ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸਾਂਭਣ ਵਿੱਚ ਪੰਜਾਬੀ ਗਾਇਕੀ ਅਹਿਮ ਰੋਲ ਨਿਭਾ ਰਹੀ ਹੈ। ਬਹੁਤ ਸਾਰੇ ਗਾਇਕ ਆਪਣੇ ਫ਼ਨ ਦਾ ਇਸਤੇਮਾਲ ਕਰਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਹੇ ਹਨ। ਇਸੇ ਤਰ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹੋ ਕੇ ਅਪਣੀ ਅਲੱਗ ਪਹਿਚਾਣ ਬਣਾ ਲਈ ਹੈ, ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਿਕ ਜਸਪਾਲ ਸਿੰਘ । ਪਿੰਡ ਰਾਏ, ਡਾਕਘਰ ਕੱਕੜ ਤਹਿ: ਅਜਨਾਲਾ ਜਿਲ੍ਹਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਦੇ ਘਰ ਮਾਤਾ ਲਖਵਿੰਦਰ ਕੌਰ ਦੇ ਕੁੱਖੋ ਮਿਤੀ 8 ਮਈ 1995 ਨੂੰ ਜਨਮ ਲਿਆ। ਸਿੱਖਿਆ ਬਾਰਵੀਂ ਹਾਸ਼ਿਲ ਕਰਨ ਵੇਲੇ ਂਿੲਸ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਅਲੱਗ ਪਹਿਚਾਣ ਬਣਾ ਲੈਣੀ। ਗਾਇਕੀ ਦੀ ਸ਼ੁਰੂਆਤ ਕਰਨ ਪਿੱਛੋ ਪ੍ਰਸਿੱਧ ਲੋਕ ਗਾਇਕਾ ਜੋਤੀ ਗਿੱਲ ਦੇ ਪਿਤਾ ਬਿੱਲੂ ਗਿੱਲ ਨੂੰ ਉਸਤਾਦ ਧਾਰ ਕੇ ਅਜਿਹੀ ਮਿਹਨਤ ਕੀਤੀ ਕਿ ਮੁੜ ਪਿੱਛੇ ਨਹੀ ਦੇਖਿਆਂ। ਹੌਲੀ ਹੌਲੀ ਵਿਰਾਸਤ ਮੇਲੇ ,ਜਗਰਾਤਿਆਂ, ਸੱਭਿਆਚਾਰਕ ਮੇਲਿਆਂ ਵਿੱਚ ਸਟੇਜ ਤੇ ਗਾਉਣ ਦਾ ਅਜਿਹਾ ਮੌਕਾ ਮਿਲਿਆਂ ਕਿ ਜਸਪਾਲ ਸਿੰਘ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ। ਗਾਇਕ ਜਸਪਾਲ ਸਿੰਘ ਨੇ ਗਾਇਕ ਸਰੀਫ਼ ਦਿਲਦਾਰ, ਅਮਨ ਰੋਜ਼ੀ, ਸਤਿੰਦਰ ਮਾਨ, ਹਰਮਨਦੀਪ ਤੇ ਹੋਰ ਗਾਇਕਾ ਨਾਲ ਸਟੇਜ ਤੇ ਗਾ ਕੇ ਖੂਬ ਨਾਮ ਖੱਟਿਆਂ ਤੇ ਹੁਣ ਜਸਪਾਲ ਸਿੰਘ ਮਿਊਜ਼ੀਕਲ ਗਰੁੱਪ ਦੇ ਨਾਂ ਨਾਲ ਆਪਣਾ ਗਾਇਕੀ ਦਾ ਲੋਹਾ ਦੇਸ਼ ਵਿਦੇਸ਼ ਵਿੱਚ ਮਨ੍ਹਾਂ ਰਹੇ ਹਨ।