May 25, 2026 10:28 pm

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਲੇਬਰ ਦਫ਼ਤਰ ਮੂਹਰੇ ਧਰਨਾ

image ਬਟਾਲਾ, 19 ਜੂਨ (ਚਰਨਜੀਤ ਚੀਮਾ, ਮਠਾਰੂ)-ਪੰਜਾਬ ਨਿਰਮਾਣ ਮਜਦੂਰ ਯੂਨੀਅਨ ਤਹਿਸੀਲ ਬਟਾਲਾ ਡੇਰਾ ਬਾਬਾ ਨਾਨਕ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਪੂਰੇ ਪੰਜਾਬ ਅੰਦਰ ਲੇਬਰ ਦਫਤਰਾਂ ਮੂਹਰੇ ਰੋਸ ਧਰਨੇ ਦਿੱਤੇ ਜਾ ਰਹੇ ਹਨ । ਜਿਸ ਦੀ ਕੜੀ ਵਜੋਂ ਲੇਬਰ ਦਫਤਰ ਬਟਾਲਾ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਜਿਸ ਦੀ ਪ੍ਰਧਾਨਗੀ ਤਹਿਸੀਲ ਸਕੱਤਰ ਨਿਰਮਲ ਸਿੰਘ ਪਾਰੋਵਾਲ ਨਰਿੰਦਰ ਸਿੰਘ ਮੁਰੀਦਕੇ, ਸਤਨਾਮ ਸਿੰਘ ਬਟਾਲਾ ਨੇ ਸਾਂਝੇ ਤੌਰ ਤੇ ਕੀਤੀ। ਇਸ ਵਿਸ਼ਾਲ ਰੋਸ ਧਰਨੇ ਵਿੱਚ ਸੈਕੜਿਆ ਦੀ ਗਿਣਤੀ ਵਿੱਚ ਨਿਰਮਾਣ ਮਜਦੂਰ ਸ਼ਾਮਲ ਹੋਏ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਜਗੀਰ ਸਿੰਘ ਕਿਲਾ ਲਾਲ ਸਿੰਘ, ਸਤਨਾਮ ਸਿੰਘ ਦਕੋਹਾ ਅਤੇ ਸੁਭਾਸ਼ ਸਰਮਾ , ਸੰਤੋਖ ਸਿੰਘ ਚੰਦੂਨੰਗਲ ਨੇ ਕਿਹਾ ਕਿ ਜਥੇਬੰਦੀ ਨੇ 1996 ਦਾ ਕਿਰਤ ਕਾਨੂੰਨ ਪੰਜਾਬ ਅੰਦਰ ਸੰਘਰਸ਼ ਸਦਕਾ 2008 ਵਿੱਚ ਲਾਗੂ ਹੋਇਆ ਅਤੇ ਇਸ ਤੋਂ ਬਾਅਦ ਰਜਿਸਟਰਡ ਮਜਦੂਰਾਂ ਨੂੰ ਅਨੇਕਾਂ ਭਲਾਈ ਸਕੀਮਾਂ ਤਹਿਤ ਲਾਭ ਪ੍ਰਾਪਤ ਹੋਏ ਅਤੇ ਪੰਜਾਬ ਅੰਦਰ 15 ਲੱਖ ਤੋਂ ਵੱਧ ਨਿਰਮਾਣ ਮਜਦੂਰ ਵੱਖ ਵੱਖ ਧੰਦਿਆ ਵਿੱਚ ਕੰਮ ਕਰਦੇ ਹਨ ਪਰ ਹੁਣ ਤੱਕ ਕੇਵਲ 5 ਲੱਖ 80 ਹਜਾਰ ਦੇ ਕਰੀਬ ਹੀ ਨਿਰਮਾਣ ਮਜਦੂਰਾਂ ਨੂੰ ਪੰਜੀਕ੍ਰਿਤ ਕੀਤਾ ਗਿਆ ਹੈ ਅਤੇ ਪੰਜਾਬ ਭਵਨ ਅਤੇ ਹੋਰ ਨਿਰਮਾਣ ਕਾਮੇ ਭਲਾਈ ਬੋਰਡ ਵਿੱਚ ਹੁਣ ਤੱਕ 1200 ਕਰੋੜ ਦੇ ਕਰੀਬ ਸੈਸ ਇਕੱਠਾ ਹੋ ਚੁੱਕਾ ਹੈ ਪਰ ਇਸ ਪੈਸੇ ਵਿਚੋਂ ਮਜਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਬਹੁਤ ਹੀ ਨਿਗੂਣਾ ਪੈਸਾ ਦਿੱਤਾ ਗਿਆ ਹੈ। ਲੇਬਰ ਦਫਤਰਾਂ ਅੰਦਰ ਭ੍ਰਿਸ਼ਟਾਚਾਰ ਹੋਣ ਕਰਕੇ ਮਜਦੂਰਾਂ ਨੂੰ ਖੱਜਲ ਖੁਆਰ ਕੀਤਾ ਜਾਂਦਾ ਹੈ ਅਤੇ ਸਟਾਫ ਦੀ ਕਮੀ ਹੋਣ ਕਰਕੇ ਮਜਦੂਰਾਂ ਦੇ ਕਈ ਤਰ੍ਹਾਂ ਦੇ ਕੰਮਕਾਜ ਰੁਕੇ ਹੋਏ ਸਨ।