ਫ਼ਤਹਿਗੜ ਸਾਹਿਬ, 19 ਜੂਨ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਟੇਟ ਚੈਸ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ.ਬਿਕਰਮਜੀਤ ਸਿੰਘ ਸੰਧੂ ਨੇ ਜਾਣਕਾਰੀ ਦਿਤੀ ਕਿ 21 ਜੂਨ ਤੇਂ 29 ਜੂਨ ਤਕ ਜਲੰਧਰ ਵਿਖੇ ਹੋ ਰਹੇ ਅੰਡਰ 13 (ਲੜਕੇ ਅਤੇ ਲੜਕੀਆਂ) ਦੇ ਰਾਸ਼ਟਰੀ ਸ਼ਤਰੰਜ ਮੁਕਾਬਲਿਆਂ ਨਾਲ ਸਬੰਧਿਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਵਿਚ ਭਾਰਤ ਦੇ ਸਾਰੇ ਸੂਬਿਆਂ ਦੇ ਤਕਰੀਬਨ 300 ਖਿਡਾਰੀ ਭਾਗ ਲੈਣਗੇ।ਇਹ ਮੁਕਾਬਲੇ ਅਰਬਨ ਐਸਟੇਟ ਫੇਜ਼ ਦੋ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਾਰ ਗਰਲਜ਼, ਜਲੰਧਰ ਵਿਖੇ ਹੋ ਰਹੇ ਹਨ। ਪ੍ਰੋ ਸੰਧੂ ਨੇ ਇਸ ਮੌਕੇ ਭਾਰਤੀ ਹਾਕੀ ਟੀਮ ਦੀ ਪਾਕਿਸਤਾਨ ਤੇ 7-1 ਗੋਲਾਂ ਨਾਲ ਸ਼ਾਨਦਾਰ ਜਿਤ ਤੇ ਖੁਸ਼ੀ ਜਾਹਿਰ ਕਰਦਿਆਂ ਹਾਕੀ ਟੀਮ ਅਤੇ ਹਾਕੀ ਦੇ ਪ੍ਰੇਮੀਆਂ ਨੂੰ ਵਧਾਈ ਦੇਂਦੇ ਹੋਏ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਰਾਸ਼ਟਰੀ ਮੀਡੀਆ ਇਕੋ ਖੇਡ ਦੇ ਵਪਾਰੀਕਰਨ ਦੀ ਬਜਾਏ ਨੋਜਵਾਨਾਂ ਨੂੰ ਤੰਦਰੁਸਤ ਅਤੇ ਨਰੋਏ ਬਣਾਉਣ ਵਾਲੀਆਂ ਖੇਡਾਂ ਨੂੰ ਵੀ ਕਵਰੇਜ ਦੇ ਕੇ ਦੇਸ਼ ਨਿਰਮਾਣ ਵਿਚ ਹਿਸਾ ਪਾਵੇ।ਪ੍ਰੋ. ਸੰਧੂ ਨੇ ਕਿਹਾ ਕਿ ਗਰਾਊਂਡਾ ਵਲ ਨੋਜਵਾਨ ਆਕਰਸ਼ਿਤ ਹੋਣਗੇ ਤਾਂ ਫੌਜ,ਪੁਲੀਸ ਅਤੇ ਹੋਰ ਅਦਾਰਿਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਕਰਮਚਾਰੀ ਮਿਲਣਗੇ ਜੋ ਸਮਾਜ ਲਈ ਹਰ ਪਖੋਂ ਲਾਹੇਵੰਦ ਹੋਵੇਗਾ।ਸੰਧੂ ਨੇ ਆਲ ਇੰਡੀਆ ਚੈਸ ਐਸੋਸੀਏਸ਼ਨ ਦਾ ਰਾਸ਼ਟਰੀ ਚੈਂਪੀਅਨਸ਼ਿਪ ਪੰਜਾਬ ਨੂੰ ਦੇਣ ਲਈ ਧੰਨਵਾਦ ਵੀ ਕੀਤਾ।ਪ੍ਰੋ. ਸੰਧੂ ਨੇ ਕਿਹਾ ਕਿ ਪੰਜਾਬ ਸਟੇਟ ਚੈਸ ਐਸੋਸੀਏਸ਼ਨ ਅਤੇ ਜਲੰਧਰ ਸ਼ਤਰੰਜ ਐਸੋਸੀਏਸ਼ਨ ਦੇ ਹੋਰ ਅਹੁਦੇਦਾਰ ਵਲੋਂ ਰਜਿੰਦਰ ਸ਼ਰਮਾਂ , ਡਾ. ਜਗਜੀਤ ਚੀਮਾਂ ਅਤੇ ਮੁਨੀਸ਼ ਧਾਪਰ ਦੀ ਦੇਖ ਰੇਖ ਹੇਠ ਹਰ ਤਰਾਂ ਦੀਆਂ ਮਿਆਰੀ ਸੁਵਿਧਾਵਾਂ ਨਾਲ ਸ਼ਤਰੰਜ ਦੀ ਰਾਸ਼ਟਰੀ ਚੈਂਪੀਅਨਸ਼ਿਪ ਮੁਕੰਮਲ ਕਰਵਾਈ ਜਾਵੇਗੀ।