Skip to content
Independent perspectives. Global stories.
BREAKING

ਪੰਜਾਬ ਵਿਚ ਔਰਤਾਂ ਦੇ ਸ਼ਸ਼ਕਤੀਕਰਨ ਲਈ ਸੂਬਾ ਸਰਕਾਰ ਅਤੇ ’ਸੇਵਾ ਭਾਰਤ’ ਵਿਚਕਾਰ ਸਮਝੌਤਾ ਸਹੀਬੰਧ

Share this story

ਚੰਡੀਗੜ੍ਹ, 18 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਵਿਚ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਪੱਧਰ ’ਤੇ ਸ਼ਸ਼ਕਤੀਕਰਨ ਕਰਨ ਲਈ ਪੰਜਾਬ ਸਰਕਾਰ ਅਤੇ ਸੈਲਫ ਇੰਪਲਾਇਡ ਵੂਮੈਨਜ਼ ਐਸੋਸੀਏਸ਼ਨ (ਸੇਵਾ) ਭਾਰਤ ਵਿਚਕਾਰ ਅੱਜ ਇਕ ਸਮਝੌਤਾ ਸਹੀਬੰਧ ਕੀਤਾ ਗਿਆ ਹੈ। ਇਸ ਸਮਝੌਤਾ ’ਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਡੀ.ਐਸ. ਮਾਂਗਟ, ਵਿਸ਼ੇਸ਼ ਸਕੱਤਰ, ਯੋਜਨਾ ਅਤੇ ਸੇਵਾ ਭਾਰਤੀ ਵੱਲੋਂ ਪੰਜਾਬ ਦੀ ਕੋਆਰਡੀਨੇਟਰ ਸੁਨੰਦਾ ਦਿਕਸ਼ਿਤ ਵੱਲੋਂ ਹਸਤਾਖਰ ਕੀਤੇ ਗਏ। ਇਸ ਮੌਕੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ, ਸ੍ਰੀ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਵਿੱਤ, ਸ੍ਰੀ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ, ਰੀਨਾਨਾ ਜਬਵਾਲਾ, ਪ੍ਰਧਾਨ ਸੇਵਾ ਭਾਰਤ ਅਤੇ ਹਰਸ਼ਰਨ ਕੌਰ, ਸਹਾਇਕ ਕੋਆਰਡੀਨੇਟਰ, ਪੰਜਾਬ ਸੇਵਾ ਭਾਰਤ ਹਾਜ਼ਰ ਸਨ। ਸਮਝੌਤੇ ਤਹਿਤ ਸੂਬੇ ਦੀਆਂ ਗਰੀਬ ਔਰਤਾਂ ਨੂੰ ਆਰਥਿਕ ਪੱਧਰ ’ਤੇ ਉਚਾ ਚੁੱਕਣ ਲਈ ਅਤੇ ਸਮਾਜਿਕ ਪੱਧਰ ’ਤੇ ਇਕ ਰੁਤਬਾ ਦਿਵਾਉਣ ਲਈ ’ਸੇਵਾ ਪੰਜਾਬ’ ਸੰਸਥਾ ਪੰਜਾਬ ਸਰਕਾਰ ਨਾਲ ਮਿਲ ਕੇ ਕੰਮ ਕਰੇਗੀ। ਇਸ ਮੌਕੇ ਮੁੱਖ ਸਕੱਤਰ ਸ੍ਰੀ ਕਰਨ ਅਵਤਾਰ ਸਿੰਘ ਨੇ ਸੇਵਾ ਭਾਰਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਔਰਤਾਂ ਦੇ ਸ਼ਸ਼ਕਤੀਕਰਨ ਲਈ ਸਾਰਥਕ ਹੰਭਲੇ ਮਾਰ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਸਮਝੌਤੇ ਨਾਲ ਹੁਣ ਸੂਬੇ ਦੀਆਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਆਰਥਿਕ ਤੇ ਸਮਾਜਿਕ ਪੱਧਰ ਹੋਰ ਉਚਾ ਹੋਵੇਗਾ।

WRITTEN BY