ ਡੇਹਲੋ ਮਿਊਜ਼ਿਕਲ ਗਰੁੱਪ ਵਿੱਚ ਢੋਲਕ ਵਾਦਕ ਵਜੋਂ ਢੋਲਕ ਵਜਾ ਕੇ ਦੇਸ਼ ਵਿਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।
-ਪੱਤਰਕਾਰ ਇੰਦਰਜੀਤ ਨਥਾਣਾ

Send this to a friend