Skip to content
Independent perspectives. Global stories.
BREAKING

ਸਟੇਜ ਉਪਰ ਪੈਡ ’ਤੇ ਮਧੁਰ ਸੰਗੀਤ ਵਜਾਉਣ ਵਾਲਾ ਪੈਡ ਪਲੇਅਰ ਗੁਰਵਿੰਦਰ ਸਿੰਘ ਮਾਨ

Share this story

ਜੇਕਰ ਕੋਈ ਗਾਇਕ ਸਟੇਜ ਉੱਪਰ ਆਪਣੀ ਗਾਇਕੀ ਨਾਲ ਸੰਗੀਤਕ ਪ੍ਰੇਮੀ ਦਾ ਮਨੋਰੰਜਨ ਕਰਕੇ ਨਾ ਬਣਾਉਂਦਾ ਹੈ ਤਾ ਉਸ ਦੀ ਇਸ ਪ੍ਰਸਿੱਧੀ ਵਿੱਚ ਵੱਡਾ ਯੌਗਦਾਨ ਹੁੰਦਾ ਹੈ ਉਸ ਨਾਲ ਕੰਮ ਕਰ ਰਹੇ ਸ਼ਾਜ ਵਾਦਕਾਂ ਦਾ। ਇਸੇ ਤਰ੍ਹਾਂ ਹੀ ਸਟੇਜਾਂ ਉੱਪਰ ਗਾਇਕ ਦਾ ਨਾ ਬਣਾਉਣ ਵਿੱਚ ਅਹਿਮ ਰੋਲ ਨਿਭਾ ਰਹੀ ਅਜਿਹੀ ਹੀ ਇੱਕ ਸਖ਼ਸੀਅਤ ਹੈ ਜੋ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸ਼ਿਲ ਕਰਨ ਵਿੱਚ ਕਾਮਯਾਬ ਹੋਇਆਂ ਤੇ ਉਹ ਹੈ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰਨ ਵਾਲਾ, ਪੈਡ ਉੱਪਰ ਸੁਰਾ ਦੀਆਂ ਤਰੰਗਾ ਨਾਲ ਮਗਨ ਕਰਵਾਉਣ ਵਾਲਾ ਗੁਰਵਿੰਦਰ ਸਿੰਘ ਮਾਨ। ਗੁਰਵਿੰਦਰ ਸਿੰਘ ਮਾਨ ਦਾ ਜਨਮ ਮਿਤੀ 6 ਦਸੰਬਰ 1991 ਨੂੰ ਪਿੰਡ ਕ੍ਰਿਸ਼ਨਪੁਰਾ ਜਿਲ੍ਹਾਂ ਮੋਗਾ ਵਿੱਚ ਪਿਤਾ ਹਰਦਿਆਲ ਸਿੰਘ ਅਤੇ ਮਾਤਾ ਕਰਨਪਾਲ ਕੌਰ ਦੇ ਘਰ ਹੋਇਆ। ਬਚਪਨ ਤੋਂ ਹੀ ਪੈਡ ਵਜਾਉਣ ਦਾ ਸ਼ੌਕ ਹੋਣ ਕਾਰਣ ਮੁੱਢਲੀ ਸਿੱਖਿਆਂ ਪ੍ਰਾਪਤ ਕਰਨ ਤੋ ਬਾਦ ਪੈਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾੳਦੇ ਹੋਏ ਕੇਸ਼ੂ ਰਾਮਨਾਇਕ ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖ ਦਿਆਂ ਇਸ ਸ਼ੌਕ ਨੂੰ ਕਿੱਤੇ ਵਜੋਂ ਅਪਨਾ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗੁਰਵਿੰਦਰ ਸਿੰਘ ਮਾਨ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕਾ ਜੋਤੀ ਗਿੱਲ,ਗੋਰਾ ਚੱਕ ਵਾਲਾ,ਜਸਪਾਲ ਸੰਧੂ, ਮਨਜੀਤ ਸੁੱਖਣਵਾਲੀਆ, ਜਸਪਾਲ ਜੱਸੀ, ਸਮਸ਼ੇਰ ਛੀਨਾ, ਜਤਿੰਦਰ ਡੇਹਲੋ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੱਜ ਕੱਲ ਗੁਰਵਿੰਦਰ ਸਿੰਘ ਮਾਨ ਜਤਿੰਦਰ ਡੇਹਲੋ ਮਿਊਜ਼ੀਕਲ ਗਰੁੱਪ ਵਿੱਚ ਬਤੌਰ ਪੈਡ ਪਲੇਅਰ ਵਜੋਂ ਖੂਬ ਨਾਮਣਾ ਖਟ ਰਿਹਾ ਹੈ।

WRITTEN BY