ਉਗਲਾਂ ਨਾਲ ਕੀ ਬੋਰਡ ’ਤੇ ਮਨਮੋਹਿਕ ਧੁਨਾਂ ਵਜਾ ਕੇ ਕੀਲਨ ਵਾਲਾ ਜਸਪਾਲ ਸਿੰਘ

ਸੰਗੀਤਕ ਦੁਨੀਆਂ ਵਿੱਚ ਹਰ ਇੱਕ ਸੰਗੀਤ ਪ੍ਰੇਮੀ ਆਪਣੇ ਆਪ ਨੂੰ ਪੰਜਾਬੀ ਸੱਭਿਆਚਾਰ ਦੀ ਸੇਵਾ ਭਾਵਨਾ ਨਾਲ ਆਪਣੀ ਕਲਾ ਬਖੇਰ ਰਿਹਾ ਹੈ ਤੇ ਜੇਕਰ ਕਿਸੇ ਸੰਗੀਤਕ ਪ੍ਰੇਮੀ ਨੂੰ ਉਸ ਦੀ ਮਿਹਨਤ ਦਾ ਫ਼ਲ ਮਿਲ ਜਾਵੇ ਤਾ ਉਸ ਲਈ ਰੱਬ ਪਾਉਣ ਦੇ ਬਰਾਬਰ ਹੁੰਦਾ ਹੈ ਤੇ ਅਜਿਹੀ ਹੀ ਇੱਕ ਸਖ਼ਸੀਅਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਸੰਗੀਤਕ ਦੁਨੀਆਂ ਵਿੱਚ ਜਲਦ ਹੀ ਇੱਕ ਖ਼ਾਸ ਰੁਤਬਾ ਹਾਸ਼ਿਲ ਕਰਨ ਵਿੱਚ ਕਾਮਯਾਬ ਹੋਇਆਂ ਤੇ ਉਹ ਹੈ ਹਰ ਇੱਕ ਨੂੰ ਨੱਚਣ ਲਈ ਮਜਬੂਰ ਕਰਨ ਵਾਲਾ, ਕੀ ਬੋਰਡ ਉੱਪਰ ਸੁਰਾ ਦੀਆਂ ਤਰੰਗਾ ਨਾਲ ਮਗਨ ਕਰਵਾਉਣ ਵਾਲਾ ਜਸਪਾਲ ਸਿੰਘ । ਪਿੰਡ ਰਾਏ, ਡਾਕਖਾਨਾ ਕੱਕੜ ਤਹਿਸੀਲ ਅਜਨਾਲਾਂ ਜਿਲ੍ਹਾਂ ਅੰਮ੍ਰਿਤਸਰ ਵਿੱਚ ਪਿਤਾ ਜੋਗਿੰਦਰ ਸਿੰਘ ਦੇ ਘਰ ਮਾਤਾ ਲਖਵਿੰਦਰ ਕੌਰ ਦੇ ਕੁੱਖੋ ਮਿਤੀ 8 ਮਈ 1995 ਨੂੰ ਜਸਪਾਲ ਸਿੰਘ ਨੇ ਜਨਮ ਲਿਆ। ਬਚਪਨ ਤੋਂ ਹੀ ਕੀ ਬੋਰਡ ਵਜਾਉਣ ਦਾ ਸ਼ੌਕ ਹੋਣ ਕਾਰਣ ਮੁੱਢਲੀ ਸਿੱਖਿਆਂ ਬਾਰਵ੍ਹੀਂ ਕਰਨ ਤੋ ਬਾਦ ਕੀ ਬੋਰਡ ਵਜਾਉਣ ਦੇ ਸ਼ੌਕ ਨੂੰ ਅੱਗੇ ਵਧਾਉਂਦੇ ਹੋਏ ਅਵਤਾਰ ਸਿੰਘ ਨੂੰ ਉਸਤਾਦ ਧਾਰ ਕੇ ਅਭਿਆਸ ਜਾਰੀ ਰੱਖਿਆਂ ਤੇ ਹੌਲੀ ਹੌਲੀ ਇਸ ਸ਼ੌਕ ਨੂੰ ਕਿੱਤੇ ਵਜੋਂ ਅਪਨਾ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਜਸਪਾਲ ਸਿੰਘ ਨੇ ਅੱਜ ਤੱਕ ਪ੍ਰਸਿੱਧ ਲੋਕ ਗਾਇਕ ਸਤਵਿੰਦਰ ਮਾਨ, ਸ਼ਰੀਫ ਦਿਲਦਾਰ,ਹਰਮਨਦੀਪ , ਜਤਿੰਦਰ ਡੇਹਲੋ ਤੇ ਹੋਰ ਅਨੇਕਾਂ ਗਾਇਕਾ ਨਾਲ ਸਟੇਜਾਂ ਤੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੱਜ ਕੱਲ ਜਸਪਾਲ ਸਿੰਘ ਜਤਿੰਦਰ ਡੇਹਲੋ ਮਿਊਜ਼ੀਕਲ ਗਰੁੱਪ ਵਿੱਚ ਬਤੌਰ ਕੀ ਬੋਰਡ ਪਲੇਅਰ ਵਜੋਂ ਖੂਬ ਨਾਮਣਾ ਖਟ ਰਿਹਾ ਹੈ।

Send this to a friend