ਬਾਬਾ ਖੇਤਰਨਾਥ ਸਰਕਾਰੀ ਆਯੂਰਵੈਦਿਕ ਹਸਪਤਾਲ ਨੂੰ ਛੇਤੀ ਹੀ ਜਨਤਾ ਲਈ ਖੋਲ੍ਹਿਆ ਜਾਵੇਗਾ – ਸਿਹਤ ਮੰਤਰੀ

ਚੰਡੀਗੜ੍ਹ, 17 ਜੁਲਾਈ – ਹਰਿਆਣਾ ਦੇ ਸਿਹਤ ਤੇ ਆਯੂਸ਼ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨਾਰਨੌਲ ਦੇ ਪਟੀਕਰਾ ਵਿਚ ਬਣਾਏ ਜਾ ਰਹੇ ਬਾਬਾ ਖੇਤਰਨਾਥ ਸਰਕਾਰੀ ਆਯੂਰਵੈਦਿਕ ਹਸਪਤਾਲ ਨੂੰ ਛੇਤੀ ਹੀ ਜਨਤਾ ਲਈ ਖੋਲ੍ਹਿਆ ਜਾਵੇਗਾ ਇਸ ਨਾਲ ਉਥੇ ਦੇ ਲੋਕਾਂ ਦਾ ਇਲਾਜ ਆਯੂਰਵੈਦਿਕ ਪ੍ਰਣਾਲੀ ਰਾਹੀਂ ਹੋ ਸਕੇਗਾ
ਸ੍ਰੀ ਵਿਜ ਨੇ ਇਹ ਜਾਣਕਾਰੀ ਅਜ ਇਕੇ ਆਯੋਜਿਤ ਆਯੂਸ਼ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿਤੀ ਉਨ੍ਹਾਂ ਕਿਹਾ ਕਿ ਪਟੀਕਰਾ ਵਿਚ ਆਯੂਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਦੋਵੇਂ ਖੋਲ੍ਹਣ ਦਾ ਪ੍ਰਵਧਾਨ ਹੈ ਇਸ ਦੇ ਪਹਿਲੇ ਪੜਾਅ ਵਿਚ ਹਸਪਤਾਲ ਨੂੰ ਸ਼ੁਰੂ ਕਰ ਦਿਤਾ ਜਾਵੇਗਾ ਇਹ ਹਸਪਤਾਲ 100 ਬਿਸਤਰੀਆਂ ਦਾ ਹੈ, ਜਿਸ ਦਾ ਭਵਨ ਬਣ ਕੇ ਤਿਆਰ ਹੋ ਚੁਕਿਆ ਹੈ ਅਤੇ ਆਯੂਸ਼ ਵਿਭਾਗ ਨੇ ਇਸ ਨੂੰ ਆਪਣੇ ਅਧਿਕਾਰ ਖੇਤਰ ਵਿਚ ਲੈ ਲਿਆ ਹੈ
ਆਯੂਸ਼ ਮੰਤਰੀ ਨੇ ਕਿਹਾ ਕਿ ਇਸ ਹਸਪਤਾਲ ਲਈ ਫਰਨੀਚਰ ਲਗਾਉਣ, ਬਿਜਲੀ ਕੁਨੈਕਸ਼ਨ, ਪਾਣੀ ਕੁਨੈਕਸ਼ਨ ਅਤੇ ਅਮਲ ਦੀ ਨਿਯੁਕਤੀ ਦਾ ਕੰਮ ਛੇਤੀ ਪੂਰਾ ਕਰਨ ਦੇ ਆਦੇਸ਼ ਦਿਤੇ ਹਨ ਤਾਂ ਜੋ ਹਸਪਤਾਲ ਸ਼ੁਰੂ ਹੋਣ ‘ਤੇ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਉਨ੍ਹਾਂ ਕਿਹਾ ਕਿ ਆਯੂਸ਼ ਵਿਭਾਗ ਵਿਚ ਡਾਕਟਰਾਂ ਤੇ ਹੋਰ ਅਮਲੇ ਦੇ 368 ਆਸਾਮੀਆਂ ਦੀ ਨਿਯੁਕਤੀ ਪ੍ਰਕ੍ਰਿਆ ਵੀ ਛੇਤੀ ਸ਼ੁਰੂ ਕੀਤੀ ਜਾਵੇਗੀਪ ਇਸ ਦੇ ਨਾਲ ਹੀ ਜਿਲਾ ਆਯੂਰਵੈਦਿਕ ਅਧਿਕਾਰੀਆਂ ਨੂੰ ਗਡੀ ਉਪਲਬਧ ਕਰਵਾਉਣ ਦੀ ਪ੍ਰਕ੍ਰਿਆ ਨੂੰ ਪੂਰਾ ਕਰਨ ਨੂੰ ਕਿਹਾ ਗਿਆ ਹੈ
ਸ੍ਰੀ ਵਿਜ ਨੇ ਰਾਜ ਦਵਾਈ ਜਾਂਚ ਲੈਬ ਦੀ ਵਖ-ਵਖ ਆਸਾਮੀਆਂ ਦੇ ਸੇਵਾ ਨਿਯਮ ਤਿਆਰ ਕਰਨ ਦੇ ਆਦੇਸ਼ ਦਿਤੇ ਹਨ ਇਸ ਨਾਲ ਹੀ ਕੇਂਦਰ ਖੇਡ ਮੰਤਰੀ ਵਿਜੈ ਗੋਇਲ ਦੀ ਅਪੀਲ ‘ਤੇ ਸੋਨੀਪਤ ਦੇ ਖਰਖੌਦਾ ਦੇ ਪਿੰਡ ਆਨੰਦਪੁਰ ਵਿਚ ਡਿਪਸਪੈਂਸਜਰ ਦੀ ਸਾਰੀ ਰਸਮੀ ਕਾਰਵਾਈ ਛੇਤੀ ਪੂਰੀ ਕਰਨ ਦੇ ਆਦੇਸ਼ ਦਿਤੇ ਅਤੇ ਜਿਲਾ ਨੂੰਹ ਦੇ ਪਿੰਡ ਅਕੇੜਾ ਵਿਚ ਪ੍ਰਸਤਾਵਿਤ ਸਰਕਾਰੀ ਯੂਨਾਨੀ ਕਾਲਜ ‘ਤੇ ਹੀ ਕੰਮ ਕਰਨ ਦੇ ਆਦੇਸ਼ ਦਿਤੇ

Send this to a friend