ਇਸ ਵਿਸ਼ਾਲ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜਦੂਰ ਵਿਰੋਧੀ ਨੀਤੀਆਂ ਕਰਕੇ ਕਿਰਤਾਂ ਕਾਨੂੰਨਾਂ ਨੂੰ ਬਦਲਣ ਦੀਆਂ ਕੋਜੀਆਂ ਸ਼ਾਜਿਸ਼ਾਂ ਕੀਤੀਆ ਜਾ ਰਹੀਆ ਹਨ ਅਤੇ ਦੇਸ਼ ਅੰਦਰ ਅੰਧ ਰਾਸ਼ਟਰਵਾਦ ਦੇ ਨਾਂ ਹੇਠ ਦਲਿਤਾਂ, ਮਜਦੂਰਾਂ ਅਤੇ ਔਰਤਾਂ ਉਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਬੋਲਣ ਦੀ ਅਜਾਦੀ ਤੇ ਡਾਕਾ ਮਾਰਿਆਂ ਜਾ ਰਿਹਾ ਹੈ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਬਟਾਲਾ ਰਾਹੀਂ ਇਕ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਗਿਆ । ਜਿਸ ਵਿੱਚ ਮੰਗ ਕੀਤੀ ਗਈ ਕਿ ਕਿਰਤ ਭਲਾਈ ਬੋਰਡ ਪੰਜਾਬ ਵਿੱਚ ਯੂਨੀਅਨ ਦਾ ਨੁਮਾਇਦਾ ਸ਼ਾਮਲ ਕੀਤਾ ਜਾਵੇ। ਪ੍ਰਸੂਤਾ ਲਾਭ 31 ਹਜਾਰ ਦਿੱਤਾ ਜਾਵੇ। ਘੱਟੋ ਘੱਟ 4 ਹਜਾਰ ਪੈਨਸ਼ਨ ਦਿੱਤੀ ਜਾਵੇ। ਦੁਰਘਟਨਾਂ ਵਿੱਚ ਮਰਨ ਵਾਲੇ ਮਜਦੂਰਾਂ ਨੂੰ 10 ਲੱਖ ਰੁਪਏ ਮੁਆਵਜੇ ਦਿੱਤੇ ਜਾਣ। ਮਜਦੂਰ ਨੂੰ ਸੰਦ ਖਰੀਦਣ ਲਈ 30 ਹਜਾਰ ਰੁਪਏ ਦਿੱਤੇ ਜਾਣ, ਵਜੀਫਾ ਲਾਭ 10 ਹਜਾਰ ਤੋਂ ਲੈ ਕੇ ਡੇਢ ਲੱਖ ਰੁਪਏ ਕੀਤਾ ਜਾਵੇ। ਸ਼ਗਨ ਸਕੀਮ 51 ਹਜਾਰ ਦਿੱਤੀ ਜਾਵੇ, ਹਰ ਵਰਕਰ ਦਾ 10 ਲੱਖ ਰੁਪਏ ਦਾ ਬੀਮਾ ਕਰਵਾਇਆ ਜਾਵੇ। ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਗੇ। ਇਸ ਮੌਕੇ ਪਰਵੇਜ ਮਸੀਹ ਕਾਲਾ ਅਫਗਾਨਾ, ਰਾਮ ਸਿੰਘ ਲੋਧੀਨੰਗਲ, ਰਮਜਾਨ ਮੁਹੰਮਦ , ਜਸਵਿੰਦਰ ਸਿੰਘ ਜੋੜੀਆਂ ਕਲਾਂ, ਤਰਸੇਮ ਫੱਤੇਵਾਲ , ਰੂਪ ਲਾਲ,ਚਮਨ ਸਿੰਘ, ਪਾਲ ਸਿੰਘ, ਕਰਮ ਸਿੰਘ,  ਆਦਿ ਹਾਜਰ ਸਨ।

Send this to a friend