ਜਲੰਧਰ, 18 ਅਗਸਤ (ਪੰਜਾਬ ਟਾਮਿਜ਼ ਬਿਊਰੋ)- ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜ਼ਿਲ੍ਹਾ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਅਤੇ ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ),ਸ਼੍ਰੀ ਸਰਬਜੀਤ ਰਾਏ, ਪੀ.ਪੀ.ਐਸ,ਉਪ ਪੁਲਿਸ ਕਪਤਾਨ (ਸਬ-ਡਵੀਜਨ ਕਰਤਾਰਪੁਰ) ਦੀ ਅਗਵਾਈ ਹੇਠ ਹਸਬ ਹਦਾਇਤ ਅਨੁਸਾਰ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ ਸਮੇਤ ਪੁਲਿਸ ਪਾਰਟੀ ਵੱਲੋਮਿਤੀ 17.08.17 ਨੂੰ 02 ਨਸ਼ੇ ਦੇ ਤਸਕਰਾ ਪਾਸਂੋ 02 ਕੁਵਿੰਟਲ 18 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਤੇ ਮੋਟਰਸਾਇਕਲ ਪਲਾਟੀਨਾ ਫਭ 09 ੈ 2538 ਤੇ 40,000/- ਰੁਪਏ ਭਾਰਤੀ ਕਰੰਸੀ ਬ੍ਰਾਮਦਕੀਤਾ ਜੋ ਕਿ ਹੇਠ ਲਿਖੇ ਅਨੁਸਾਰ ਹੈ।
ਕੁੱਲ ਬ੍ਰਾਮਦਗੀ :- 1. ਡੋਡੇ ਚੂਰਾ ਪੋਸਤ = 02 ਕੁਵਿੰਟਲ 18 ਕਿਲੋਗ੍ਰਾਮ, 2. ਮੋਟਰਸਾਇਕਲ = 01 ਮਾਰਕਾ ਪਲਟੀਨਾ, 3. ਭਾਰਤੀ ਕਰੰਸੀ= 40,000/- ਰੁਪਏ। ਇੰਸਪੈਕਟਰ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਥਾਣਾ ਮਕਸੂਦਾ ਬਰਾਏ ਗਸ਼ਤ ਚੈਕਿੰਗ ਭੈੜੇ ਪੁਰਸਾ ਦੇ ਸਬੰਧ ਵਿੱਚ ਪਿੰਡ ਪੱਤੜਕਲਾ ਬੱਸ ਅੱਡਾ ਦੇ ਕੋਲ ਪੁੱਜੇ ਤਾ ਇੱਕ ਮੋਨਾ ਨੌਜਵਾਨ ਬੱਸ ਅੱਡੇ ਕੋਲ ਆਪਣੇ ਸਿਰ ਉਪਰ ਬੋਰਾ ਪਲਾਸਟਿਕ ਚੁੱਕੀ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾਹ ਕੇ ਪਿੱਛੇ ਨੂੰ ਮੁੜਨ ਲੱਗਾ ਤਾ ਸਾਥੀਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਸਪਾਲ ਸਿੰਘ ਉਰਫ ਭਾਈਆ (ਉਮਰ ਕਰੀਬ 38 ਸਾਲ) ਪੁੱਤਰ ਅਜੀਤ ਸਿੰਘ ਵਾਸੀ ਪਿੰਡ ਪੱਤੜਕਲਾ ਥਾਣਾ ਮਕਸੂਦਾ ਜਿਲ੍ਹਾ ਜਲੰਧਰ ਦੱਸਿਆ ਜਿਸ ਦੇ ਬੋਰਾ ਦੀ ਤਲਾਸ਼ੀ ਕਰਨ ਤੇ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ।