ਰੂਪਨਗਰ ਪੁਲਿਸ ਵੱਲੋਂ ਅਸਲੇ ਸਮੇਤ 3 ਵਿਅਕਤੀ ਗ੍ਰਿਫ਼ਤਾਰ

ਰੂਪਨਗਰ, 18 ਅਗਸਤ (ਗੁਰਸ਼ਰਨ ਸਿੰਘ ਗੁਲਸ਼ਨ)- ਰਾਜ ਬਚਨ ਸਿੰਘ ਸੰਧੂ, ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਰੂਪਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਭੈੜੇ ਅਤੇ ਅਪਰਾਧਿਕ ਅਨਸਰਾਂ ਵਿੱਰੁਧ ਲਗਾਤਰ ਜਾਰੀ ਰੱਖੀ ਗਈ ਮੁਹਿੰਮ ਦੌਰਾਨ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਪਾਸੋ ਇੱਕ 32 ਬੌਰ ਰਿਵਾਲਵਰ, ਇੱਕ 32 ਬੌਰ ਪਿਸਟਲ ਅਤੇ 4 ਕਾਰਤੂਸ ਬ੍ਰਾਮਦ ਕੀਤੇ ਗਏ ਹਨ। ਮਨਵੀਰ ਸਿੰਘ ਬਾਜਵਾ ਉਪ ਕਪਤਾਨ ਪੁਲਿਸ (ਸਥਾਨਕ) ਰੂਪਨਗਰ, ਵਰਿੰਦਰਜੀਤ ਸਿੰਘ ਉਪ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ ਰੂਪਨਗਰ ਰਾਜਪਾਲ ਸਿੰਘ ਗਿੱਲ ਮੁੱਖ ਅਫ਼ਸਰ ਥਾਣਾ ਸਿਟੀ ਰੂਪਨਗਰ ਅਤੇ ਅਮਰਵੀਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ। ਜੋ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਵਿਸਾਲ ਪੁੱਤਰ ਰਾਮ ਰਤਨ ਵਾਸੀ ਪਿੰਡ ਪੰਜੇਰਾ ਥਾਣਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼, ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨਕ ਪੁਰਾ ਜ਼ਿਲ੍ਹਾ ਰੂਪਨਗਰ, ਈਸਰ ਸਿੰਘ ਉਰਫ਼ ਗੱਬਰ ਪੁੱਤਰ ਸਵਰਨ ਸਿੰਘ ਵਾਸੀ ਮਹੱਲਾ ਫਤਹਿ ਪੁਰ ਮਹੱਲਾ ਕੁਰਾਲੀ ਥਾਣਾ ਕੁਰਾਲੀ, ਬਿਕਰਮ ਸਿੰਘ ਉਰਫ ਬਿੱਲਾ ਵਾਸੀ ਵਾਰਡ ਨੰ: 9 ਮਾਤਾ ਰਾਣੀ ਮਹੱਲਾ ਕੁਰਾਲੀ ਅਤੇ ਦੋ ਹੋਰ ਅਣਪਛਾਤੇ ਵਿਅਕਤੀ ਇੱਕ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਲਈ ਇੱਕਠੇ ਹੋਏ ਹਨ, ਬਾਰੇ ਇਤਲਾਹ ਮਿਲੀ ਸੀ। ਜਿਸ ਸਬੰਧੀ ਥਾਣਾ ਸਿਟੀ ਰੂਪਨਗਰ ਵਿਖੇ ਮੁਕੱਦਮਾ ਨੰ 141 ਮਿਤੀ 17-8-17 ਅ/ਧ 399,402 ਆਈ.ਪੀ.ਸੀ, 25-54-59 ਅਸਲਾ ਐਕਟ ਅਧੀਨ ਮੁਕੱਦਮਾ ਦਰਜ਼ ਕੀਤਾ ਗਿਆ ਅਤੇ ਜੋ ਵਿਸਾਲ ਪੁੱਤਰ ਰਾਮ ਰਤਨ ਵਾਸੀ ਪਿੰਡ ਪੰਜੇਰਾ ਥਾਣਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼, ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨਕ ਪੁਰਾ ਜ਼ਿਲ੍ਹਾ ਰੂਪਨਗਰ, ਈਸਰ ਸਿੰਘ ਉਰਫ ਗੱਬਰ ਪੁੱਤਰ ਸਵਰਨ ਸਿੰਘ ਵਾਸੀ ਮਹੱਲਾ ਫਤਹਿ ਪੁਰ ਮਹੱਲਾ ਕੁਰਾਲੀ ਥਾਣਾ ਕੁਰਾਲੀ ਨੂੰ ਰੇਡ ਕਰਕੇ ਅਸਲਾ ਅਤੇ ਮਾਰੂ ਹੱਥਿਆਰਾ ਨਾਲ ਗ੍ਰਿਫ਼ਤਾਰ ਕੀਤਾ ਗਿਆ ਜੋ ਵਿਸਾਲ ਪੁੱਤਰ ਰਾਮ ਰਤਨ ਵਾਸੀ ਪਿੰਡ ਪੰਜੇਰਾ ਥਾਣਾ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਕੋਲੋ 32 ਬੋਰ ਰਿਵਾਲਵਰ ਅਤੇ 2 ਕਾਰਤੂਸ ਬਰਾਮਦ ਹੋਏ, ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਨਾਨਕ ਪੁਰਾ ਜ਼ਿਲ੍ਹਾ ਰੂਪਨਗਰ ਪਾਸੋ 32 ਬੋਰ ਪਿਸਟਲ ਅਤੇ 2 ਕਾਰਤੂਸ ਅਤੇ ਈਸਰ ਸਿੰਘ ਉਰਫ ਗੱਬਰ ਪੁੱਤਰ ਸਵਰਨ ਸਿੰਘ ਵਾਸੀ ਮਹੱਲਾ ਫਤਹਿ ਪੁਰ ਮਹੱਲਾ ਕੁਰਾਲੀ ਥਾਣਾ ਕੁਰਾਲੀ ਪਾਸੋ ਰਾਡ ਲੋਹਾ ਬਰਾਮਦ ਹੋਈ ਅਤੇ ਤਿੰਨ ਵਿਅਕਤੀ ਹਨੇਰੇ ਦਾ ਫਾਇਦਾ ਉਠਾ ਕੇ ਭੱਜ ਗਏ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਇਨ੍ਹਾਂ ਵਿਅਕਤੀਆਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ, ਜਿਨ੍ਹਾਂ ਦਾ ਪੁਲਿਸ ਰਿਮਾਡ ਲੈ ਕੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਪਤਾ ਕੀਤਾ ਜਾਵੇਗਾ ਕਿ ਹੋਰ ਕਿਹੜੀਆਂ-ਕਿਹੜੀਆਂ ਘਟਨਾਵਾ ਨੂੰ ਅੰਜ਼ਾਮ ਦਿੱਤਾ ਹੈ।

Send this to a friend