ਅਨੰਤਨਾਗ—29 ਜੂਨ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਨੂੰ ਲੈ ਕੇ ਖੁਫੀਆ ਏਜੰਸੀਆਂ ਅਤੇ ਫੌਜ ਅਲਰਟ ‘ਤੇ ਹੈ। ਇਸ ਦੌਰਾਨ ਫੌਜ ਦੇ ਉੱਤਰੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਨੇ ਦੱਖਣੀ ਕਸ਼ਮੀਰ ‘ਚ ਫੌਜ ਦੀਆਂ ਯੂਨਿਟਾਂ ਦਾ ਦੌਰਾ ਕੀਤਾ। ਕਮਾਂਡਰ ਨੇ ਅਮਰਨਾਥ ਯਾਤਰਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਇੰਤਜਾਮਾਂ ਦੀ ਸਮੀਖਿਆ ਕੀਤੀ ਅਤੇ ਫੌਜ ਅਧਿਕਾਰੀਆਂ ਨੂੰ ਸਥਾਨਕ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਦੇ ਹੋਏ ਯਾਤਰਾ ਦੇ ਇੰਤਜਾਮਾਂ ਨੂੰ ਪੁਖਤਾ ਕਰਨ ਦੇ ਨਿਰਦੇਸ਼ ਦਿੱਤੇ। ਉੱਤਰੀ ਫੌਜ ਕਮਾਂਡਰ ਨੇ ਹਿਜਬੁੱਲ ਕਮਾਂਡਰ ਸਬਜਾਰ ਬੱਟ ਦੀ ਹੱਤਿਆ ਦੇ ਲਈ ਭਾਰਤੀ ਸੈਨਿਕਾਂ ਦੀ ਪ੍ਰਸ਼ੰਸਾ ਵੀ ਕੀਤੀ। ਇਸ ਦੌਰਾਨ ਲੇ.ਜਨਰਲ ਅਨਬੂ ਦੇ ਨਾਲ ਚਿਨਾਰ ਕਾਰਪ ਦੇ ਕਮਾਂਡਰ ਲੇ. ਜਨਰਲ ਜੇ.ਐਸ ਸੰਧੂ ਵੀ ਮੌਜੂਦ ਰਹੇ।
ਠੀਕ ਇਕ ਮਹੀਨੇ ਬਾਅਦ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਦੇ ਲਈ 27 ਹਜ਼ਾਰ ਤੋਂ ਵਧ ਜਵਾਨਾਂ ਦੀ ਤੈਨਾਤੀ ਕੀਤੀ ਜਾਵੇਗੀ। ਪਿਛਲੇ ਸਾਲ ਅਮਰਨਾਥ ਯਾਤਰਾ 48 ਦਿਨਾਂ ਦੀ ਸੀ, ਜਿਸ ਨੂੰ ਘਟਾ ਕੇ 40 ਦਿਨ ਕਰ ਦਿੱਤਾ ਗਿਆ ਸੀ। ਇਸ ਵਾਰ ਘਾਟੀ ‘ਚ ਅਮਰਨਾਥ ਯਾਤਰੀਆਂ ਨੂੰ ਅੱਤਵਾਦੀਆਂ ਦੇ ਇਲਾਵਾ ਪੱਥਰਬਾਜਾਂ ਤੋਂ ਵੀ ਖਤਰਾ ਹੈ। ਹਰ ਤਰ੍ਹਾਂ ਦੇ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ।