ਝਬਾਲ, 23 ਅਗਸਤ (ਜਤਿੰਦਰ ਸ਼ਰਮਾਂ, ਹਰਦੀਪ ਸਿੰਘ) -ਅਮਰੀਕਾ ਵਿਚ ਵਰਲਡ ਪੁਲਸ ਖੇਡਾਂ ਵਿਚ ਸੋਨ, ਚਾਂਦੀ ਅਤੇ ਕਾਸੇ ਦੇ ਮੈਡਲ ਜਿੱਤਣ ਤੋਂ ਬਾਦ ਜੱਦੀ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਐਮਾਂ ਕਲਾਂ ਪਹੁੰਚਣ ਤੇ ਜਸਪ੍ਰੀਤ ਕੌਰ ਪੁੱਤਰੀ ਸ੍ਰ. ਹਰਜੀਤ ਸਿੰਘ ਸਾਬਕਾ ਸਰਪੰਚ ਦਾ ਸਮੂਹ ਇਲਾਕ ਨਿਵਾਸੀਆਂ ਵਲੋਂ ਢੋਲ ਢਮੱਕੇ ਤੇ ਭੰਗੜੇ ਪਾ ਕੇ ਜ਼ੋਰਦਾਰ ਸੁਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਜਸਪ੍ਰੀਤ ਕੌਰ ਨੇ ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਜੀ ਵਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਜਿੱਥੇ ਉਨ੍ਹਾਂ ਗੁਰੁ ਘਰ ਕੜਾਹ ਪ੍ਰਸ਼ਾਦਿ ਦੀ ਦੇਗ ਕਰਵਾਈ ਤੇ ਸ਼ਬਦ ਕੀਰਤਨ ਦਾ ਆਨੰਦ ਮਾਣਿਆਂ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰ. ਹਰਜੀਤ ਸਿੰਘ ਲਾਲੂਘੁੰਮਣ, ਭਾਈ ਮਨਜੀਤ ਸਿੰਘ, ਬਾਬਾ ਨਿਰਮਲ ਸਿੰਘ ਨੌਸ਼ਹਿਰਾ ਢਾਲਾ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ) ਗੁਰ: ਸਾਹਿਬ ਦੇ ਮੈਨੇਜਰ ਸ੍ਰ. ਜਸਪਾਲ ਸਿੰਘ, ਹਲਕਾ ਵਿਧਾਇਕ ਡਾ: ਧਰਮਵੀਰ ਅਗਨੀਹੋਤਰੀ ਦੇ ਪੀ. ਏ. ਰਾਣਾ ਡਿਆਲ, ਡੀ. ਐਸ. ਪੀ. (ਸਿਟੀ) ਸ੍ਰ. ਪਿਆਰਾ ਸਿੰਘ, ਚੇਅਰਮੈਨ ਹਰਵੰਤ ਸਿੰਘ ਝਬਾਲ, ਸਾਬਕਾ ਚੇਅਰਪਰਸਨ ਬੀਬੀ ਰਜਵੰਤ ਕੌਰ ਝਬਾਲ, ਕਾਂਗਰਸੀ ਆਗੂ ਸ੍ਰ. ਰਣਜੀਤ ਸਿੰਘ ਰਾਣਾ ਗੰਡੀਵਿੰਡ, ਆਦਿ ਨੇ ਬਾਬਾ ਬੁੱਢਾ ਸਾਹਿ ਜੀ ਦੀ ਤਸਵੀਰ, ਸਿਓਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਐਮਾਂ ਕਲਾਂ ਵਿੱਚ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਵੱਕ ਵੱਖ ਆਗੂਆਂ ਵਲੋਂ ਜਿੱਥੇ ਜਸਪ੍ਰੀਤ ਕੌਰ ਨੂੰ ਵਧਾਈਆਂ ਦਿੱਤੀਆਂ ਉਥੇ ਇਸ ਵੀ ਕਿਹਾ ਕਿ ਇਸ ਸਾਡੇ ਇਲਾਕੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਜਸਪ੍ਰੀਤ ਕੌਰ ਨੇ ਅਮਰੀਕਾ ਦੀ ਧਰਤੀ ਤੇ ਦੇਸ਼ ਦੇ ਨਾਲ ਨਾਲ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਐਮਾਂ ਕਲਾਂ ਦਾ ਨਾਂ ਰੌਸ਼ਣ ਕਰਕੇ ਆਪਣੇ ਮਾਤਾ ਪਿਤਾ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਣ ਕੀਤਾ ਹੈ। ਇਸ ਮੌਕੇ ਆਗੂਆਂ ਵਲੋਂ ਜਸਪ੍ਰੀਤ ਕੌਰ ਨੂੰ ਸਰਕਾਰ ਵਲੋਂ ਸਨਮਾਨਿਤ ਕਰਵਾਉਣ ਬਾਰੇ ਵੀ ਸ਼ਿਫਾਰਿਸ਼ ਕਰਨ ਦੀ ਗੱਲ ਕਹੀ। ਇਸ ਮੌਕੇ ਹਾਜ਼ਿਰ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ, ਸ੍ਰ. ਦਲਜੀਤ ਸਿੰਘ ਐਮਾਂ, ਮਨਜਿੰਦਰ ਸਿੰਘ ਐਮਾਂ, ਗੁਰਸਾਹਿਬ ਸਿੰਘ ਐਮਾਂ, ਮਲਕੀਤ ਸਿੰਘ ਢੋਟੀਆਂ, ਰਣਜੋਤ ਸਿੰਘ ਢੋਟੀਆਂ, ਐਸ. ਐਚ. ਓ. ਝਬਾਲ ਇੰਸ: ਹਰਿਤ ਸ਼ਰਮਾਂ, ਸ੍ਰ. ਮਨਜੀਤ ਸਿੰਘ ਝਬਾਲ ਖੁਰਦ, ਇੰਸ: ਹਰਦੀਪ ਸਿੰਘ, ਗੁਰਦੇਵ ਸਿੰਘ ਇੰਟੂ, ਸ਼ਰਨਜੀਤ ਸਿੰਘ ਭੋਜੀਆਂ, ਡਾ: ਸੁਖਦੇਵ ਸਿੰਘ ਗੱਗੋਬੂਆ, ਮਾਸਟਰ ਗੁਰਬੀਰ ਸਿੰਘ ਐਮਾਂ, ਗੁਰਿੰਦਰ ਸਿੰਘ ਬਾਬਾ ਲੰਗਾਹ ਪੰਚਾਇਤ, ਚੇਅਰਮੈਨ ਕਸ਼ਮੀਰ ਸਿੰਘ ਮੰਨਣ, ਕੋਚ ਬਲਜਿੰਦਰ ਸਿੰਘ, ਮੈਨੇਜਰ ਜਗਜੀਤ ਸਿੰਘ ਸਾਂਘਣਾ ਤੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਸਾਬਕਾ ਸਰਪੰਚ ਸ੍ਰ. ਹਰਜੀਤ ਸਿੰਘ ਦੇ ਗ੍ਰਹਿ ਵਿਖੇ ਹਾਜ਼ਿਰ ਸਨ।