ਜਾਲਸਾਜ਼ਾਂ ਨੇ ਬੈਂਕ ਖਾਤੇ ਚੋਂ 60 ਹਜ਼ਾਰ ਰੁਪਏ ਦੇ ਕਰੀਬ ਮਾਰੀ ਠੱਗੀ

ਚੀਮਾ ਮੰਡੀ, 30 ਅਗਸਤ (ਜਰਨੈਲ ਸਿੰਘ ਚੌਹਾਨ)- ਸੁਨਾਮ ਦੇ ਇਕ ਵਿਅਕਤੀ ਦਾ ਧੋਖੇ ਨਾਲ ਏ ਟੀ ਐਮ ਕਾਰਡ ਨੰਬਰ ਲੈ ਕੇ ਜਾਲਸਾਜ਼ਾਂ ਵਲੋ ਉਸ਼ ਖਾਤੇ ਚੋ ਪੈਸੇ ਕਢਵਾਉਣ ਦਾ ਸਮਚਾਰ ਪਰਾਪਤ ਹੋਇਆ ਹੈ।ਬੀਰਬਲ ਸਿੰਘ ਇੰਦਰਾ ਬਸਤੀ ਸੁਨਾਮ ਨੇ ਜਾਣਕਾਰੀ ਦਿੰਦਿਆਂ ਕਿ ਉਹਨਾਂ ਦੀ ਬੇਟੀ ਦਾ ਖਾਤਾ ਪੀ ਐਨ ਬੀ ਬੈਂਕ ਚ ਹੈ।ਉਹਨਾ ਨੂੰ ਇਕ ਵਿਅਕਤੀ ਦਾ ਫੋਨ ਆਇਆ ਕਿ ਤੁਹਾਡਾ ਏ ਟੀ ਐਮ ਕਾਰਡ ਬੰਦ ਹੋ ਚੁਕਾ ਹੈ ਅਤੇ ਇਸ ਨੂੰ ਚਲਾਉਣ ਲਈ ਆਪਣਾ ਏ ਟੀ ਐਮ ਕਾਰਡ ਨੰਬਰ ਦਿਓ।ਅਸੀ ਉਸ ਨੂੰ ਚਲਾ ਦੇਵਾਂਗੇ।ਅਸੀ ਕਾਰਡ ਨੰਬਰ ਦੇ ਦਿਤਾ।ਉਸ ਤੋ ਬਾਅਦ ਜਦ ਅਸੀ ਬੈਕ ਗਏ ਤਾਂ ਆਪਣਾ ਖਾਤਾ ਦੇਖਿਆ ਤੇ ਖਾਤੇ ਚੋ 20,000,20,000ਅਤੇ 9400,5000,ਅਤੇ 500,ਰੁਪਏ ਵਾਰ ਵਾਰ ਕਢਵਾਏ ਹੋਏ ਸਨ।ਜਦ ਉਹਨਾਂ ਨੂੰ ਪਤਾ ਲਗਿਆ ਕਿ ਉਹਨਾ ਨਾਲ ਜਾਲਸਾਜ਼ੀ ਹੋਈ ਹੈ।

Send this to a friend