ਰਾਮਪੁਰਾ ਫੂਲ, 18 ਅਗਸਤ (ਕੁਲਜੀਤ ਸਿੰਘ ਢੀਂਗਰਾ)- ਸਥਾਨਕ ਨਗਰ ਕੌਸਲ ਰਾਮਪੁਰਾ ਫੂਲ ਦੇ ਦਫਤਰ ਵਿਚ ਸਮੂਹ ਮੁਲਾਜਮਾਂ ਦੀ ਇੱਕ ਮੀਟਿੰਗ ਹੋਈ। ਜਿਸ ਵਿਚ ਸੋਨਾਲੀ ਮਿੱਤਲ ਵਾਰਡ ਨੰ: 13 ਇਨ੍ਹਾਂ ਦੇ ਪਤੀ ਰਾਕੇਸ਼ ਕੁਮਾਰ, ਰਜਨੀ ਰਾਣੀ ਵਾਰਡ ਨੰ: 19 ਇਨ੍ਹਾਂ ਦੇ ਪਤੀ ਸਤੀਸ਼ ਕੁਮਾਰ ਵੱਲੋ ਕਾਰਜ ਸਾਧਕ ਅਫਸਰ , ਨਗਰ ਕੌਸਲ ਰਾਮਪੁਰਾ ਫੂਲ ਰਮੇਸ਼ ਕੁਮਾਰ ਨੂੰ ਦਫਤਰ ਵਿੱਚ ਡਿਊਟੀ ਸਮੇਂ ਬਿਨ੍ਹਾਂ ਵਜੇ ਨਜਾਇਜ ਤੌਰ ਤੇ ਧੱਕਾ ਮੁੱਕੀ ਕੀਤੀ ਅਤੇ ਜਾਤੀ ਅਪਸ਼ਬਦ ਬੋਲ ਕੇ ਗਾਲੀ ਗਲੋਚ ਕਰਦੇ ਰਹੇ। ਮੌਕੇ ਤੇ ਮੌਜੂਦ ਮੁਲਾਜਮਾਂ ਨੇ ਇਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨੂੰ ਵੀ ਅਪਸ਼ਬਦ ਬੋਲੇ ਅਤੇ ਧਮਕੀਆਂ ਦਿੱਤੀਆਂ। ਜਿਸ ਦੀ ਮੀਟਿੰਗ ਵਿੱਚ ਪੁਰਜੋਰ ਸ਼ਬਦ ਨਿਖੇਧੀ ਕੀਤੀ ਗਈ।
ਮੁਲਾਜ਼ਮਾਂ ਨੇ ਦਫ਼ਤਰ ਨਗਰ ਕੌਸਲ ਤੋ ਚੱਲ ਕੇ ਪੁਲਿਸ ਥਾਣਾਂ ਸਿਟੀ ਰਾਮਪੁਰਾ ਤੱਕ ਨਾਅਰੇਬਾਜੀ ਕਰਦਿਆਂ ਪੁਲਿਸ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸਫਾਈ ਸੇਵਕ ਮਜਦੂਰ ਯੂਨੀਅਨ ਦੇ ਪ੍ਰਧਾਨ ਸੋਹਨ ਲਾਲ, ਚੈਅਰਮੈਨ ਸੋਮੀ ਸਾਰਵਾਨ, ਸਾਬਕਾ ਪ੍ਰਧਾਨ ਫਾਈ ਯੂਨੀਅਨ ਬਿੱਟੂ ਪਿਆਰਾ, ਦਫਤਰੀ ਕਾਮੇ ਵਿਨੋਦ ਗਰਗ, ਰਾਮੇਸ਼ ਕੋਛੜ, ਜਗਜੀਤ ਮਲਸੀਆ, ਸੂਰਜ ਮੋਹਨ, ਵਾਟਰ ਵਰਕਸ ਯੂਨੀਅਨ ਦੇ ਪ੍ਰਧਾਨ ਚੰਦ ਸਿੰਘ, ਸੀਨੀਅਰ ਆਗੂ ਅਮ੍ਰਿ ਸਿੰਘ ,ਰੇਸ਼ਮ ਸਿੰਘ, ਕੁਲਵੀਰ ਸਿੰਘ, ਨਾਇਬ ਸਿੰਘ ਬੇਅੰਤ ਸਿੰਘ, ਰਾਮ ਸਿੰਘ, ਇੰਸਪੈਕਟਰ ਬੇਅੰਤ ਸਿੰਘ, ਇੰਸਪੈਕਟਰ ਜਗਦੇਵ ਸਿੰਘ, ਆਦਿ ਆਗੂਆਂ ਨੈ ਮੰਗ ਕੀਤੀ ਕਿ ਜਿੰਨੀ ਦੇਰ ਦੋਸੀਆਂ ਖਿਲਾਫ ਪਰਚੇ ਦਰਜ ਕਰਕੇ ਗ੍ਰਿਫਤਾਰ ਨਹੀਂ ਕੀਤਾ ਜਾਦਾ ਉਨ੍ਹਾਂ ਸਮਾਂ ਸਮੂਹ ਮੁਲਾਜਮ ਅਣਮਿੱਥੇ ਸਮੇਂ ਲਈ ਹੜਤਾਲ ਤੇ ਰਹਿਣਗੇ। ਇੱਥੇ ਇਹ ਦੱਸਣਯੌਗ ਵੀ ਹੈ ਕਿ ਇਹ ਦੋਸ਼ੀ ਪਹਿਲਾ ਵੀ ਦਫਤਰ ਵਿੱਚ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਹਨ ਅਤੇ ਇਨ੍ਹਾਂ ਖਿਲਾਫ ਪਹਿਲਾ ਵੀ ਥਾਣਾ ਸਿਟੀ ਰਾਮਪੁਰਾ ਵਿਖੇ ਪਰਚਾ ਦਰਜ ਹੈ, ਪ੍ਰੰਤੂ ਦੋਸ਼ੀਆ ਖਿਲਾਫ ਕੋਈ ਕਾਰਵਾਈ ਨਾ ਹੋਣ ਕਾਰਨ ਦੋਸ਼ੀਆਂ ਦੇ ਹੋਸਲੇ ਬੁਲੰਦ ਹਨ। ਇਸ ਸੰਬੰਧੀ ਬਣਦਾ ਇਨਸਾਫ ਲੈਣ ਵਾਸਤੇ ਮੁਲਾਜਮਾਂ ਨੇ ਇੱਕ 25 ਮੈਂਬਰੀ ਐਕਸ਼ਨ ਕਮੇਟੀ ਗਠਿਤ ਕੀਤੀ, ਜ਼ੋ ਕਿ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰੇਗੀ।