May 26, 2026 3:26 am

ਮੇਹਰ ਚੰਦ ਪੌਲੀਟੈਕਨਿਕ ਨੇ ਹਿਮਾਚਲ ਦੀਆਂ ਵਾਦੀਆਂ ’ਚ ਲਗਾਇਆ ਸਰਵੇ ਕੈਂਪ

ਜਲੰਧਰ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਦੇ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਪ੍ਰੋ. ਅਮਿਤ ਖੰਨਾ ਅਤੇ ਪ੍ਰੋ. ਜਸਪਾਲ ਸਿੰਘ ਦੀ ਅਗਵਾਈ ਵਿੱਚ 10 ਰੋਜਾ ਸਰਵੇ ਕੈਂਪ ਨੱਡੀ, ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਲਗਾਇਆ। ਆਖਰੀ ਦਿਨ 26 ਅਗਸਤ ਨੂੰ ਕੈਂਪ ਫਾਇਰ ਮਨਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਵਲੋਂ ਬਣਾਈਆ ਗਈਆਂ ਟੋਪੋਗ੍ਰਾਫਿਕ ਸ਼ੀਟਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕੀਤਾ ਜੋ ਕਿ ਮੁੱਖ ਮਹਿਮਾਨ ਦੇ ਤੌਰ ਤੇ ਕੈਂਪ ਫਾਇਰ ਵਿੱਚ ਸ਼ਾਮਿਲ ਹੋਏ। ਉਹਨਾਂ ਸਮੁੱਚੇ ਕੈਂਪ ਦੀ ਸਫਲਤਾ ਲਈ ਕੈਂਪ ਇੰਚਾਰਜਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਕੀਤੀ। ਉਹਨਾਂ ਸਰਵੇ ਕੈਂਪ ਦੀ ਮੱਹਤਾ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ। ਇਸ ਮੌਕੇ ਉਹਨਾਂ ਕਵਿਤਾ ‘ਟੈਲੀਸਕੋਪ ਦੀ ਅੱਖ ਵਿਚੋਂ’ ਵੀ ਪੜੀ। ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੇਗ੍ਰਾਮ ਪੇਸ਼ ਕੀਤਾ ਜਿਸ ਵਿੱਚ ਗੀਤ, ਕਵਿਤਾ ਤੇ ਭੰਗੜਾ ਪੇਸ਼ ਕੀਤਾ। ਇਸ ਪ੍ਰੋਗ੍ਰਾਮ ਵਿੱਚ ਪ੍ਰੋ. ਜੇ.ਐਸ ਘੇੜਾ ਤੇ ਐਸ.ਸੀ. ਤਨੇਜਾ ਵੀ ਸ਼ਾਮਿਲ ਹੋਏ।ਰਾਘਵ ਪਾਹਵਾ ਨੂੰ ਉਵਰਆਲ ਸਰਵੋਤਮ ਕੈਡਟ ਵਜੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਸ ਨੂੰ ਟ੍ਰਾਫੀ ਤੇ 1000 ਰੁਪਏ ਨਕਦ ਨਾਲ ਸਨਮਾਨਿਤ ਕੀਤਾ। ਕਰਨ ਭਗਤ ਨੂੰ ਕੈਂਪ ਬੁਆਏ ਵਜੋਂ ਸਨਮਾਨਿਤ ਕੀਤਾ ਗਿਆ। ਫੀਲਡ ਵਰਕ ਵਿੱਚ ਗਰੁਪ ਏ ਨੂੰ ਗੋਲਡ ਤੇ ਗਰੁਪ ਡੀ ਨੂੰ ਸਿਲਵਰ ਮੈਡਲ ਪ੍ਰਾਪਤ ਹੋਇਆ। ਪਲਾਟਿੰਗ ਵਰਕ ਵਿੱਚ ਗਰੁਪ ਸੀ ਨੂੰ ਗੋਲਡ ਤੇ ਗਰੁਪ ਬੀ ਨੂੰ ਸਿਲਵਰ ਮੈਡਲ ਪ੍ਰਾਪਤ ਹੋਇਆ। ਜੇਤੂਆ ਨੂੰ ਵੀ ਸਨਮਾਨਿਤ ਕੀਤਾ ਗਿਆਂ। ਵਿਦਿਆਰਥੀਆਂ ਦੀ ਮੰਗ ਤੇ ਪ੍ਰੋ. ਜੇ.ਐਸ ਘੇੜਾ ਨੇ ਇੱਕ ਗੀਤ ਵੀ ਸੁਣਾਇਆ। ਪ੍ਰਿੰਸੀਪਲ ਸਾਹਿਬ ਵਲੋਂ ਕੈਂਪ ਇੰਚਾਰਜ ਨੂੰ ਵੀ ਸਨਮਾਨਿਤ ਕੀਤਾ ਗਿਆ।

Send this to a friend