ਚੰਡੀਗੜ੍ਹ, 21 ਜੁਲਾਈ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ਤੋਂ ਐਮ.ਬੀ.ਬੀ.ਐਸ., ਐਮ.ਡੀ. ਤੇ ਹੋਰ ਮੈਡੀਕਲ ਉਚੇਰੀ ਸਿਖਿਆ ਲੈਣ ਵਾਲੇ ਡਾਕਟਰਾਂ ਲਈ ਰਾਜ ਦੇ ਹਸਪਤਾਲਾਂ ਵਿਚ ਇਕ ਨਿਸ਼ਚਿਤ ਸਮੇਂ ਤਕ ਸੇਵਾ ਯਕੀਨੀ ਕਰਨ ਸਬੰਧੀ ਨੀਤੀ ਬਣਾਉਣ ਦੇ ਆਦੇਸ਼ ਅਧਿਕਾਰੀਆਂ ਨੂੰ ਦਿਤੇ ਸਿਹਤ ਮੰਤਰੀ ਅਜ ਇਥੇ ਆਯੋਜਿਤ ਸਿਹਤ ਵਿਭਾਗ ਅਤੇ ਮੈਡੀਕਲ ਸਿਖਿਆ ਤੇ ਖੋਜ ਵਿਭਾਗ ਦੀ ਸਾਂਝੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਇਸ ਨਾਲ ਸੂਬੇ ਦੇ ਲੋਕਾਂ ਨੂੰ ਮੈਡੀਕਲ ਸਹੂਲਤਾਂ ਆਸਾਨ ਹੋਵੇਗੀ ਅਤੇ ਨਵੇਂ ਡਾਕਟਰਾਂ ਨੂੰ ਸੂਬੇ ਵਿਚ ਸੇਵਾ ਕਰਨ ਦਾ ਮੌਕਾ ਮਿਲੇਗਾ ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਨੀਤੀ ਬਣਾਉਣ ਨਾਲ ਰਾਜ ਵਿਚ ਡਾਕਟਰਾਂ ਦੀ ਕਮੀ ਦੂਰ ਹੋਵੇਗੀ ਅਤੇ ਨਵੇਂ ਡਾਕਟਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਵਧਣਗੇ
ਸ੍ਰੀ ਵਿਜ ਨੇ ਦਸਿਆ ਕਿ ਇਸ ਤਰ੍ਹਾਂ ਦੀ ਨੀਤੀ ਦੇਸ਼ ਦੇ ਅਨੇਕ ਸੂਬਿਆਂ ਵਿਚ ਬਣਾਈ ਗਈ ਹੈ, ਜਿਸ ਤੋਂ ਬਾਅਦ ਉਥੇ ਸਰਕਾਰੀ ਮੈਡੀਕਲ ਕਾਲਜਾਂ ਤੋਂ ਮੈਡੀਕਲ ਸਿਖਿਆ ਲੈਣ ਤੋਂ ਬਾਅਦ ਸਬੰਧਤ ਸੂਬਿਆਂ ਵਿਚ ਨਿਰਧਾਰਿਤ ਸਮੇਂ ਤਕ ਆਪਣੀ ਸੇਵਾਵਾਂ ਦੇਣੀ ਪੈਂਦੀ ਹੈ ਇਹ ਨੀਤੀ ਗੁਜਰਾਤ, ਅੰਡੇਮਾਨ ਨਿਕੋਬਾਰ, ਆਸਾਮ, ਗੋਆ, ਰਾਜਸਥਾਨ, ਕੇਰਲ, ਮਹਾਰਾਸ਼ਟਰ, ਕਰਨਾਟਕ ਸਮੇਤ ਅਨਕੇ ਸੂਬਿਆਂ ਵਿਚ ਲਾਗੂ ਹੈ