ਖਜ਼ਾਨਾ ਮੰਤਰੀ ਵੱਲੋਂ ਦਸਮੇਸ਼ ਸਕੂਲ ਦੇ ਵਿਦਿਆਰਥੀ ਸਨਮਾਨਿਤ

ਸਰਦੂਲਗੜ੍ਹ, 18 ਅਗਸਤ (ਬਲਜੀਤ ਪਾਲ, ਵਿਪਨ)- ਜ਼ਿਲ੍ਹਾ ਪੱਧਰ ਅਜ਼ਾਦੀ ਦਿਹਾੜੇ ਮੌਕੇ ਦਸਮੇਸ਼ ਕਾਨਵੈਂਟ ਸਕੂਲ ਸਰਦੂਲਗੜ੍ਹ ਦੇ ਵਿਦਿਆਰਥੀ ਨੂੰ ਖਿਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋ ਸਨਮਾਨਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦਸਿਆ ਕਿ ਸਕੂਲ ਦੇ ਵਿਦਿਆਰਥੀ ਅਜੇ ਕੁਮਾਰ ਪੁੱਤਰ ਬੁੱਧ ਰਾਮ ਪੰਜਾਬ ਸਕੂਲ ਸਿੱਖਿਆਂ ਬੋਰਡ ਵੱਲੋ ਐਲਾਣੇ ਨਤੀਜੇ ਮਾਰਚ 2017 ਦੇ ਬਾਰਵੀਂ ਕਲਾਸ ਦੇ ਨਾਨ-ਮੈਡੀਕਲ ਗਰੁੱਪ ਵਿੱਚੋਂ ਜਿਲ੍ਹੇ ਬਠਿੰਡਾ-ਮਾਨਸਾ ਵਿੱਚੋਂ ਪਹਿਲਾ ਸਥਾਨ ਅਤੇ ਪੰਜਾਬ ਦੀ ਮੈਰਿਟ ਵਿੱਚੋਂ 15ਵਾਂ ਰੈਂਕ ਹਾਸਿਲ ਕਰਕੇ ਨਾਮ ਰੋਸ਼ਨ ਕੀਤਾ ਸੀ। ਜਿਸ ਨੂੰ ਜ਼ਿਲਾਂ ਪ੍ਰਸ਼ਾਸਨ ਵੱਲੋ ਮਾਨਸਾ ਵਿਖੇ ਮਨਾਏ ਜ਼ਿਲਾਂ ਪੱਧਰੀ ਅਜਾਦੀ ਦਿਵਸ ਮੌਕੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਦੁਆਰਾ ਸਨਮਾਨਿਤ ਕੀਤਾ ਗਿਆ।

Send this to a friend