ਚੰਡੀਗੜ੍ਹ, 17 ਜੁਲਾਈ – ਹਰਿਆਣਾ ਦੇ ਮੁਖ ਮੰਤਰੀ ਨੇ ਕਿਹਾ ਹੈ ਕਿ ਭਾਰਤੀ ਲੋਕਤੰਤਰ ਦੇ ਸਭ ਤੋਂ ਵਡੇ ਅਹੁਦੇ ਲਈ ਅਜ ਦੇਸ਼ ਵਿਚ ਹੋ ਰਹੇ ਰਾਸ਼ਟਰਪਤੀ ਚੋਣ ਵਿਚ ਐਨ.ਡੀ.ਏ. ਸਮਰਥਿਤ ਉਮੀਦਵਾਰ ਰਾਮ ਨਾਥ ਕੋਵਿੰਦ ਦੀ ਜਿਤ ਯਕੀਨੀ ਹੈ ਹਰਿਆਣਾ ਦੇ 90 ਵਿਧਾਇਕਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹਰਿਆਣਾ ਦੇ ਵਿਧਾਇਕਾਂ ਨੇ ਵੀ ਆਪਣੀ ਆਤਮਾ ਨਾਲ ਉਨ੍ਹਾਂ ਨੂੰ ਵੋਟ ਦਿਤੀ ਹੈ ਮੁਖ ਮੰਤਰੀ ਅਜ ਹਰਿਆਣਾ ਵਿਧਾਨ ਸਭਾ ਵਿਚ ਰਾਸ਼ਟਰਪਤੀ ਅਹੁਦੇ ਲਈ ਹੋ ਰਹੀ ਚੋਣ ਵਿਚ ਆਪਣਾ ਵੋਟ ਪਾਉਣ ਤੋਂ ਬਾਅਦ ਵਿਧਾਨ ਸਭਾ ਵਿਚ ਪਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ ਇਕ ਸੁਆਲ ਦੇ ਜਵਾਬ ਵਿਚ ਮੁਖ ਮੰਤਰੀ ਨੇ ਕਿਹਾ ਕਿ ਚੋਣ ਵਿਵਸਥਾ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਆ ਢੰਗ ਨਾਲ ਕੀਤੀ ਹੈ ਸਾਰੇ ਰਾਜਾਂ ਦੀ ਵਿਧਾਨ ਸਭਾਵਾਂ ਦੇ ਨਾਲ-ਨਾਲ ਨਵੀਂ ਦਿਲੀ, ਲੋਕ ਸਭਾ ਸੰਸਦ ਵਿਚ ਵੀ ਵੋਟ ਪਾਉਣ ਜਾ ਰਹੇ ਹਨ ਕੋਰਸ ਵੋਟ ਹੋਣ ਦੀ ਸੰਭਾਵਨਾ ਬਾਰੇ ਪੁਛੇ ਜਾਣ ‘ਤੇ ਮੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਹੈ ਕਿ ਹਰਿਆਣ ਕਿਸੇ ਤਰ੍ਹਾਂ ਦੀ ਕਰਾਸ ਵੋਟਿੰਗ ਹੋਵੇਗੀ ਐਨ.ਡੀ.ਏ. ਨੂੰ ਸਮਰਥਨ ਦੇਣ ਵਾਲੇ ਵਿਧਾਇਕਾਂ ਨੇ ਆਪਣੀ ਵੋਟ ਸ੍ਰੀ ਕੋਵਿੰਦਰ ਦੇ ਹਕ ਵਿਚ ਦਿਤਾ ਹੈ ਗਾਂ ਰਖਿਆਕਾਂ ਨੂੰ ਪਛਾਣ ਪਤਰ ਦਿਤੇ ਜਾਣ ਦੇ ਸਬੰਧ ਵਿਚ ਪੁਛੇ ਗਏ ਸੁਆਲ ਦੇ ਜਵਾਬ ਵਿਚ ਮੁਖ ਮੰਤਰੀ ਨ ਕਿਹਾ ਕਿ ਕਾਨੂੰਨ ਤੇ ਵਿਵਸਥਾ ਬਣਾਏ ਰਖਣਾ ਸਰਕਾਰ ਦੀ ਪਹਿਲ ਹੈ ਅਤੇ ਜੇਕਰ ਗਾਂ ਰਖਕਾਂ ਨੂੰ ਪਛਾਣ ਪਤਰ ਦਿਤੇ ਜਾਣਗੇ ਤਾਂ ਵੀ ਕਾਨੂੰਨ ਵਿਵਸਥਾ ਨੂੰ ਧਿਆਨ ਵਿਚ ਰਖਿਆ ਜਾਵੇਗਾ