ਮੇਹਰ ਚੰਦ ਪੋਲੀਟੈਕਨਿਕ ਵੱਲੋਂ ਆਰੀਆ ਸਮਾਜ ਮੰਦਰ ਵਿਖੇ ਸਪਤਾਹਿਕ ਸਤਸੰਗ

ਜਲੰਧਰ, 23 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸਟਾਫ ਅਤੇ ਵਿਦਿਆਰਥੀਆਂ ਵਲੋਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਵਿੱਚ ਆਰੀਆ ਸਮਾਜ ਮੰਦਰ ਬਿਕਰਮਪੁਰਾ ਵਿਖੇ ਹਵਨ ਅਤੇ ਸਪਤਾਹਿਕ ਸਤਸੰਗ ਕੀਤਾ ਗਿਆ। ਇਸ ਵਿੱਚ ਸੌ ਦੇ ਕਰੀਬ ਵਿਦਿਆਰਥੀ ਸ਼ਾਮਿਲ ਹੋਏ। ਭਾਰੀ ਬਰਖਾ ਦੇ ਬਾਵਜੂਦ ਵੀ ਵਿਦਿਆਰਥੀਆਂ ਪੁਰੇ ਉਤਸ਼ਾਹ ਨਾਲ ਹੁੰਮ ਹੁੰਮਾ ਕੇ ਪੁੱਜੇ।ਵਿਦਿਆਰਥੀਆਂ ਵਲੋਂ ਸਤਸੰਗ ਵਿੱਚ ਮਹਾਰਿਸ਼ੀ ਦਯਾਨੰਦ ਦੀ ਜੀਵਨੀ ਪੜੀ ਗਈ ਅਤੇ ਭਜਨ ਗਾਏ ਗਏ। ਬਿਕਰਮਪੁਰਾ ਮੰਦਰ ਦੀ ਪ੍ਰਧਾਨ ਮੈਡਮ ਰੇਖਾ ਕਾਲੀਆ ਵਿਸ਼ੇਸ਼ ਤੌਰ ਤੇ ਪੁੱਜੇ ਤੇ ਉਹਨਾਂ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਉਹਨਾਂ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਹਨਾਂ ਆਰੀਆ ਸਮਾਜ ਦੇ ਨਿਯਮਾਂ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮਹਾਤਮਾ ਆਨੰਦ ਸਵਾਮੀ ਦੇ ਜੀਵਨ ਬਾਰੇ ਦੱਸਿਆ ਤੇ ਉਹਨਾਂ ਦੇ ਕੁਝ ਉਪਦੇਸ਼ ਵੀ ਵਿਦਿਆਰਥੀਆਂ ਨੂੰ ਸੁਣਾਏ। ਇਸ ਸਤਸੰਗ ਨੂੰ ਮੈਡਮ ਊਸ਼ਾ ਕਿਰਨ ਚਾਵਲਾ ਤੇ ਪ੍ਰਿੰਸੀਪਲ ਰਵਿੰਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਮੰਚ ਦੀ ਸੰਚਾਲਕ ਦੀ ਭੂਮਿਕਾ ਪ੍ਰਭਦਿਆਲ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਨਿਭਾਈ। ਅੰਤ ਵਿੱਚ ਸਾਰਿਆ ਨੂੰ ਕਾਲਜ ਵਲੋਂ ਰਿਸ਼ੀ ਲੰਗਰ ਵਰਤਾਇਆ ਗਿਆ।

Send this to a friend