ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਦੀ ਸਰਕਾਰ ਨੂੰ ਵੱਡਾ ਝਟਕਾ
ਭੋਪਾਲ, 20 ਜੂਨ (ਪੰਜਾਬ ਟਾਇਮਜ਼ ਬਿਊਰੋ)-ਚੋਣ ਕਮਿਸ਼ਨ ਨੇ ਮਧ ਪ੍ਰਦੇਸ਼ ਦੀ ਭਾਜਪਾ ਸਰਕਾਰ ’ਚ ਮੰਤਰੀ ਨਰੋਤਮ ਮਿਸ਼ਰਾ ਨੂੰ ਪੇਡ ਖਬਰਾਂ ਛਪਵਾਉਣ ਅਤੇ ਚੋਣ ਖਰਚ ਦੀ ਗਲਤ ਜਾਣਕਾਰੀ ਦੇਣ ਦੇ ਕਾਰਨ 3 ਸਾਲ ਦੇ ਲਈ ਆਯੋਗ ਕਰਾਰ ਦੇ ਦਿੱਤਾ ਹੈ । ਚੋਣ ਕਮਿਸ਼ਨ ਦੇ ਮੁਤਾਬਕ ਵਿਰੋਧੀ ਧਿਰ ਦੇ ਨੇਤਾਵਾਂ ਨੇ ਮਿਸ਼ਰਾ ਦੇ ਖਿਲਾਫ 2008 ‘ਚ ਵਿਧਾਨ ਸਭਾ ਚੋਣਾਂ ਦੌਰਾਨ ਪੇਡ ਨਿਊਜ਼ ਪ੍ਰਕਾਸ਼ਿਤ ਕਰਨ ਦਾ ਦੋਸ਼ ਲਗਾਇਆ ਸੀ ਅਤੇ ਇਸ ਬਾਬਤ ਕੀਤੇ ਗਏ ਭੁਗਤਾਨ ਦੇ ਸਬੂਤ ਵੀ ਪੇਸ਼ ਕੀਤੇ। ਚੋਣ ਕਮਿਸ਼ਨ ਨੇ ਮਾਮਲੇ ’ਚ ਮਿਸ਼ਰਾ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ, ਪਰ ਉਨ੍ਹਾਂ ਦੇ ਸਬੂਤ ਅਤੇ ਜਵਾਬ ’ਚ ਕੋਈ ਤਾਲਮੇਲ ਨਹੀਂ ਸੀ। ਇਸ ਦੇ ਬਾਅਦ ਕਮਿਸ਼ਨ ਨੇ ਮਿਸ਼ਰਾ ਨੂੰ ਦੋਸ਼ੀ ਕਰਾਰ ਕਰ ਦਿ¤ਤਾ।ਹੁਣ ਅਗਲੀਆਂ ਚੋਣਾਂ ਆਉਣ ਵਾਲੀਆਂ ਹਨ ਅਤੇ ਚੋਣਾਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਨੇ ਆਦੇਸ਼ ਦੀ ਤਲਵਾਰ ਚਲਾ ਦਿ¤ਤੀ। ਉ¤ਥੇ ਚੋਣ ਕਮਿਸ਼ਨ ਦੇ ਇਸ ਫੈਸਲੇ ‘ਤੇ ਮਿਸ਼ਰਾ ਨੇ ਕਿਹਾ ਕਿ ਹੁਣ ਤ¤ਕ ਉਨ੍ਹਾਂ ਨੂੰ ਆਰਡਰ ਨਹੀਂ ਮਿਲਿਆ ਹੈ। ਜਾਣਕਾਰੀ ਮੁਤਾਬਕ ਨਰੋਤਮ ਮਿਸ਼ਰਾ ਨੂੰ ਮ¤ਧ ਪ੍ਰਦੇਸ਼ ਦੀ ਸ਼ਿਵਰਾਜ ਸਿੰਘ ਕੈਬਿਨੇਟ ’ਚ ਦੂਜੇ ਨੰਬਰ ‘ਤੇ ਮੰਨਿਆ ਜਾਂਦਾ ਹੈ। ਮਿਸ਼ਰਾ ਦੇ ਕੋਲ ਜਨ ਸੰਪਰਕ, ਜਲ ਸਰੋਤ ਅਤੇ ਸੰਸਦੀ ਕੰਮ ਦਾ ਅਹੁਦਾ ਵੀ ਸੰਭਾਲੇ ਹੋਏ ਸੀ, ਪਰ ਚੋਣਾਂ ਤੋਂ ਠੀਕ ਪਹਿਲਾਂ ਆਏ ਚੋਣ ਕਮਿਸ਼ਨ ਦਾ ਇਹ ਆਦੇਸ਼ ਸ਼ਿਵਰਾਜ ਸਰਕਾਰ ਦੇ ਲਈ ਇਕ ਵ¤ਡਾ ਝਟਕਾ ਹੈ।