ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ ਜੀ ਵੱਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫੀਨਾਮੇ ਦੇ ਵਿਵਾਦ ਸੰਬੰਧੀ ਬਾਦਲ ਪਰਿਵਾਰ ਵੱਲ ਸੇਧੀ ਉਂਗਲ ਨੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਮੁੱਢਲੀ ਨਜ਼ਰ ਤੋਂ ਇਹ ਮਸਲਾ ਕੁਝ ਇਸ ਤਰ੍ਹਾਂ ਲੱਗਦਾ ਹੈ ਕਿ ਗਿਆਨੀ ਗੁਰਮੁਖ ਸਿੰਘ ਦਾ ਦਮ ਘੁੱਟਣ ਲੱਗ ਪਿਆ ਸੀ ਅਤੇ ਅੰਤ ਇਹ ਪੀੜਾ ਕਿਸੇ ਵੀ ਤਰੀਕੇ ਨਾਲ ਬਾਹਰ ਨਿਕਲ ਆਈ ਹੈ। ਗਿਆਨੀ ਗੁਰਮੁਖ ਸਿੰਘ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਸੰਬੰਧੀ ਦਿੱਤੇ ਗਏ ਬਿਆਨ ਨੂੰ ਬਹੁਤੇ ਲੋਕ ਉਨ੍ਹਾਂ ਦੀ ਜ਼ਮੀਰ ਜਾਗਣ ਨਾਲ ਜੋੜ ਰਹੇ ਹਨ,ਅਸਲ ਵਿੱਚ ਅਜਿਹਾ ਨਹੀਂ ਹੈ। ਗਿਆਨੀ ਗੁਰਮੁਖ ਸਿੰਘ ਵੱਲੋਂ ਬਾਦਲ ਪਰਿਵਾਰ ਵੱਲ ਕੀਤੀ ਉਂਗਲ ਨੂੰ ਉਨ੍ਹਾਂ ਦੀ ਜ਼ਮੀਰ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਜੇਕਰ ਗਿਆਨੀ ਗੁਰਮੁਖ ਸਿੰਘ ਦੀ ਜ਼ਮੀਰ ਜਾਗਦੀ ਹੁੰਦੀ ਤਾਂ ਉਹ ਡੇਰਾ ਮੁਖੀ ਨੂੰ ਮੁਆਫੀਨਾਮੇ ਨਾਲ ਤਿਆਰ ਕੀਤੀ ਫਿਲਮ ਦਾ ਪਾਤਰ ਹੀ ਨਾ ਬਣਦੇ। ਹੁਣ ਇਹ ਤਾਂ ਸਾਰੇ ਜਾਣਦੇ ਹੀ ਹਨ ਕਿ ਡੇਰਾ ਮੁਖੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਾਜਨਾ ਮੌਕੇ ਤਿਆਰ ਅੰਮ੍ਰਿਤਪਾਨ ਦੇ ਸਮਾਗਮ ਦੀ ਨਕਲ ਕਰਨਾ ਅਤੇ ਫਿਰ ਉਸਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣਾ ਅਤੇ ਅੰਤ ਡੇਰਾ ਮੁਖੀ ਨੂੰ ਮੁਆਫੀ ਦੇਣਾ -ਇਹ ਸਾਰੀ ਇੱਕ ਸਿਆਸੀ ਫਿਲਮ ਹੀ ਸੀ ਜਿਸਦੇ ਪ੍ਰੋਡਿਊਸਰ/ਡਾਇਰੈਕਰ ਦਾ ਨਾਮ ਜੱਗ ਜ਼ਾਹਿਰ ਹੈ ਪ੍ਰੰਤੂ ਇਸ ਫਿਲਮ ਦੇ ਅੰਤ ਵਜੋਂ ਡੇਰਾ ਮੁਖੀ ਨੂੰ ਦਿੱਤੀ ਮੁਆਫੀ ਨਾਲ ਸੰਬੰਧਿਤ ਚਿੱਠੀ ਵਾਲੀ ਕਹਾਣੀ ਦਾ ਪਾਤਰ ਬਣਕੇ ਗਿਆਨੀ ਗੁਰਮੁਖ ਸਿੰਘ ਜੀ ਵੀ ਉਕਤ ਫਿਲਮ ਦਾ ਹਿੱਸਾ ਬਣੇ ਰਹੇ ਹਨ। ਗਿਆਨੀ ਗੁਰਮੁਖ ਸਿੰਘ ਇਨ੍ਹਾਂ ਸਵਾਲਾਂ ਦੇ ਜਵਾਬ ਤੋਂ ਬਚ ਨਹੀਂ ਸਕਦੇ ਕਿ ਜੇਕਰ ਉਨ੍ਹਾਂ ਨੂੰ ਸਿੱਖੀ ਕਿਸੇ ਅਹੁਦੇ ਤੋਂ ਵੱਧ ਪਿਆਰੀ ਸੀ,ਜੇਕਰ ਸਿੱਖੀ ਸਿਧਾਂਤ ਉਨ੍ਹਾਂ ਲਈ ਸਭ ਗੱਲਾਂ ਤੋਂ ਉ¤ਪਰ ਸਨ ਤਾਂ ਫਿਰ ਮੁਆਫੀਨਾਮੇ ਵਾਲੀ ਕਹਾਣੀ ਨਾਲੋ ਗਿਆਨੀ ਗੁਰਮੁਖ ਸਿੰਘ ਨੇ ਆਪਣੇ ਆਪ ਨੂੰ ਤੁਰੰਤ ਵੱਖ ਕਿਉਂ ਨਹੀ ਕੀਤਾ? ਅਜਿਹੀ ਕਿਹੜੀ ਨੁਕੀਲੀ ਤਲਵਾਰ ਉਨ੍ਹਾਂ ਦੀ ਗਰਦਨ ਤੇ ਰੱਖੀ ਹੋਈ ਸੀ ਕਿ ਉਨ੍ਹਾਂ ਨੂੰ ਮੁਆਫੀਨਾਮੇ ