ਬਰਨਾਲਾ, 9 ਜੁਲਾਈ (ਗੁਰਮੀਤ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਸੋਨੀ)-ਪੰਜਾਬ ਕ੍ਰਿਕੇਟ ਐਸ਼ੋਸੀਏਸਨ ਮੋਹਾਲੀ ਵਲੋਂ ਕਰਵਾਈ ਜਾ ਰਹੀ ਪੰਜਾਬ ਸਟੇਟ ਵੂਮੈਨ ਸੀਨੀਅਰ ਕ੍ਰਿਕੇਟ ਚੈਂਪੀਅਨਸਿਪ ਵਿਚ ਅਜ ਪਹਿਲੇ ਦਿਨ ਚੰਡੀਗੜ੍ਹ ਅਤੇ ਪਟਿਆਲਾ ਨੇ ਆਪਣੇ ਮੈਚ ਜਿਤ ਲਏ। ਇਸਦੀ ਜਾਣਕਾਰੀ ਦਿੰਦਿਆਂ ਸ੍ਰੀ ਮਹਿੰਦਰ ਖੰਨਾ ਸਕਤਰ ਜਿਲ੍ਹਾ ਕ੍ਰਿਕੇਟ ਐਸ਼ੋਸੀਏਸਨ ਬਰਨਾਲਾ ਨੇ ਦਸਿਆ ਕਿ ਸੀਨੀਅਰ ਵੂਮੈਨ ਕ੍ਰਿਕੇਟ ਚੈਂਪੀਅਨਸਿਪ 8 ਜੁਲਾਈ ਤੋਂ 12 ਜੁਲਾਈ ਤਕ ਬਰਨਾਲਾ ਵਿਖੇ ਹੋ ਰਹੀ ਹੈ। ਅਜ ਪਹਿਲੇ ਦਿਨ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਡਾ. ਅਜੈ ਮਿਤਲ ਆਰੀਆਭਟਾ ਗਰੁਪ, ਪ੍ਰੋ: ਰਾਜਵੀਰ, ਜਤਿੰਦਰ ਦਾਹੀਆ ਪ੍ਰੋ: ਵਿਜੈ ਨੇ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਅਸ਼ੀਰਵਾਦ ਦਿਤਾ। ਪਹਿਲਾਂ ਮੈਚ ਆਰੀਆ ਭਟਾ ਦੇ ਮੈਦਾਨ ਵਿਚ ਖੇਡਿਆ ਗਿਆ, ਜਿਸ ਵਿਚ ਚੰਡੀਗੜ੍ਹ ਦੀ ਟੀਮ ਨੇ ਬਰਨਾਲਾ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾ ਦਿਤਾ। ਬਰਨਾਲਾ ਨੇ ਟਾਸ ਜਿਤ ਕੇ ਪਹਿਲਾਂ ਬਲੇਬਾਜੀ ਕੀਤੀ ਤੇ ਪੂਰੀ ਟੀਮ ਸਿਰਫ 34 ਦੌੜਾਂ ਬਣਾਕੇ ਆਊਟ ਹੋ ਗਈ, ਚੰਡੀਗੜ੍ਹ ਵਲੋਂ ਮਨੀਸ਼ਾ ਅਤੇ ਕੁਮਾਰੀ ਛਿਬੀ ਨੇ 4-4 ਵਿਕਟਾਂ ਲਈਆਂ, ਜਵਾਬ ਵਿਚ ਚੰਡੀਗੜ੍ਹ ਦੀ ਟੀਮ ਨੇ ਬਿਨਾਂ ਵਿਕਟ ਗਵਾਏ 36 ਦੌੜਾਂ ਬਣਾਕੇ 10 ਵਿਕਟਾਂ ਨਾਲ ਮੈਚ ਜਿਤ ਲਿਆ, ਰਿਧਿਮਾ ਨੇ 20 ਅਤੇ ਦਿਵਿਆ ਨੇ 11 ਦੌੜਾਂ ਦਾ ਯੋਗਦਾਨ ਦਿਤਾ। ਦੂਸਰੇ ਮੈਚ ਵਿਚ ਟਰਾਈਡੈਂਟ ਕੰਪਲੈਕਸ ਬਰਨਾਲਾ ਵਿਖੇ ਪਟਿਆਲਾ ਨੇ ਮਾਨਸਾ ਨੂੰ 7 ਵਿਕਟਾਂ ਨਾਲ ਹਰਾ ਦਿਤਾ, ਮਾਨਸਾ ਨੇ ਟਾਸ ਜਿਤ ਕੇ ਪਹਿਲਾਂ ਬਲੇਬਾਜੀ ਕੀਤੀ ਤੇ ਉਸਦੀ ਪੂਰੀ ਟੀਮ ਸਿਰਫ 30 ਦੌੜਾਂ ਤੇ ਆਊਟ ਹੋ ਗਈ, ਪਟਿਆਲਾ ਵਲੋਂ ਕਨਿਕਾ, ਪਾਰੁਲ ਤੇ ਮਨਪ੍ਰੀਤ ਨੇ 3-3 ਵਿਕਟਾਂ ਲਈਆਂ, ਜਵਾਬ ਵਿਚ ਪਟਿਆਲਾ ਨੇ 3 ਵਿਕਟਾਂ ਗਵਾਕੇ 31 ਰਨ ਬਣਾਕੇ 7 ਵਿਕਟਾਂ ਨਾਲ ਮੈਚ ਜਿਤ ਲਿਆ। ਇਹਨਾਂ ਮੈਚਾਂ ਵਿਚ ਸੋਰਭ ਵਿਜ, ਧੀਰਜ ਕੁਮਾਰ, ਸੰਭੂ ਕੁਮਾਰ ਤੇ ਲਲਿਤ ਕੁਮਾਰ ਨੇ ਅੰਪਾਇਰ ਅਤੇ ਅਮਰਦੀਪ ਸਿੰਘ ਦੇ ਕਮਲਦੀਪ ਸਿੰਘ ਨੇ ਸਕੋਰਰ ਦੀ ਡਿਊਟੀ ਨਿਭਾਈ। ਇਸ ਮੈਚ ਦਾ ਆਨੰਦ ਮਾਨਣ ਲਈ ਕਰਮਬੀਰ ਕਾਕਾ, ਵਿਕੀ, ਡਾ. ਪ੍ਰਦੀਪ ਸ਼ਰਮਾ, ਜਗਦੀਸ਼ ਚਿੜੀ, ਕੁਲਤਾਰ ਤਾਰੀ, ਕ੍ਰਿਸਨ ਗੋਪਾਲ ਚੋਪੜਾ, ਭੁਪਿੰਦਰ ਕੁਮਾਰ, ਸਤਵੰਤ ਸਿੰਘ ਅਤੇ ਹੋਰ ਬਹੁਤ ਸਾਰੇ ਕ੍ਰਿਕੇਟ ਪ੍ਰੇਮੀ ਹਾਜਰ ਸਨ।
ਪੰਜਾਬ ਸਟੇਟ ਵੂਮੈਨ ਸੀਨੀਅਰ ਕ੍ਰਿਕੇਟ ਚੈਂਪੀਅਨਸਿਪ ’ਚ ਚੰਡੀਗੜ੍ਹ ਤੇ ਪਟਿਆਲਾ ਨੇ ਮਾਰੀ ਬਾਜ਼ੀ



