ਐਮ.ਬੀ.ਏ. ਦੇ ਵਿਦਿਆਰਥੀਆਂ ਲਈ ‘ਬੀਮਾ ਖੇਤਰ’ ਸਬੰਧੀ ਗੈਸਟ ਲੈਕਚਰ

ਬਠਿੰਡਾ, 23 ਅਗਸਤ (ਇੰਦਰਜੀਤ ਨਥਾਣਾ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਕੰਪੀਟੀਟਵ ਸਟੱਡੀਜ਼ ਨੇ ਐਮ.ਬੀ.ਏ. ਪਹਿਲਾ ਅਤੇ ਦੂਜਾ ਸਾਲ ਦੇ ਵਿਦਿਆਰਥੀਆਂ ਲਈ ਬੀਮਾ ਖੇਤਰ ਬਾਰੇ ਇੱਕ ਗੈਸਟ ਲੈਕਚਰ ਦਾ ਆਯੋਜਨ ਕਰਵਾਇਆ। ਲਾਈਫ਼ ਇੰਸੋਰੈਂਸ਼ ਆਫ਼ ਇੰਡੀਆ ਦੇ ਮੈਨੇਜਰ ਗਰੁੱਪ ਇੰਸੋਰੈਂਸ਼ ਅਤੇ ਪੈਨਸ਼ਨ ਸ੍ਰੀ ਪ੍ਰੇਮ ਕੁਮਾਰ ਸ਼ਰਮਾ ਅਤੇ ਵਿਕਾਸ ਅਫਸਰ ਸ੍ਰੀ ਪਰਵੀਨ ਕੁਮਾਰ ਗਰਗ ਮੁੱਖ ਬੁਲਾਰੇ ਵਜੋਂ ਇਹ ਭਾਸ਼ਣ ਦੇਣ ਲਈ ਬਾਬਾ ਫ਼ਰੀਦ ਕੈਂਪਸ ਵਿਖੇ ਪਹੁੰਚੇ। ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਣਾਦਾਇਕ ਸ਼ਬਦਾਂ ਰਾਹੀਂ ਪ੍ਰੇਰਿਤ ਕਰਦਿਆਂ ਸਵੈ ਵਿਸ਼ਵਾਸ, ਸਮਾਂ ਪ੍ਰਬੰਧਨ, ਦ੍ਰਿੜਤਾ ਅਤੇ ਜਾਗਰੂਕਤਾ ਦੇ ਮਹੱਤਵ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲਾਈਫ਼ ਇੰਸੋਰੈਂਸ਼ ਆਫ਼ ਇੰਡੀਆ ਨਾਲ ਸੰਬੰਧਤ ਵੱਖ ਵੱਖ ਪ੍ਰੀਖਿਆਵਾਂ ਬਾਰੇ ਸੇਧ ਦਿੱਤੀ । ਉਨ੍ਹਾਂ ਨੇ ਲਾਈਫ਼ ਇੰਸੋਰੈਂਸ਼ ਆਫ਼ ਇੰਡੀਆ ਦੀਆਂ ਨੀਤੀਆਂ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਬੀਮਾ ਖੇਤਰ ਬਾਰੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਬੀਮਾ ਖੇਤਰ ਦੇ ਸੰਬੰਧ ਵਿੱਚ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਤਸੱਲੀਬਖਸ਼ ਜਵਾਬ ਦੇ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਨਵਿਰਤ ਕੀਤਾ । ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਸ੍ਰੀ ਬੀ.ਡੀ. ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਭਾਸ਼ਣ ਅਤੇ ਪਰਸਪਰ ਵਿਚਾਰ ਵਟਾਂਦਰੇ ਰਾਹੀਂ ਵਿਦਿਆਰਥੀ ਆਪਣੇ ਜੀਵਨ ਦੇ ਟੀਚਿਆਂ ਪ੍ਰਤੀ ਆਸ਼ਾਵਾਦੀ ਹੋਣਗੇ ਅਤੇ ਜੀਵਨ ਵਿੱਚ ਆਪਣਾ ਮੀਲ ਪੱਥਰ ਨਿਰਧਾਰਤ ਕਰਨ ਦੇ ਯੋਗ ਹੋਣਗੇ।
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਜਾਣਕਾਰੀ ਭਰਪੂਰ ਭਾਸ਼ਣ ਦੇ ਆਯੋਜਨ ਲਈ ਸਕੂਲ ਆਫ਼ ਕੰਪੀਟੀਟਵ ਸਟੱਡੀਜ਼ ਵੱਲੋਂ ਕੀਤੇ ਉਪਰਾਲੇ ਦੀ ਪ੍ਰਸੰਸਾ ਕੀਤੀ।

Send this to a friend