ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਨਾਲ ਜੂਝ ਰਹੀ ਨਾਬਾਲਿਗ ਲੜਕੀ

ਪਾਤੜਾਂ, 20 ਅਗਸਤ (ਹਰਭਜਨ ਸਿੰਘ ਮਹਿਰੋਕ)- ਨੇੜਲੇ ਪਿੰਡ ਨਿਹਾਲਗੜ ਦੇ ਰਹਿਣ ਵਾਲੇ ਦਲਿਤ ਪਰਵਾਰ ਦੀ ਲੜਕੀ ਨੂੰ ਸ਼ੂਗਰ ਵਧਣ ਕਾਰਨ ਉਸ ਦੀ ਇਕ ਅੱਖ ਕਢਣੀ ਪਈ ਤੇ ਇਸੇ ਬਿਮਾਰੀ ਨਾਲ ਇਨਫੈਕਸ਼ਨ ਨੂੰ ਰੋਕਣ ਲਈ ਹਰ ਰੋਜ ਮਹਿੰਗੇ ਟੀਕੇ ਲਾਏ ਜਾ ਰਨੇ ਹਨ। ਮਹਿੰਗੇ ਟੀਕਿਆਂ ਲਈ ਰੁਪਏ ਨਾ ਹੋਣ ਕਾਰਨ ਇਸ ਦੀ ਦੂਜੀ ਅੱਖ ਨੂੰ ਵੀ ਖਤਰਾ ਬਣਿਆ ਹੋਇਆ ਹੈ, ਇਹ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਗੁਹਾਰ ਲਾਈ ਜਾ ਰਹੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਲੜਕੀ ਦੀ ਜਾਨ ਖਤਰੇ ਵਿਚ ਪਈ ਹੋਈ ਹੈ। ਪਿੰਡ ਨਿਹਾਲਗੜ ਦੇ ਸ਼ਿੰਗਾਰਾ ਸਿੰਘ ਨੇ ਦਸਿਆ ਕਿ ਉਸ ਦੀ 12 ਸਾਲਾਂ ਦੀ ਲੜਕੀ ਸਿਮਰਨ ਨੂੰ ਸ਼ੂਗਰ ਜਿਆਦਾ ਹੋਣ ਕਰਕੇ ਇਕ ਅੱਖ ਵਿੱਚ ਰੇਸ਼ਾ ਵਗਣ ਲੱਗ ਪਿਆ ਜਿਸ ਦੇ ਇਲਾਜ ਲਈ ਉਨ੍ਹਾਂ ਨੂੰ 2 ਮਹੀਨੇ ਪਟਿਆਲਾ ਰਜਿੰਦਰਾ ਹਸਪਤਾਲ ਵਿਚ ਰੱਖਿਆ ਜਿਥੇ ਉਸ ਦੇ ਇਲਾਜ ਲਈ ਆਪਣਾ ਘਰ ਸਮੇਤ ਹੋਰ ਵੀ ਸਭ ਕੁਝ ਵੇਚਕੇ ਲਾ ਦਿਤਾ ਪਰ ਡਾਕਟਰਾਂ ਨੇ ਕਿਹਾ ਕਿ ਇਸ ਦਾ ਇਲਾਜ ਪੀ. ਜੀ. ਆਈ. ਚੰਡੀਗੜ ਵਿਖੇ ਕਰਵਾਉਣਾ ਪਵੇਗਾ ਤੇ ਲੱਖਾਂ ਰੁਪਏ ਇਸ ਤੇ ਖਰਚਾ ਹੋਵੇਗਾ, ਪਰ ਸਾਡੇ ਕੋਲ ਕੋਈ ਪੈਸਾ ਨਾ ਹੋਣ ਕਾਰਨ ਅਸੀਂ ਇਸ ਨੂੰ ਘਰ ਲੈ ਆਏ ਪਰ ਲੜਕੀ ਦੇ ਦਰਦ ਜਿਆਦਾ ਹੋਣ ਕਾਰਨ ਇਸ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਚ’ ਲੈ ਕੇ ਆਏ ਜਿਥੇ ਡਾਕਟਰ ਗੋਪਾਲ ਕ੍ਰਿਸ਼ਨ ਨੇ ਇਸ ਦਾ ਇਲਾਜ ਸ਼ੁਰੂ ਕੀਤਾ ਤੇ ਇਸ ਨੂੰ ਕਈ ਵਾਰ ਆਪਣੀ ਕਾਰ ਵਿਚ ਪੀ. ਜੀ. ਆਈ. ਲੈ ਗਏ ਹਨ। ਇਸ ਬਾਰੇ ਡਾਕਟਰ ਗੋਪਾਲ ਕ੍ਰਿਸ਼ਨ ਨਾਲ ਗੱਲ ਕੀਤੇ ਜਾਣ ਤੇ ਉਨ੍ਹਾਂ ਕਿਹਾ ਇਸ ਲੜਕੀ ਦੀ ਅੱਖ ਚ’ ਸੀਰੀਅਸ ਫੰਗਸ ਫੇਗਸਨ ਮੈਕਰੋਮਾਈਗਸਿਸ (ਉਲੀ ਨੂਮਾ ਬਿਮਾਰੀ) ਸੀ ਜਿਹੜੀ ਕਿ ਅੱਖ ਸਮੇਤ ਹੱਡੀਆਂ ਤੱਕ ਪਹੂੰਚ ਗਈ ਸੀ ਜਿਸ ਦਾ ਪੀ. ਜੀ. ਆਈ. ਲਿਜਾ ਕੇ ਅਪਰੇਸ਼ਨ ਕੀਤਾ ਗਿਆ ਸੀ ਤੇ ਅੱਖ ਕਡਣੀ ਪਈ ਹੈ। ਇਸ ਤੋਂ ਇਲਾਵਾ ਇਸ ਲੜਕੀ ਦੀ ਅੱਖ ਦੀ ਸਰਜਰੀ ਤੇ ਬਨਾਵਟੀ ਅੱਖ ਲਈ ਕਰੀਬ 2 ਲੱਖ ਰੁਪਏ ਖਰਚ ਦਾ ਅਨੁਮਾਨ ਹੈ। ਇਹ ਮਾਮਲਾ ਮੀਡੀਆ ਕਲੱਬ ਪਾਤੜਾਂ ਦੇ ਧਿਆਨ ਵਿਚ ਅਉਣ ਤੇ ਉਨ੍ਹਾਂ ਪ੍ਰਧਾਨ ਗੁਰਨਾਮ ਸਿੰਘ ਚੋਹਾਨ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰੋਕ ਅਤੇ ਨਗਰ ਕੋਂਸਲ ਪ੍ਰਧਾਨ ਰਣਜੀਤ ਅਰੋੜਾ ਬਿੱਲਾ ਨੇ ਇਸ ਪਰਿਵਾਰ ਨੂੰ ਕੁਝ ਮਾਲੀ ਮੱਦਦ ਦਿਤੀ ਇਸ ਮੌਕੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਰਾਮਾ ਗੁਪਤਾ, ਸ਼ਿਹਰੀ ਪ੍ਰਧਾਨ ਸਤੀਸ਼ ਗਰਗ, ਕਰਮਜੀਤ ਸਿੰਘ ਦੁਤਾਲ ਆਦਿ ਹਾਜਰ ਸਨ।

Send this to a friend