ਨਾਭਾ, 28 ਅਗਸਤ (ਕਰਮਜੀਤ ਸੋਮਲ, ਸਿਕੰਦਰ)-ਸੀ ਬੀ ਆਈ ਕੋਰਟ ਵੱਲੋਂ ਰੋਹਤਕ ਵਿਖੇ ਸਿਰਸਾ ਡੇਰਾ ਮੁੱਖੀ ਨੂੰ ਸਜ਼ਾ ਸਣਾਏ ਜਾਣ ਦੇ ਚਲਦਿਆ ਜਿਥੇ ਪੰਜਾਬ ਵਿਚ ਹਾਈ ਅਲਰਟ ਪਹਿਲਾਂ ਤੋਂ ਹੀ ਜ਼ਾਰੀ ਹੈ ਉਥੇ ਹੀ ਹਲਕਾ ਨਾਭਾ ਅੰਦਰ ਦਫਾ 144 ਦੇ ਨਾਲ 2 ਕਰੀਬ ਦੋ ਵਜ਼ੇ ਸ਼ਾਮ ਤੋਂ ਅਣਮਿਥੇ ਸਮੇਂ ਲਈ ਕਰਫਿਊ ਲਗਾ ਦਿਤਾ ਹੈ।ਜਿਸ ਕਾਂਰਨ ਸ਼ਹਿਰ ਦੇ ਬਜ਼ਾਰਾਂ,ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਆਦਿ ਤੇ ਸ਼ਨਾਟਾ ਛਾਇਆ ਰਿਹਾ।ਸ਼ਹਿਰ ਵਿਚ ਸੁਰੱਖਿਆ ਦੇ ਨਿਗਰਾਂਨ ਲਈ ਲਗਾਏ ਮਹਿਲਾ ਅਫਸਰ ਐਸ ਪੀ ਕੰਮਰਦੀਪ ਕੌਰ,ਐਸ ਡੀ ਐਮ ਜਸ਼ਨਪ੍ਰੀਤ ਕੌਰ ਗਿੱਲ ਤੇ ਡੀ ਐਸ ਪੀ ਚੰਦ ਸਿੰਘ ਵੱਲੋਂ ਸਿਵਲ ਪ੍ਰਸਾਸ਼ਨ ਨੂੰ ਨਾਲ ਲੈ ਕੇ ਭਾਰੀ ਪੁਲਿਸ ਫੋਰਸ ਨਾਲ ਲੈ ਕੇ ਨਾਮ ਚਰਚਾ ਘਰ, ਨਾਕਿਆ ਦੀ ਚੈਕਿੰਗ ਦੇ ਨਾਲ 2 ਸ਼ਹਿਰ ਅੰਦਰ ਫਲੈਗ ਮਾਰਚ ਕੱਢਿਆ ਗਿਆ।ਇਸ ਉਪਰੰਤ ਉਨ੍ਹਾਂ ਕਿਹਾ ਕਿ ਨਾਭਾ ਹਲਕੇ ਅੰਦਰ 25 ਅਗਸਤ ਤੋਂ ਲੈ ਕੇ ਅਮਨ ਸ਼ਾਂਤੀ ਦਾ ਮਾਹੌਲ ਬਰਕਰਾਰ ਹੈ ਤੇ ਇਲਾਕੇ ਲਗਾਤਾਰ ਪੈਨੀਂ ਨਜ਼ਰ ਰੱਖੀ ਜਾ ਰਹੀ ਹੈ।ਕਿਸੇ ਵੀ ਸਰਾਰਤੀ ਅਨਸਰ ਨੂੰ ਕਾਨੂੰਨ ਤੋੜਨ ਦੀ ਆਗਿਆ ਨਹੀ ਦਿਤੀ ਜਾਵੇਗੀ।ਅੱਗੇ ਉਨ੍ਹਾਂ ਹਾਲਾਤਾ ਦੇ ਮੱਦੇਨਜ਼ਰ ਪਬਲਿਕ ਤੋਂ ਸਹਿਯੋਗ ਦੀ ਮੰਗ ਕਰਦਿਆ ਅਪੀਲ ਕੀਤੀ ਕਿ ਲੋਕ ਆਪਣੇ ਆਪਸੀ ਭਾਈਚਾਰਕ ਦੀ ਸਾਂਝ ਤੇ ਅਮਨ ਸ਼ਾਂਤੀ ਬਣਾਈ ਰੱਖਣ ਤਾਂ ਜੋ ਸ਼ਰਾਰਤੀ ਅਨਸਰ ਮਾਹੌਲ ਖਰਾਬ ਨਾ ਕਰ ਸਕਣ।ਵਰਨਣ ਯੋਗ ਹੈ ਕਿ 25 ਅਗਸਤ ਤੋਂ ਲੈ ਕੇ ਜਿਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸ਼ਾਂਨ ਹੋ ਰਿਹਾ ਹੈ ਉਥੇ ਹੀ ਆਮ ਜਨਤਾ ਵੀ ਕਈ ਪ੍ਰੇਸ਼ਾਂਨੀਆਂ ਦਾ ਸਾਹਮਣਾਂ ਕਰਨਾਂ ਪੈ ਰਿਹਾ ਹੈ।