ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ ਦੀ ਕਾਨਫਰੰਸ ਹੋਈ

ਨੂਰਪੁਰਬੇਦੀ, 1 ਸਤੰਬਰ (ਹਰਜੀਤ ਗਿੱਲ, ਬਲਜਿੰਦਰ ਸਿੱਧੂ)- ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ ਦੀ ਜ਼ਿਲਾ ਰੂਪਨਗਰ ਦੀ ਜਥੇਬੰਧਕ ਕਾਨਫਰੰਸ ਆਜਮਪੁਰ ਵਿਖੇ ਪਾਰਟੀ ਦਾ ਝੰਡਾ ਬਜੁਰਗ ਆਗੂ ਤਿਰਲੋਚਨ ਸਿੰਘ ਰਾਣਾ ਵਲੋਂ ਲਹਿਰਾਉਣ ਉਪਰੰਤ ਅਵਤਾਰ ਸਿੰਘ ਮੂਸਾਪੁਰ,ਦਰਸ਼ਨ ਕੌਰ ਪਲਾਸੀ ਅਤੇ ਸਮਸ਼ੇਰ ਸਿੰਘ ਹਵੇਲੀ ਦੀ ਪ੍ਰਧਾਨਗੀ ਹੇਠ ਪਿਛਲੇ ਸਮੇਂ ਦੌਰਾਨ ਵਿਛੜ ਚੁ¤ਕੇ ਖ¤ਬੀ ਲਹਿਰ ਦੇ ਆਗੂਆਂ ਅਤੇ ਵਰਕਰਾਂ ਨੂੰ ਸਰਧਾਜ਼ਲੀ ਭੇਂਟ ਕਰਨ ਤੋਂ ਬਾਅਦ ਕੇਂਦਰੀ ਕਮੇਟੀ ਮੈਂਬਰ ਹਰਦੇਵ ਸਿੰਘ ਨੇ ਕਾਨਫਰੰਸ ਦਾ ਉਦਘਾਟਨ ਕਰਦਿਆਂ ਅੰਤਰ ਰਾਸ਼ਟਰੀ ਅਤੇ ਪੰਜਾਬ ਦੀ ਰਾਜਨਿਤਕ ਆਰਥਿਕ ਅਤੇ ਸਮਾਜਿਕ ਅਵਸਥਾ ਵਾਰੇ ਵਿਸਥਾਰ ਨਾਲ ਦ¤ਸਦੇ ਹੋਏ ਕਿਹਾ ਕਿ ਸਾਮਰਾਜੀ ਨਿਰਦੇਸਤ ਨਵ-ਉਧਾਰਵਾਦੀ ਨੀਤੀਆਂ ਲੋਕਾਂ ਤੇ ਠੋਸ ਰਹੀਆਂ ਹਨ ਤੇ ਇਹ ਸਰਕਾਰਾਂ ਲੋਕਾਂ ਦੇ ਬੁਨਿਆਦੀ ਮਸਲੇ ਹ¤ਲ ਨਹੀਂ ਕਰ ਸਕੀਆਂ ਸਗੋਂ ਕੀਰਤੀ ਲੋਕਾਂ ਤੇ ਇਨਾਂ ਨੀਤੀਆਂ ਦੁਆਰਾ ਹੋਰ ਬੋਝ ਪਾ ਕੇ ਮੁਸ਼ਕਿਲਾਂ ‘ਵ ਵਾਧਾ ਕੀਤਾ ਜਾ ਰਿਹਾ ਹੈ।ਪਾਰਟੀ ਦੇ ਪਿਛਲੇ ‘ਚ ਸਰਗਰਮੀਆਂ ਅਤੇ ਜਥੇਬੰਧਕ ਪੁਜ਼ੀਸ਼ਨ ਦੀ ਰਿਪੋਰਟ ਜ਼ਿਲਾ ਸਕ¤ਤਰ ਮੋਹਣ ਸਿੰਘ ਧਮਾਣਾ ਨੇ ਪੇਸ਼ ਕੀਤੀ।ਜਿਸ ਤੇ ਜ਼ਿਲੇ ਭਰ ਚੋਂ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਰਿਪੋਰਟ ਨੂੰ ਪਾਸ ਕੀਤਾ।ਕਾਨਫਰੰਸ ‘ਚ ਜੁੜੇ ਡੈਲੀਗੇਟਾਂ ਨੂੰ ਸੂਬਾ ਸਕ¤ਤਰੇਤ ਮੈਂਬਰ ਤਿਰਲੋਚਨ ਸਿੰਘ ਰਾਣਾ ਅਤੇ ਸੂਬਾ ਕਮੇਟੀ ਮੈਂਬਰ ਵੇਦ ਪ੍ਰਕਾਸ ਸ਼ਰਮਾ ਨੇ ਵੀ ਸੰਬੋਧਨ ਕੀਤਾ।ਅੰਤ ‘ਚ 21 ਮੈਂਬਰੀ ਜ਼ਿਲਾ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਕਮੇਟੀ ਨੇ ਮੀਟਿੰਗ ਕਰਕੇ ਮੋਹਣ ਸਿੰਘ ਧਮਾਣਾ ਨੂੰ ਸਕ¤ਤਰ ਦੀ ਜਿੰਮੇਵਾਰੀ ਸੋਪੀ। ਕਾਨਫਰੰਸ ‘ਚ ਆਏ ਡੈਲੀਗੇਟਾਂ ਅਤੇ ਪ੍ਰਬੰਧਕਾਂ ਨੁੰ ਪ੍ਰਧਾਨਗੀ ਮੰਡਲ ਨੇ ਧੰਨਵਾਦ ਕੀਤਾ।

Send this to a friend