ਬਰਨਾਲਾ, 17 ਅਗਸਤ (ਅਵਤਾਰ ਧਨੌਲਾ)- ਕਸਬਾ ਹੰਡਿਆਇਆ ਦੇ 13 ਵਾਰਡਾ ਦੀ ਸਫਾਈ ਕਰ ਰਹੇ ਸਫਾਈ ਸੇਵਕਾਂ ਨੂੰ ਤਨਖਾਹਾਂ ਸਮੇਂ ਸਿਰ ਨਾ ਮਿਲਣ ਦਾ ਕਾਫੀ ¦ਮੇ ਸਮੇਂ ਚੱਲਦਾ ਆ ਰਿਹਾ ਹੈ। ਇਸੇ ਤਰ੍ਹਾਂ ਹੀ ਹੰਡਿਆਇਆ ਦੇ 12 ਸਫਾਈ ਸੇਵਕਾਂ ਨੂੰ 2 ਮਹੀਨਿਆਂ ਤੋਂ ਤਨਖਾਹ ਨਾਲ ਮਿਲਣ ਕਾਰਨ ਰੋਸ ’ਚ ਆਏ ਸਫਾਈ ਸੇਵਕਾਂ ਨੇ ਕਾਰਜ ਸਾਧਕ ਅਫਸਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੜਤਾਲ ਸੁਰੂ ਕਰ ਦਿੱਤੀ ਹੈ। ਉਂਕਤ ਮਾਮਲੇ ਸਬੰਧੀ ਸਫਾਈ ਸੇਵਕਾਂ ਦੇ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆਂ ਕੋਲ ਵਿੱਤ ਕਮਿਸ਼ਨ ਦੇ 30 ਲੱਖ 12 ਹਜਾਰ ਰੁਪਏ ਪਿਆ ਹੈ। ਜਿਸ ਵਿੱਚੋਂ ਸਫਾਈ ਸੇਵਕਾਂ ਨੂੰ ਤਨਖਾਹ ਦੇਣ ਲਈ ਅਤੇ ਰਿਟਾ: ਮੁਲਾਜਮ ਹੁਸਿਆਰ ਸਿੰਘ ਨੂੰ ਬਕਾਇਆ ਫੰਡ ਦੇਣ ਲਈ ਕਾਰਜ ਸਾਧਕ ਅਫਸਰ ਨੂੰ ਦਰਖਾਸਤ ਦਿੱਤੀ ਸੀ। ਜਿਸ ਦੀ ਕੋਈ ਕਾਰਵਾਈ ਨਾਂ ਕਰਦਿਆਂ ਸਫਾਈ ਸੇਵਕਾਂ ਨੂੰ ਤਨਖਾਹ ਨਾਂ ਦੇਣ ਦਾ ਫੈਸਲਾ ਕੀਤਾ ਹੈ। ਜਿਸ ਦੇ ਰੋਸ ਵਜੋਂ ਸਮੂਹ ਸਫਾਈ ਸੇਵਕਾਂ ਨੇ ਆਪਣਾ ਕੰਮਕਾਰ ਬੰਦ ਕਰਕੇ ਅਣਮਿਥੇ ਸਮੇਂ ਲਈ ਹੜਤਾਲ ਸੁਰੂ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਲਦ ਹੀ ਸਫਾਈ ਸੇਵਕਾਂ ਨੂੰ ਤਨਖਾਹਾ ਅਤੇ ਰਿਟਾ: ਮੁਲਾਜ਼ਾਮਾਂ ਨੂੰ ਬਕਾਇਆ ਨਾਂ ਦਿੱਤਾ ਤਾਂ ਸੰਘਰਸ਼ ਨੂੰ ਹੋ ਤੇਜ ਕੀਤਾ ਜਾਵੇਗਾ।
ਕੀ ਕਹਿਣਾ ਹੈ ਕਾਰਜ ਸਾਧਕ ਅਫਸਰ ਦਾ- ਇਸ ਸਬੰਧੀ ਜਦੋਂ ਕਾਰਜ ਸਾਧਕ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਦੇ ਖਾਤਿਆਂ ਵਿੱਚ ਕੋਈ ਰੁਪਇਆ ਨਹੀ ਹੈ ਅਤੇ ਜੋ 30 ਲੱਖ 12 ਹਜਾਰ ਰੁਪਏ ਦੀ ਰਕਮ ਕਮੇਟੀ ਕੋਲ ਮੌਜੂਦ ਹੈ ਊੁਹ ਸਿਰਫ ਵਿਕਾਸ ਕਾਰਜਾਂ ਤੇ ਖਰਚਣ ਲਈ ਸਬੰਧਿਤ ਵਿਭਾਗਾਂ ਵੱਲੋਂ ਭੇਜੀ ਗਈ।