ਸਮਾਣਾ, 20 ਅਗਸਤ (ਪ੍ਰੇਮ ਵਧਵਾ, ਰਿਸ਼ਵ ਮਿੱਤਲ)- ਅੱਜ ਸ਼ਹਿਰ ਦੇ ਭਵਾਨੀਗੜ੍ਹ ਰੋੜ ਤੇ ਸ਼ਹਿਰ ਵਾਸੀਆ ਨੇ ਉਸ ਵੇਲੇ ਧਰਨਾ ਲਾਇਆ ਜਦੋਂ ਇੱਕ ਲੜਕਾ ਪਿੰਡ ਥਮਨ ਸਿੰਘ ਵਾਲੇ ਨੂੰ ਜਬਰੀ ਚੁੱਕ ਕੇ ਲੈ ਗਏ ਅਤੇ ਆਕਸਾਈਜ਼ ਦੇ ਮੁਲਾਜ਼ਮ ਨੂੰ ਉਥੇ ਹੀ ਛੱਡ ਗਏ ਅਤੇ ਸ਼ਹਿਰ ਵਾਸੀਆਂ ਤੋ ਆਪਣੀ ਜਾਨ ਬਚਾਉਣ ਲਈ ਗੱਡੀ ਲੈ ਕੇ ਭੱਜ ਗਏ ਅਤੇ ਖਬਰ ਲਿਖੇ ਜਾਣ ਤੱਕ ਨੌਜਵਾਨ ਦਾ ਕੋਈ ਥੂ ਪਤਾ ਨਹੀ ਲੱਗਿਆਂ ਮਿਲੀ ਜਾਣਕਾਰੀ ਅਨੂਸਾਰ ਪ੍ਰਵੀਨ ਸ਼ਰਮਾ ਨੇ ਕਿਹਾ ਕਿ ਇਸ ਤੋ ਪਹਿਲਾ ਵੀ ਠੇਕੇਦਾਰ ਵੱਲੋਂ ਨੌਜਵਾਨ ਦੀ ਹੱਤਿਆਂ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਸ਼ਰਾਬ ਦੇ ਠੇਕੇਦਾਰ ਵੱਲੋਂ ਆਏ ਦਿਨ ਸ਼ਹਿਰ ਵਾਸੀਆ ਨਾਲ ਗੁੰਡਾ ਗਰਦੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੁੰ ਮਾਰ ਕੁੱਟ ਦਾ ਸਾਹਮਣਾ ਕਰਨਾ ਪੈਦਾ ਹੈ ਅਤੇ ਉਨ੍ਹਾਂ ਕਿਹਾਕਿ ਇਨ੍ਹਾਂ ਸ਼ਰਾਬ ਦੇ ਠੇਕੇਦਾਰ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਂ