ਪ੍ਰਭਾਸ ਦੇ ਫੈਨਜ਼ ਲਈ ਖੁਸ਼ਖਬਰੀ, ਜਲਦ ਕਰਵਾਉਣ ਜਾ ਰਹੇ ਨੇ ਵਿਆਹ

2017_5image_19_02_008800000prabhas-ll ਮੁੰਬਈ— ‘ਬਾਹੂਬਲੀ’ ਦਾ ਕਿਰਦਾਰ ਨਿਭਾਉਣ ਵਾਲੇ ਪ੍ਰਭਾਸ ਦੇ ਫੈਨਜ਼ ਲਈ ਖੁਸ਼ਖਬਰੀ ਹੈ। ਫਿਲਮ ‘ਬਾਹੂਬਲੀ 2’ ਦੀ ਧਮਾਕੇਦਾਰ ਸਫਲਤਾ ਤੋਂ ਬਾਅਦ ਹੁਣ ਪ੍ਰਭਾਸ ਵਿਆਹ ਦੀਆਂ ਖਬਰਾਂ ਕਾਰਨ ਚਰਚਾ ‘ਚ ਹਨ। ਅਜਿਹੇ ‘ਚ ਲੋਕਾਂ ਦਾ ਇਹ ਸਵਾਲ ਲਾਜ਼ਮੀ ਹੈ ਕਿ ਆਖਿਰ ‘ਬਾਹੂਬਲੀ’ ਕਿਸ ਨਾਲ ਵਿਆਹ ਕਰਨ ਜਾ ਰਹੇ ਹਨ?
ਮੰਨਿਆ ਜਾ ਰਿਹਾ ਹੈ ਕਿ ਪ੍ਰਭਾਸ ਅਗਲੇ ਸਾਲ ਵਿਆਹ ਕਰਵਾ ਸਕਦੇ ਹਨ। ‘ਦਿ ਟਾਈਮਜ਼ ਆਫ ਇੰਡੀਆ’ ਮੁਤਾਬਕ ਪ੍ਰਭਾਸ ਛੇਤੀ ਹੀ ਇਕ ਉਦਯੋਗਪਤੀ ਦੀ ਪੋਤੀ ਨਾਲ ਵਿਆਹ ਕਰਨ ਜਾ ਰਹੇ ਹਨ। ਚਰਚਾ ਹੈ ਕਿ ਰਾਸੀ ਸੀਮੈਂਟ ਦੇ ਮਾਲਕ ਭੂਪਤੀ ਰਾਜੂ, ਪ੍ਰਭਾਸ ਦੇ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਨ। ਹਾਲਾਂਕਿ ‘ਇੰਡੀਅਨ ਐਕਸਪ੍ਰੈੱਸ’ ਮੁਤਾਬਕ ਪ੍ਰਭਾਸ ਦੇ ਅਧਿਕਾਰਕ ਬੁਲਾਰੇ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ।
ਮੀਡੀਆ ‘ਚ ਇਸ ਤਰ੍ਹਾਂ ਦੀਆਂ ਅਫਵਾਹਾਂ ਵੀ ਆ ਚੁੱਕੀਆਂ ਹਨ ਕਿ ਪ੍ਰਭਾਸ ਫਿਲਮ ‘ਬਾਹੂਬਲੀ 2’ ‘ਚ ਆਪਣੀ ਕੋ-ਸਟਾਰ ਅਨੁਸ਼ਕਾ ਸ਼ੈੱਟੀ ਨਾਲ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ। ਇਸ ਤੋਂ ਪਹਿਲਾਂ ਕੁਝ ਮੀਡੀਆ ਰਿਪੋਰਟਸ ਮੁਤਾਬਕ ਪ੍ਰਭਾਸ ਨੇ ਵਿਆਹ ਦੇ 6 ਹਜ਼ਾਰ ਪ੍ਰਪੋਜ਼ ਠੁਕਰਾਏ ਹਨ ਕਿਉਂਕਿ ਉਹ ਆਪਣਾ ਧਿਆਨ ਸਿਰਫ ਫਿਲਮ ‘ਤੇ ਲਗਾਉਣਾ ਚਾਹੁੰਦੇ ਸਨ। ਫਿਲਹਾਲ ਪ੍ਰਭਾਸ ਅਮਰੀਕਾ ‘ਚ ਛੁੱਟੀਆਂ ਮਨਾ ਰਹੇ ਹਨ। ਅਮਰੀਕਾ ਤੋਂ ਵਾਪਸ ਆਉਂਦਿਆਂ ਹੀ ਪ੍ਰਭਾਸ ਆਪਣੀ ਆਉਣ ਵਾਲੀ ਫਿਲਮ ‘ਸਾਹੋ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਸ ਫਿਲਮ ਨੂੰ ਸੁਜਿਤ ਰੈੱਡੀ ਨਿਰਦੇਸ਼ਿਤ ਕਰ ਰਹੇ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਮੁੰਬਈ ‘ਚ ਹੋਵੇਗੀ।

Send this to a friend