ਰੂਪਨਗਰ 10 ਅਗਸਤ : ਪੰਜਾਬ ਸਰਕਾਰ ਦੇ ਸਵੱਛ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ਼ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਲ੍ਹਾ ਰੂਪਨਗਰ ਅਧੀਨ ਪੈਂਦੇ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਮੰਤੀ ਮੈਂਬਰ ਵੀ ਸ਼ਾਮਿਲ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਕਾਰਜਕਾਰੀ ਇੰਜੀਨੀਅਰ ਹਰਜੀਤ ਸਿੰਘ ਅਤੇ ਉਪ ਮੰਡਲ ਇੰਜੀਨੀਅਰ ਹਰਜੀਤ ਪਾਲ ਸਿੰਘ ਵਲੋਂ ਹਾਊਸ ਨੂੰ ਪਾਵਰ ਪੁਆਇੰਟ ਪ੍ਰਜੈਟੇਸ਼ਨ ਰਾਹੀ ਸਵੱਛ ਭਾਰਤ ਮਿਸ਼ਨ ਤਹਿਤ ਚਲਾਏ ਜਾ ਰਹੇ ਕੰਮਾਂ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆ ਦੱਸਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ 15 ਅਗਸਤ ਤੱਕ ਜੋ ਖੁੱਲੇ ਵਿੱਚ ਸ਼ੋਚ ਤੋਂ ਮੁਕਤ ਹੋਣ ਸਬੰਧੀ ਗਤੀਵਿਧੀਆ ਕਰਨੀਆ ਹਨ। ਇਸ ਉਪਰੰਤ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਅਤੇ ਸੈਂਕਡਰੀ ਨੂੰ ਆਦੇਸ਼ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਬੱਚਿਆ ਨੂੰ ਖੁੱਲੇ ਵਿੱਚ ਪਖਾਨਾ ਜਾਣ ਤੋਂ ਹੋਣ ਵਾਲੀਆ ਬਿਮਾਰੀਆ ਅਤੇ ਖਾਣਾ ਖਾਣ ਤੋਂ ਪਹਿਲਾ ਅਤੇ ਪਖਾਨਾ ਜਾਣ ਤੋਂ ਬਾਅਦ ਸਾਬਣ ਨਾਲ ਹੱਥ ਧੋਣ ਦੀ ਆਦਤ ਪਾਉਣ ਲਈ ਬੱਚਿਆ ਨੂੰ ਐਜੂਸੈਟ ਰਾਹੀਂ ਲੈਕਚਰ ਦੇਣ ਲਈ ਯੋਗ ਉਪਰਾਲਾ ਕੀਤਾ ਜਾਵੇ ਅਤੇ ਬਲਾਕ ਪੱਧਰ ਤੇ ਇਸੇ ਥੀਮ ਅਧੀਨ ਡਰਾਇੰਗ ਅਤੇ ਸਲੋਗਨ ਰਾਇਟਿੰਗ ਮੁਕਾਬਲੇ ਕਰਵਾਉਣ ਜੋ ਬਲਾਕ ਪੱਧਰ ਤੇ 3 ਸਥਾਨਾਂ ਤੇ ਰਹਿਣ ਵਾਲੇ ਬੱਚਿਆਂ ਨੂੰ ਵਿਸ਼ੇਸ ਰੂਪ ਵਿੱਚ ਸਨਮਾਨਿਤ ਕੀਤਾ ਜਾਵੇ। ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੂੰ ਆਦੇਸ਼ ਦਿੱਤੇ ਹਨ ਕਿ ਉਹ 15 ਅਗਸਤ ਤੱਕ ਹਰੇਕ ਪਿੰਡ ਦੀ ਜਲ ਸਪਲਾਈ ਸਕੀਮ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਪੰਚਾਇਤੀ ਵਿਭਾਗ ਨਾਲ ਮਿਲ ਕੇ ਅਤੇ ਆਪਣੇ ਸਟਾਫ ਰਾਹੀਂ ਪੰਚਾਇਤਾ ਤੇ ਪਿੰਡ ਵਾਸੀਆ ਨੂੰ ਵੀ ਖੁੱਲੇ ਵਿੱਚ ਸੌਚ ਜਾਣ ਤੋਂ ਹੋਣ ਵਾਲੀਆ ਬਿਮਾਰੀਆ ਸਬੰਧੀ ਜਾਗਰੂਕ ਕਰਨਗੇ। ਉਨ੍ਹਾਂ ਸਿਹਤ ਵਿਭਾਗ, ਜਿਲ੍ਹਾ ਖੇਡ ਅਫਸਰ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ ਨੂੰ ਵੀ ਆਦੇਸ਼ ਦਿੱਤੇ ਕਿ ਉਹ ਵੀ ਆਪਣੇ ਦਫਤਰੀ ਸਟਾਫ ਰਾਹੀਂ ਲੋਕਾਂ ਨੂੰ ਸਵੱਛਤਾ ਸਬੰਧੀ ਜਾਗਰੂਕ ਕਰਨ। ਉਹਨਾਂ ਵਲੋਂ ਸਾਰੇ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਚਾਹੇ ਪੰਜਾਬ ਸਰਕਾਰ 31 ਦਿਸੰਬਰ ਤੱਕ ਪੂਰਾ ਪੰਜਾਬ ਖੁੱਲੇ ਵਿੱਚ ਸੌਚ ਮੁਕਤ ਕਰਨ ਲਈ ਵਚਨਬੱਧ ਹੈ। ਉਸੇ ਕੜੀ ਵਿੱਚ ਸਾਰੇ ਵਿਭਾਗਾ ਦੇ ਸਹਿਯੋਗ ਨਾਲ ਜਿਲ੍ਹਾ ਰੂਪਨਗਰ 31 ਅਗਸਤ ਤੱਕ ਖੁੱਲੇ ਵਿੱਚ ਸੌਚ ਮੁਕਤ ਹੋਣ ਜਾ ਰਿਹਾ ਹੈ। ਇਸ ਲਈ ਸਾਰੇ ਵਿਭਾਗ ਆਪਣੀ ਜਿੰਮੇਵਾਰੀਆ ਨੂੰ ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆ ਰਾਹੀਂ ਵੱਧ ਤੋ ਵੱਧ ਨਿਭਾਉਣ ਤਾਂ ਜੋ 31 ਅਗਸਤ ਤੱਕ ਜਿਲ੍ਹਾ ਰੂਪਨਗਰ ਸੌਚ ਮੁਕਤ ਹੋ ਸਕੇ ਉਨ੍ਹਾਂ ਖੁੱਲੇ ਵਿੱਚ ਸੋਚ ਮੁਕਤ ਹੋ ਚੁੱਕੇ ਪਿੰਡ ਖਾਬੜਾਂ ਅਤੇ ਕਟਲੀ ਦਾ ਜ਼ਿਲ੍ਹਾ ਬਾਲ ਸੁਰਖਿਆ ਅਫਸਰ ਨੂੰ ਨਿਰੀਖਣ ਕਰਕੇ ਰਿਪੋਰਟ ਦੇਣ ਲਈ ਕਿਹਾ ਤਾਂ ਜ਼ੋ 15 ਅਗਸਤ ਮੌਕੇ ਇਨ੍ਹਾਂ ਵਿਚੋਂ ਕਿਸੇ ਇੱਕ ਪਿੰਡ ਨੂੰ ਸਨਮਾਨਿਤ ਕੀਤਾ ਜਾ ਸਕੇ।