ਬੱਬੂ ਮਾਨ ਦਾ ਨਵਾਂ ਰੋਮਾਂਟਿਕ ਗੀਤ ‘Gorgeous’ ਹੋਇਆ ਰਿਲੀਜ਼

2017_5image_16_34_3040900000-ll ਜਲੰਧਰ— ਤਜਿੰਦਰ ਸਿੰਘ ਮਾਨ ਉਰਫ ਬੱਬੂ ਮਾਨ ਪੰਜਾਬ ਦੀ ਇਕ ਅਜਿਹੀ ਸ਼ਖਸੀਅਤਾਂ ‘ਚੋਂ ਹੈ, ਜਿੰਨ੍ਹਾਂ ਨੂੰ ਸ਼ਾਨਦਾਰ ਗਾਇਕੀ, ਕਮਾਲ ਦੀ ਗੀਤਕਾਰੀ ਅਤੇ ਅਭਿਨੇਤਾ ਵਜੋਂ ਮੋਹਾਰਤ ਹਾਸਲ ਹੈ। ਬੱਬੂ ਮਾਨ ਦੇ ਕੰਮ ਨੂੰ ਦੇਸ਼ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਭਰਵਾਂ ਹੁੰਗਾਰਾ ਮਿਲਦਾ ਹੈ। ਬੱਬੂ ਮਾਨ ਦੇ ਗੀਤ ਭਾਵੇਂ ਦੇਰੀ ਨਾਲ ਆਉਂਦੇ ਹਨ ਪਰ ਉਨ੍ਹਾਂ ਦਾ ਹਰ ਗੀਤ ਸਭ ਤੋਂ ਵੱਖਰਾ ਹੁੰਦਾ ਹੈ। ਹਾਲ ਹੀ ‘ਚ ਬੱਬੂ ਮਾਨ ਦਾ ਨਵਾਂ ਗੀਤ ‘Gorgeous’ ਰਿਲੀਜ਼ ਹੋਇਆ ਹੈ। ਇਸ ਗੀਤ ਦਾ ਸੰਗੀਤ ਬੱਬੂ ਮਾਨ ਨੇ ਆਪ ਤਿਆਰ ਕੀਤਾ ਹੈ ਅਤੇ ਇਸ ਗੀਤ ਨੂੰ ਕਲਮਬੱਧ ਵੀ ਬੱਬੂ ਮਾਨ ਨੇ ਆਪ ਹੀ ਕੀਤਾ ਹੈ। ਇਸ ਗੀਤ ਦੀ ਵੀਡਿਓ ਨੂੰ ਕੈਨੇਡਾ ਦੇ ‘ਚ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਬੱਬੂ ਮਾਨ ਨੇ ਆਪਣੀ ਕੰਪਨੀ ‘ਸਵੈਗ ਮਿਊਜ਼ਿਕ’ ਤੋਂ ਹੀ ਲਾਂਚ ਕੀਤਾ ਹੈ। ਬੱਬੂ ਮਾਨ ਨੇ ਆਪਣੇ ਸਫਰ ਦੀ ਸ਼ੁਰੂਆਤ ਸਾਲ 1998 ‘ਚ ਗਾਇਕ ਦੇ ਵਜੋਂ ਕੀਤੀ ਸੀ। ਬੱਬੂ ਮਾਨ ਦੀ ਪਹਿਲੀ ਐੱਲਬਮ ਦਾ ਨਾਂ ‘ਸੱਜਣ ਰੁਮਾਲ ਦੇ ਗਿਆ’ ਸੀ। ਖੰਟ ਮਾਨਪੁਰ ਦੇ ਇਸ ਸ਼ਖਸ ਨੇ ਫਿਰ ਆਪਣੇ ਆਪ ਨੂੰ ਗੀਤਕਾਰੀ, ਸੰਗੀਤਕਾਰੀ ਅਤੇ ਅਦਾਕਾਰੀ ‘ਚ ਵੀ ਪੇਸ਼ ਕੀਤਾ ਅਤੇ ਲੋਕਾਂ ਤੋਂ ਉਨ੍ਹਾਂ ਹੀ ਪਿਆਰ ਬਟੋਰਿਆ ਜਿੰਨਾਂ ਗਾਇਕੀ ‘ਚ ਬਟੋਰਿਆ ਸੀ। ਬੱਬੂ ਮਾਨ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਹਿੰਦੀ ਫਿਲਮ ‘ਹਵਾਂਏ’ ਨਾਲ ਕੀਤੀ ਸੀ। ਇਸ ਬਾਅਦ ਫਿਰ ‘ਰੱਬ ਨੇ ਬਣਾਈਆਂ ਜੋੜੀਆ’, ‘ਹਸ਼ਰ’, ‘ਏਕਮ’ ਵਰਗੀਆਂ ਫਿਲਮਾਂ ਕੀਤੀਆ ਹਨ।

Send this to a friend