ਰਿਅਲ ਲਾਈਫ ਹੀਰੋ ਬਣਨਗੇ ਅਕਸ਼ੈ ਕੁਮਾਰ, ਬਚਾਉਣਗੇ 64 ਮਜ਼ਦੂਰਾਂ ਦੀ ਜਾਨ

2017_5image_12_42_380670000o-ll ਨਵੀਂ ਦਿੱਲੀ— ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਇੱਕ ਵਾਰ ਫਿਰ ਤੋਂ ਅਸਲ ਹੀਰੋ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ। ਅਕਸ਼ੈ ਨੇ ਹਾਲ ਹੀ ‘ਚ ਇੱਕ ਫਿਲਮ ਸਾਈਨ ਕਰ ਲਈ ਹੈ, ਜਿਸ ‘ਚ ਉਹ ਅਸਲ ਹੀਰੋ ਦੇ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਅਕਸ਼ੈ ਹੁਣ ਜਸਵੰਤ ਸਿੰਘ ਗਿੱਲ ਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਚ ਨਜ਼ਰ ਆਉਣਗੇ। ਗਿੱਲ ਨੇ ਸਾਲ 1989 ‘ਚ ਆਪਣੀ ਜਾਨ ਖਤਰਿਆਂ ‘ਚ ਪਾ ਕੇ 64 ਕੋਇਲਾ ਖਦਾਨ ਦੇ ਮਜ਼ਦੂਰਾਂ ਦੀ ਜਾਨ ਬਚਾਈ ਸੀ। ਅਕਸ਼ੈ ਕੁਮਾਰ ਜਿਸ ਰਿਅਲ ਲਾਈਫ ਹੀਰੋ ਦਾ ਕਿਰਦਾਰ ਨਿਭਾਅ ਰਹੇ ਉਸ ਦਾ ਪੂਰਾ ਨਾਂ ਹੈ ਜਸਵੰਤ ਸਿੰਘ ਗਿੱਲ। ਇਸ ਹਾਦਸੇ ਸਮੇਂ ਜਸਵੰਤ ਅਡੀਸ਼ਨਲ ਚੀਫ ਮਾਇਨਿੰਗ ਇੰਜੀਨੀਅਰ ਦੇ ਪੋਸਟ ‘ਤੇ ਹੈ। ਜਦੋਂ ਜਸਵੰਤ ਨੂੰ ਇਸ ਹਾਦਸੇ ਦੀ ਭਨਕ ਲੱਗੀ ਤਾਂ ਬਿਨਾ ਕੁਝ ਸੋਚਦੇ ਹੋਏ ਜਸਵੰਤ ਨੇ ਉਸ ਪਾਣੀ ਨਾਲ ਭਰੀ ਖਦਾਨ ‘ਚ ਜਾਨ ਦਾ ਫੈਸਲਾ ਕਰ ਲਿਆ।

ਜ਼ਿਕਰਯੋਗ ਹੈ ਕਿ ਸਾਲ 1989 ‘ਚ ਕੋਇਲੇ ਦੀ ਖਦਾਨ ਦੀ ਇਹ ਸਭ ਤੋਂ ਵੱਡੀ ਦੁਰਘਟਨਾ ਸੀ। ਇੱਕ ਕੋਇਲੇ ਦੀ ਖਦਾਨ ‘ਚ 64 ਮਜ਼ਦੂਰ ਆਪਣੀ ਜ਼ਿੰਦਗੀ ਲਈ ਲੜ ਰਹੇ ਸੀ। ਇਸ ਹਾਦਸੇ ‘ਚ 6 ਮਜ਼ਦੂਰਾਂ ਦੀ ਮੌਕੇ ‘ਤੇ ਮੌਤ ਹੋ ਗਈ। 64 ਮਜ਼ਦੂਰ ਖਦਾਨ ‘ਚ ਗੁਫਾ ਵਰਗੀ ਜਗ੍ਹਾ ‘ਚ ਪਾਣੀ ਨੂੰ ਆਉਂਦਾ ਦੇਖ ਵੜ ਗਏ। ਇਨ੍ਹਾਂ ‘ਚੋਂ ਇੱਕ ਨੇ ਪਾਣੀ ‘ਚ 36 ਘੰਟੇ ਤੱਕ ਤੈਰਦੇ ਹੋਏ ਆਪਣੀ ਜਾਨ ਬਚਾਈ। ਅਕਸ਼ੈ ਕੁਮਾਰ ਛੋਟੇ ਪਰਦੇ ‘ਤੇ ਬਤੌਰ ਜੱਜ ਪਰਤ ਰਹੇ ਹਨ। ਉਨ੍ਹਾਂ ਨੂੰ ‘ਦਿ ਗ੍ਰੇਟ ਇੰਡੀਅਨ ਲਾਫੇਟਰ ਚੈਲੇਂਜ’ ਦੇ ਅਗਲੇ ਸੀਜ਼ਨ ਲਈ ਅਪ੍ਰੋਚ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਰਵੀਨਾ ਟੰਡਨ ਨੇ ਇਸ ਸ਼ੋਅ ‘ਚ ਦਿਲਚਸਪੀ ਦਿਖਾਈ ਹੈ ਪਰ ਅਜੇ ਤੱਕ ਉਨ੍ਹਾਂ ਨੇ ਸ਼ੋਅ ਨੂੰ ਸਾਇਵ ਨਹੀਂ ਕੀਤਾ ਹੈ।

Send this to a friend