ਚੌਕ ਮਹਿਤਾ, 20 ਅਗਸਤ (ਕੁਲਦੀਪ ਧਰਦਿਉ)-ਨਜਦੀਕੀ ਅਡਾ ਨਾਥ ਦੀ ਖੂਹੀ ਵਿਖੇ ਕੋਆਪਰੇਟਿਵ ਬੈਂਕ ‘ਚ ਬੀਤੀ ਰਾਤ ਚੋਰਾਂ ਵਲੋਂ ਸੰਨ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਬੈਂਕ ਦੇ ਮੈਨੇਜਰ ਰਛਪਾਲ ਸਿੰਘ ਨੇ ਦਸਿਆ ਕਿ ਚੋਰਾਂ ਨੇ ਬੈਂਕ ਦੇ ਪਿਛੇ ਵਾਲੀ ਕੰਧ ਵਿਚ ਸੰਨ ਲਗਾਈ ਹੈ ਪਰ ਚੋਰ ਨਕਦੀ ਉਡਾਉਣ ‘ਚ ਅਸਫਲ ਰਹੇ, ਘਟਨਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਤੌਰ ਤੇ ਪੁਜੇ ਡੀਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਅਤੇ ਐਸਐਚਓ ਪਰਮਜੀਤ ਸਿੰਘ ਨੇ ਦਸਿਆ ਕਿ ਬੈਂਕ ਅੰਦਰ ਸੀਸੀਟੀਵੀ ਕੈਮਰੇ ਨਹੀ ਸਨ, ਤੇ ਰਾਤ ਸਮੇਂ ਸਕਿਓਰਟੀ ਗਾਰਡ ਵੀ ਨਹੀ ਸੀ, ਜਿਸ ਕਾਨ ਇਹ ਘਟਨਾਂ ਵਾਪਰੀ ਹੈ, ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।