ਬ੍ਰਿਸਬੇਨ, 28 ਅਗਸਤ (ਸਤਵਿੰਦਰ ਟੀਨੂੰ)- ਆਸਟ੍ਰੇਲੀਆ ਦੇ ਸ਼ਹਿਰ ਬਰਿਸਬੇਨ ਵਿਚ ਮਨਜੀਤ ਭੁਲਰ ‘ਤੇ ਹਰਜੀਤ ਭੁਲਰ ਵਲੋਂ ਕਰਵਾਏ ਗਏ ਵਿਰਾਸਤੀ ਮੇਲੇ ਵਿਚ ਵਾਰਿਸ ਭਰਾਵਾਂ ਮਨਮੋਹਣ ਵਾਰਿਸ , ਕਮਲ ਹੀਰ ‘ਤੇ ਸੰਗਤਾਰ ਵਲੋਂ ਗਾਏ ਗੀਤਾਂ ਨੇ ਜਿਥੇ ਲੋਕ ਮਨਾ ਉਤੇ ਰਾਜ ਕੀਤਾ ਓਥੇ ਲੋਕਾਂ ਨੂੰ ਨਚਣ ਲਈ ਮਜ਼ਬੂਰ ਵੀ ਕਰ ਦਿਤਾ। ਦਰਸ਼ਕਾਂ ਨੇ ਵੀ ਬੜੇ ਪਿਆਰ ਨਾਲ ਵਾਰਿਸ ਭਰਾਵਾਂ ਨੂੰ ਸੁਣਿਆ। ਵਿਰਾਸਤੀ ਮੇਲੇ ਵਿਚ ਪਹੁੰਚੇ ਸਾਰੇ ਹੀ ਕਲਾਕਾਰਾਂ ਨੇ ਜਿੰਨਾਂ ਵਿਚ ਮਲਕੀਤ ਧਾਲੀਵਾਲ ਨੇ ਗੀਤਕਾਰ ਸੁਰਜੀਤ ਸੰਧੂ ਦਾ ਲਿਖਿਆ ਠਸਟੂਡੈਂਟ ਛਲਾਠ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਓਥੇ ਪ੍ਰੀਤ ਸਿਆਂ,ਰਾਜਦੀਪ ਲਾਲੀ , ਮਨਪ੍ਰੀਤ ਸਰਾਂ , ਜ਼ੈਜ਼ਦੀਪ ‘ਤੇ ਸਨਲ ਨੇ ਆਪਣੀ ਗਾਇਕੀ ਦੇ ਜ਼ੌਰ ਵਿਖਾਏ। ਸਟੇਜ਼ ਦਾ ਸੰਚਾਲਨ ਜਸਵਿੰਦਰ ਰਾਣੀਪੁਰ ਵਲੋਂ ਬਾਖੂਬੀ ਨਿਭਾਇਆ ਗਿਆ। ਗੁਰਦੀਪ ਸਿੰਘ ਨਿਝਰ ਦੀ ਸ਼ੇਰੇ ਪੰਜਾਬ ਭੰਗੜਾ ਟੀਮ ਨੇ ਵੀ ਖੂਬ ਰੰਗ ਬੰਨਿਆ। ਸੁੰਦਰ ਪਗਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਪੰਜ-ਆਬ ਰੀਡਿੰਗ ਗਰੁਪ ਆਸਟ੍ਰੇਲੀਆ ਵਲੋਂ ਬੁਕ ਸਟਾਲ ਵੀ ਲਗਾਈ ਗਈ ਤੇ ਲੋਕਾਂ ਨੇ ਵਧ ਚੜ ਕੇ ਆਪਣੀਆਂ ਮਨ ਪਸੰਦ ਕਿਤਾਬਾਂ ਖਰੀਦੀਆਂ ਅਤੇ ਮੇਲੇ ਵਿਚ ਪਹੁੰਚੇ ਦਰਸ਼ਕਾਂ ਨੂੰ ਦੀ ਪੈਂਤੀ ਵਾਲੇ ਫਰੀ ਪੋਸਟਰ ਵੀ ਵੰਡੇ ਗਏ । ਵਿਰਾਸਤੀ ਮੇਲੇ ਤੇ ਗੀਤਕਾਰ ਸੁਰਜੀਤ ਸੰਧੂ ਵਲੋਂ ਠ ਪੰਜਾਂ ਪਾਣੀਆਂ ਦੇ ਗੀਤਠ ਪੁਸਤਕ ਵੀ ਮਨਮੋਹਣ ਵਾਰਿਸ ਜੀ ਨੂੰ ਭੇਂਟ ਕੀਤੀ ਗਈ । ਬਚਿਆਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ । ਵਿਰਾਸਤੀ ਮੇਲੇ ਦੇ ਸਾਰੇ ਸਪੌਸਰਾਂ ਦਾ ਭੁਲਰ ਭਰਾਵਾਂ ‘ਤੇ ਵਾਰਿਸ ਭਰਾਵਾਂ ਵਲੋ ਸਨਮਾਨ ਵੀ ਕੀਤਾ ਗਿਆ ਅਤੇ ਅੰਤ ਵਿਚ ਆਤਿਸ਼ਬਾਜੀ ਦੇ ਨਾਲ-ਨਾਲ ਇਹ ਬਰਿਸਬੇਨ ਦਾ ਵਿਰਾਸਤੀ ਮੇਲਾ ਅਮਿਟ ਸ਼ਾਪ ਛਡਦਾ ਹੋਇਆ ਸਮਾਪਤ ਹੋਇਆ।