ਚੰਡੀਗੜ੍ਹ, 17 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਸਕੂਲ ਸਿਖਿਆ ਵਿਭਾਗ ਵਲੋਂ ਪ੍ਰਿੰਸੀਪਲ, ਟੀ.ਜੀ.ਟੀ. ਅਤੇ ਸੀ. ਐਂਡ ਵੀ ਅਧਿਆਪਕਾਂ ਦੇ ਤਬਾਦਲਿਆਂ ਦੇ ਆਦੇਸ਼ 28 ਅਗਸਤ ਨੂੰ ਜਾਰੀ ਕਰ ਦਿਤੇ ਜਾਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਸਿਖਿਆ ਵਿਭਾਗ ਦੇ ਵਧੀਕ ਡਾਇਰੈਕਟਰ (ਪ੍ਰਸ਼ਾਸਨ) ਵਿਰੇਂਦਰ ਸਿੰਘ ਸਹਰਾਵਤ ਨੇ ਦਸਿਆ ਕਿ ਵਾਲੰਟ੍ਰੀ ਵਜੋਂ ਤਬਾਦਲਾ ਕਰਵਾਉਣ ਦੇ ਇਛੁਕ ਅਧਿਆਪਕ ਅਜ 17 ਅਗਸਤ 4 ਵਜੇ ਤੋਂ 20 ਅਗਸਤ ਰਾਤ 11:59 ਵਜੇ ਤਕ ਆਨਲਾਈਨ ਹਿਸੇਦਾਰੀ ਕਰ ਸਕਦੇ ਹਨ। ਉਨ੍ਹਾਂ ਨੂੰ ਇਸ ਸਮੇਂ ਵਿਚ ਹਾਂ ਦਾ ਵਿਕਲਪ ਭਰਨਾ ਹੋਵੇਗਾ। ਸਕੂਲ ਸਿਖਿਆ ਵਿਭਾਗ ਦੇ ਵਧੀਕ ਨਿਦੇਸ਼ਕ (ਪ੍ਰਸ਼ਾਸਨ) ਨੇ ਇਹ ਵੀ ਦਸਿਆ ਕਿ ਤਰਕੀ ਪਾਉਣ ਵਾਲੇ ਸਾਰੇ ਪ੍ਰਿੰਸੀਪਲ, ਟੀ.ਜੀ.ਟੀ. ਅਤੇ ਸੀ.ਐਂਡ ਵੀ ਅਧਿਆਪਕਾਂ ਨੂੰ ਪੋਸਟਿੰਗ ਸਟੇਸ਼ਨ ਪਾਉਣ ਲਈ ਇਸ ਤਬਾਦਲਾ ਪ੍ਰਕ੍ਰਿਆ ਵਿਚ ਲਾਜਿਮੀ ਹਿਸੇਦਾਰੀ ਕਰਨੀ ਹੋਵੇਗੀ