ਰਾਮਪੁਰਾ ਫੂਲ, 20 ਅਗਸਤ (ਮਨਪ੍ਰੀਤ ਗਿੱਲ, ਕੁਲਜੀਤ ਢੀਂਗਰਾ)- ਸੰਤ ਰਾਮ ਨਰਾਇਣ ਗਿਰੀ ਪੂਨਰ ਜ਼ੋਤੀ ਆਈ ਡੋਨੇਸ਼ਨ ਹਸਪਤਾਲ ਵਿਖੇ ਪੂਨਰ ਜ਼ੋਤੀ ਆਈ ਡੋਨੇਸ਼ਨ ਸੁਸਾਇਟੀ ਵੱਲੋ 13ਵਾਂ ਅੱਖਾ ਦੇ ਆਪ੍ਰੇਸ਼ਨ ਅਤੇ ਚਮੜੀ ਦੇ ਗੁਪਤ ਰੋਗਾ ਦੀਆਂ ਬਿਮਾਰੀਆਂ ਦੇ ਮਰੀਜਾ ਦਾ ਚੈਕ ਅੱਪ ਕੈਪ ਲਗਾਇਆ ਗਿਆ ।ਕੈਂਪ ਦੀ ਸੁਰੂਆਤ ਸਟੈਟ ਬੈਕ ਆਫ ਇੰਡਿਆ ਦੇ ਏ ਜੀ ਐਮ ਰੀਜਨਲ ਮੇਨੈਜਰ ਬਠਿੰਡਾ ਰਕੇਸ਼ ਕੁਮਾਰ ਜਿੰਦਲ, ਜਿਲਾਂ ਮੇਨੈਜਰ ਅਨੂਜ਼ ਭਟੇਜਾ, ਚੀਫ ਮੇਨੈਜਰ ਰਾਮਪੁਰਾ ਯਸ ਗਰਗ ਤੇ ਮਹੰਤ ਰਾਮ ਨਰਾਇਣ ਗਿਰੀ ਜੀ ਮਹਾਰਾਜ ਨੇ ਜ਼ੋਤੀ ਪ੍ਰਚੰਡ ਕਰਕੇ ਕੀਤੀ । ਕੈਪ ਦੋਰਾਨ ਸੰਕਰਾਂ ਹਸਪਤਾਲ ਲੁਧਿਆਣਾ ਦੀ ਟੀਮ ਨੇ 400 ਦੇ ਕਰੀਬ ਮਰੀਜ਼ਾ ਦੀਆਂ ਅੱਖਾ ਦੀ ਜਾਂਚ ਕੀਤੀ ਤੇ ਜਿਹਨਾਂ ਮਰੀਜਾ ਦੇ ਪੀਲਾ ਮੋਤੀਆਂ, ਕਾਲਾ ਮੋਤੀਆਂ, ਪਰਦੇ ਦੀ ਸਿਕਾਇਤ ਸੀ । ਉਹਨਾਂ ਨੂੰ ਅਪ੍ਰੈਸ਼ਨ ਲਈ ਸੰਸਥਾਂ ਵੱਲੋ ਆਪਣੇ ਖਰਚੇ ਤੇ ਸੰਕਰਾ ਹਸਪਤਾਲ ਮੁੱਲਾਪੂਰ ਵਿਖੇ ਭੇਜਿਆ ਜਾਵੇਗਾ । ਇਸ ਮੋਕੇ ਚਮੜੀ ਦੇ ਮਾਹਿਰ ਡਾ: ਵਿਪਨ ਗੋਇਲ ਨੇ ਚਮੜੀ ਦੇ ਕਰੀਬ 100 ਮਰੀਜਾਂ ਦੀ ਜਾਂਚ ਕਰਦਿਆਂ ਕਿਹਾ ਕਿ ਡਾਕਟਰ ਦੀ ਸਲਾਹ ਤੋ ਬਿਨਾਂ ਕਿਸੇ ਕਿਸਮ ਦੀ ਕਰੀਮ ਸਰੀਰ ਤੇ ਨਹੀ ਲਗਾਉਣੀ ਚਾਹੀਦੀ ਅਤੇ ਕੋਸਮੈਟਿਕ ਸਾਬਣ ਦੀ ਵਰਤੋ ਵੀ ਨਹੀ ਕਰਨੀ ਚਾਹੀਦੀ ।ਕੈਂਪ ਵਿੱਚ ਮੁੱਖ ਮਹਿਮਾਨ ਵੱਜੋ ਸਾਮਲ ਹੋਏ ਜਿਲਾਂ ਮੇਨੈਜਰ ਸਟੈਟ ਬੈਕ ਆਫ ਇੰਡਿਆ ਅਨੁਜ਼ ਭਟਨਾਗਰ ਨੇ ਸੰਸਥਾ ਦੀ ਇੱਕ ਕਾਰ ਦੀ ਸਲਾਘਾ ਕਰਦਿਆਂ ਹਮੇਸਾ ਸੰਸਥਾ ਦਾ ਸਾਥ ਦੇਣ ਦੀ ਗੱਲ ਕਹੀ ।ਸੰਸਥਾ ਦੇ ਮੈਬਰ ਰਾਕੇਸ਼ ਤਾਇਲ ਨੇ ਦੱਸਿਆ ਕਿ ਸੰਸਥਾ ਵੱਲੋ ਇਹ 13 ਵਾਂ ਅੱਖਾ ਦਾ ਕੈਂਪ ਲਗਾਇਆ ਗਿਆ ਹੈ ਤੇ ਇਸ ਕੈਂਪ ਚ, ਆਏ ਮਰੀਜ਼ਾ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ । ਡਾਕਟਰ ਦੇ ਦੱਸੇ ਅਨੁਸਾਰ ਜਿੰਨਾ ਮਰੀਜਾ ਦੀਆਂ ਅੱਖਾ ਦਾ ਅਪ੍ਰੈਸ਼ਨ ਹੋਣਾ ਹੈ ੳਹ ਵੀ ਸੰਸਥਾ ਵੱਲੋ ਮੁਫਤ ਕਰਵਾਇਆ ਜਾਵੇਗਾ ।ਕੈਂਪ ਦੋਰਾਨ ਸੰਸਥਾ ਵੱਲੋ ਸਟੈਟ ਬੈਕ ਆਫ ਇੰਡਿਆਂ ਦੇ ਅਧਿਕਾਰੀਆਂ ਤੋ ਇਲਾਵਾ ਡਾਕਟਰਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।