ਸਰਕਾਰੀ ਤੇ ਨਿੱਜੀ ਸਕੂਲਾਂ ਦੇ 8 ਲੱਖ ਅਧਿਆਪਕਾਂ ਨੂੰ 31 ਮਾਰਚ 2019 ਤੱਕ ਬੀ.ਐ¤ਡ ਕਰਨ ਦੇ ਹੁਕਮ

ਕੇਂਦਰ ਸਰਕਾਰ ਨੇ ਰੱਖਿਆ ਲੋਕ ਸਭਾ ਵਿੱਚ ਨਵਾਂ ਬਿੱਲ

ਨਵੀਂ ਦਿਲੀ, 21 ਜੁਲਾਈ- ਲੋਕਸਭਾ ’ਚ ਸ਼ੁਕਰਵਾਰ ਨੂੰ ਇਕ ਮਹਤਵਪੂਰਨ ਬਿਲ ’ਤੇ ਚਰਚਾ ਦੌਰਾਨ ਕੇਂਦਰ ਸਰਕਾਰ ਦੇਸ਼ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਤਕਰੀਬਨ 8 ਲਖ ਅਧਿਆਪਕਾਂ ਨੂੰ 31 ਮਾਰਚ 2019 ਤੱਕ ਬੀ. ਐਡ ਦੀ ਯੋਗਤਾ ਹਾਸਲ ਕਰਨ ਦਾ ਆਖਰੀ ਮੌਕਾ ਦੇਣ ਦਾ ਐਲਾਨ ਕੀਤਾ ਹੈ। ਜੇਕਰ ਸਕੂਲਾਂ ਦੇ ਅਧਿਆਪਕ 31 ਮਾਰਚ 2019 ਤਕ ਬੀ. ਐਡ ਦੀ ਡਿਗਰੀ ਹਾਸਲ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਅਧਿਆਪਕਾਂ ਦੀ ਨੌਕਰੀ ਤੋਂ ਹਥ ਧੋਣਾ ਪੈ ਸਕਦਾ ਹੈ।ਮਨੁਖੀ ਸੋਮਿਆਂ ਦੇ ਵਿਕਾਸ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਲੋਕ ਸਭਾ ’ਚ ਬਿਲ ਪੇਸ਼ ਕਰਦੇ ਹੋਏ ਕਿਹਾ ਕਿ ਇਸ ਸਮੇਂ ਪ੍ਰਾਈਵੇਟ ਸਕੂਲਾਂ ‘ਚ ਤਕਰੀਬਨ ਸਾਢੇ ਪੰਜ ਲਖ ਅਤੇ ਸਰਕਾਰੀ ਸਕੂਲਾਂ ‘ਚ ਢਾਈ ਲਖ ਅਧਿਆਪਕ ਇਹ ਜ਼ਰੂਰੀ ਯੋਗਤਾ ਨਹੀਂ ਰਖਦੇ ਹਨ ਅਤੇ ਉਨ੍ਹਾਂ ਨੂੰ ਇਹ ਯੋਗਤਾ ਯਾਨੀ ਬੀ. ਐਡ. ਕਰਨ ਦਾ ਆਖਰੀ ਮੌਕਾ ਦਿਤਾ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਗੈਰ ਸਿਖਿਅਤ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪੜਾਇਆ ਜਾਣਾ ਬਹੁਤ ਨੁਕਸਾਨਦਾਇਕ ਹੈ ਅਜਿਹੇ ‘ਚ 2019 ਤਕ ਅਧਿਆਪਕਾਂ ਨੂੰ ਯੋਗਤਾ ਹਾਸਲ ਕਰਨੀ ਹੋਵੇਗੀ, ਨਹੀਂ ਤਾਂ ਉਨ੍ਹਾਂ ਦੀ ਨੌਕਰੀ ਚਲੀ ਜਾਵੇਗੀ।ਸ਼੍ਰੀ ਜਾਵਡੇਕਰ ਨੇ ਨਾਲ ਹੀ ਦਸਿਆ ਕਿ ਅਜਿਹੇ ਅਧਿਆਪਕਾਂ ਦੀ ਸਹਾਇਤਾ ਲਈ ਸਰਕਾਰ ਨੇ ‘ਸਵੈ‘ ਪੋਰਟਲ ਵੀ ਕੁਝ ਦਿਨ ਪਹਿਲਾਂ ਲਾਂਚ ਕੀਤਾ ਹੈ, ਜਿਸ ‘ਚ ਸਿਲੇਬਸ ਸਮਗਰੀ, ਟਿਊਟੋਰੀਅਲ ਅਤੇ ਹੋਰ ਸਬੰਧਿਤ ਸਮਗਰੀ ਮੁਹਈਆ ਹੈ। ਮਨੁਖੀ ਸੋਮਿਆਂ ਦੇ ਵਿਕਾਸ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ 10 ਅਪ੍ਰੈਲ 2017 ਨੂੰ ਲੋਕਸਭਾ ‘ਚ ਮੁਫਤ ਅਤੇ ਜ਼ਰੂਰੀ ਸਿਖਿਆ ਦਾ ਅਧਿਕਾਰ (ਸੋਧ) ਬਿਲ, 2017 ਪੇਸ਼ ਕੀਤਾ ਸੀ। ਅਧਿਆਪਕਾਂ ਦੀ ਨਿਯੁਕਤੀ ਲਈ ਤੈਅ ਘਟੋ-ਘਟ ਯੋਗਤਾ ਹਾਸਲ ਕਰਨ ਦੀ ਮਿਆਦ ਵਧਾਉਣ ਲਈ ਮੁਫਤ ਅਤੇ ਜ਼ਰੂਰੀ ਬਾਲ ਸਿਖਿਆ ਦਾ ਅਧਿਕਾਰ ਐਕਟ 2009 ‘ਚ ਹੋਰ ਸ਼ੋਧ ਦਾ ਪ੍ਰਸਤਾਵ ਕਰਨ ਲਈ ਇਸ ਨੂੰ ਲਿਆਂਦਾ ਗਿਆ ਸੀ।

Send this to a friend