ਵਿਧਾਇਕ ਢਿੱਲੋਂ ਨੇ ਵਿਕਾਸ ਕਾਰਜਾਂ ਦਾ ਕੰਮ ਕਰਵਾਇਆ ਸ਼ੁਰੂ

ਸਮਰਾਲਾ, 31 ਅਗਸਤ (ਕਮਲਜੀਤ)- ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਲਾਲਾ ਮੰਗਤ ਰਾਏ ਵੱਲੋਂ ਸਮਰਾਲਾ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦੇ ਹੋਏ ਸਥਾਨਕ ਖੰਨਾ ਰੋਡ ਸਥਿੱਤ ਕਮਲ ਕਲੋਨੀ ਦੀਆਂ ਗਲੀਆਂ ਨਾਲੀਆਂ ਦੀ ਨਵੀਂ ਉਸਰੀ ਕਰਵਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਵਾਰਡ ਨੰਬਰ 7 ਤੋਂ ਕੌਂਸਲਰ ਪ੍ਰਕਾਸ਼ ਕੌਰ ਤੇ ਬ੍ਰਹਮਕੁਮਾਰੀ ਵਿਸ਼ਵ ਵਿਦਿਆਲਾ ਸਮਰਾਲਾ ਦੀ ਮੁੱਖੀ ਨੀਲਮ ਦੀਦੀ ਨੇ ਲੱਡੂ ਵੰਡ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵਿਸ਼ਵਾਸ਼ ਦਿਵਾਉਂਦੇ ਹੋਏ ਕਿਹਾ ਕਿ ਸਮਰਾਲਾ ਸ਼ਹਿਰ’ਚ ਪਿਛਲੇ ¦ਬੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸ ਲਈ ਅਧੂਰੇ ਪਏ ਸੀਵਰੇਜ ਦੇ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇਗਾ। ਵਿਧਾਇਕ ਢਿੱਲੋਂ ਨੇ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਵਰਗ ਦੀ ਭਲਾਈ ਲਈ ਯੋਜਨਾ ਬਣਾ ਰਹੀ ਹੈ, ਜਿਸ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਢਿਲੋ, ਰਾਜਸੀ ਸਕੱਤਰ ਸੁਖਵੀਰ ਸਿੰਘ ਪੱਪੀ, ਕੌਂਸਲਰ ਸੰਨੀ ਦੁਆ, ਕੌਂਸਲਰ ਸੁਰਿੰਦਰ ਸਿੰਘ ਟਿਵਾਣਾ, ਇੰਜੀਨੀਅਰ ਮੁਨੀਸ਼ ਕੁਮਾਰ, ਮੈਡਮ ਅਨੀਤਾ, ਹਰਦੀਪ ਸਿੰਘ ਕਾਲੜਾ, ਗੁਰਜੀਤ ਸਿੰਘ ਮੁਤਿਉਂ ਆਦਿ ਹਾਜ਼ਰ ਸਨ।

Send this to a friend