ਚੌਕ ਮਹਿਤਾ, 30 ਅਗਸਤ (ਕੁਲਦੀਪ ਧਰਦਿਓ)- ਨਜਦੀਕੀ ਪਿੰਡ ਚੰਨਣਕੇ ਵਿਖੇ ਸੰਤ ਬਾਬਾ ਹਰਦੀਪ ਸਿੰਘ ਜੀ ਦੀ ਅਗਵਾਈ ਵਿੱਚ ਸਰਬੱਤ ਦੇ ਭਲੇ ਅਤੇ ਪੰਥਕ ਏਕਤਾ ਲਈ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ, ਇਸ ਦੌਰਾਨ ਸ਼੍ਰੀ ਸੁੱਖਮਨੀ ਸਾਹਿਬ ਜੀ ਦੇ ਲੜੀਵਾਰ ਪਾਠ ਕੀਤੇ ਗਏ, ਅਰਦਾਸ ਉਪਰੰਤ ਸੰਤ ਬਾਬਾ ਹਰਦੀਪ ਸਿੰਘ ਜੀ ਨੇ ਸ਼੍ਰੀ ਮੁੱਖ ਵਾਕ ਦੀ ਵਿਆਖਿਆ ਕੀਤੀ, ਇਸ ਸਮੇਂ ਸੱਜੇ ਧਾਰਮਿਕ ਦੀਵਾਨ ਵਿੱਚ ਗੁਰਦੁਆਰਾ ਸੁੱਖ ਸਾਗਰ ਮਿਰਜਾਪੁਰ ਜੰਡੇ (ਗੱੜਦੀਵਾਲ) ਤੋਂ ਪੁੱਜੇ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਭਾਈ ਵਰਿੰਦਰ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਰਸ ਭਿੰਨ੍ਹਾਂ ਕੀਰਤਨ ਸਰਵਣ ਕਰਵਾਇਆ। ਇਸ ਸਮੇਂ ਸਮਾਗਮ ਦੌਰਾਨ ਚਾਹ, ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ, ਇਸ ਮੌਕੇ ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਗੁਰਮੀਤ ਸਿੰਘ, ਜਸਵੰਤ ਸਿੰਘ ਗਿੱਲ, ਸਰਪੰਚ ਮੇਜਰ ਸਿੰਘ ਸਹੋਤਾ, ਭਾਈ ਤਰਨਜੀਤ ਸਿੰਘ, ਗੁਲਾਬ ਸਿੰਘ, ਸਰਪੰਚ ਸੁਖਦੇਵ ਸਿੰਘ ਧੀਰਾਕੋਟ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ।