ਸੀਟੀ ਗਰੁੱਪ ਨੇ ਆਪਣੀ 20 ਵੀਂ ਵਰ੍ਹੇਗੰਢ ’ਤੇ ਸ਼ੁਰੂ ਕੀਤੀ ਆਈ ਐਮ ਆਲਸੋ ਮਲਾਲਾ ਸਕਾਲਰਸ਼ਿਪ ਸਕੀਮ
ਜਲੰਧਰ, 24 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਸੀਟੀ ਪਬਲਿਕ ਸਕੂਲ ਵਿਖੇ 16 ਵਿਦਿਆਰਥਣਾ ਬਿਨ੍ਹਾਂ ਫੀਸ ਦਿੱਤੇ ਸਿੱਖਿਆ ਹਾਸਲ ਕਰ ਰਹੀਆਂ ਹਨ। ਇਸ ਸਕੀਮ ਨੂੰ ਵਧਾਇਆ ਜਾਵੇਗਾ। ਇਹ ਜਾਣਕਾਰੀ ਸੀਟੀ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਦਿੱਤੀ। ਇਹ ਗੱਲ ਉਨ੍ਹਾਂ ਨੇ ਵੀਰਵਾਰ ਨੂੰ ਸੀਟੀ ਪਬਲਿਕ ਸਕੂਲ ਵਿਖੇ ਆਯੋਜਿਤ ਪੱਤਰਕਾਰਤਾ ਵਾਰਤਾ ਵਿੱਚ ਸੰਬੋਧਿਤ ਕਰਦੇ ਕਹੀ। ਉਨ੍ਹਾਂ ਕਿਹਾ ਕਿ ਸੀਟੀ ਗਰੁੱਪ ਨੇ ਆਪਣੀ 20 ਵੀਂ ਵਰ੍ਹੇਗੰਢ ’ਤੇ ਆਈ ਐਮ ਆਲਸੋ ਮਲਾਲਾ ਨਾਂ ਦੀ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ। ਇਸ ਦਾ ਮੁੱਖ ਮਕਸਦ ਕਮਜ਼ੋਰ ਵਿਦਿਆਰਥਣਾ ਨੂੰ ਮੁੱਫਤ ਸਿੱਖਿਆ ਹਾਸਲ ਕਰਵਾਉਣਾ ਹੈ। ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਸਾਲ 15 ਤੋਂ 20 ਵਿਦਿਆਰਥਣਾ ਨੂੰ ਮੁੱਫਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਨਾਲ ਹੀ ਉਨ੍ਹਾਂ ਨੂੰ ਸਕਿਲ ਡਿਵੈਲਪਮੈਂਟ, ਪਰਸਨੈਲਿਟੀ ਡਿਵੈਲਪਮੈਂਟ ਅਤੇ ਵੋਕੇਸ਼ਨਲ ਕੋਰਸ ਕਰਵਾਏ ਜਾਣਗੇ, ਤਾਕਿ ਸਿੱਖਿਆ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ। ਸੀਟੀ ਪਬਲਿਕ ਸਕੂਲ ਦੀ ਪਿੰ੍ਰਸੀਪਲ ਸ਼੍ਰੀਮਤੀ ਸੁਮਨ ਰਾਣਾ ਨੇ ਕਿਹਾ ਕਿ ਆਈ ਐਮ ਆਲਸੋ ਮਲਾਲਾ ਪਰਿਯੋਜਣਾ ਸ਼ੁਰੂ ਕਰਨ ਦੀ ਪ੍ਰੇਰਨਾ ਮਲਾਲਾ ਦੇ ਜੀਵਨ ਤੋਂ ਮਿਲੀ ਹੈ। ਜਿਸ ਨੇ ਆਪਣੀ ਘੱਟ ਉਮਰ ਵਿੱਚ ਕੁੜੀਆਂ ਦੀ ਪੜਾਈ, ਸਮਾਣਤਾ ਅਤੇ ਇੱਜਤ ਲਈ ਅਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਪਰਿਯੋਜਣਾ ਦੇ ਤਹਿਤ ਤਿੰਨ ਤੋ ਸੱਤ ਹਜ਼ਾਰ ਤੱਕ ਦੀ ਮਹੀਨਾ ਕਮਾਈ ਵਾਲੇ ਪਰਿਵਾਰਾ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਪ੍ਰੀ-ਨਰਸਰੀ ਤੋ ਲੈ ਕੇ ਪਹਿਲੀ ਜਮਾਤ ਤੱਕ ਦਾਖ਼ਲਾ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਵਿਦਿਆਰਥਣਾ ਨੂੰ ਦੱਸਵੀਂ ਤੱਕ ਦੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
ਇਸ ਤੋਂ ਬਾਅਦ ਵਿਦਿਆਰਥਣਾ ਨੂੰ ਸਕਿਲ ਡਿਵੈਲਪਮੈਂਟ ਕੋਰਸ ਕਰਵਾ ਕੇ ਰੁਜ਼ਗਾਰ ਹਾਸਲ ਕਰਨ ਦੇ ਕਾਬਲ ਬਣਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਕੀਮ ਹਰ ਸਾਲ ਚੱਲਦੀ ਰਹੇਗੀ।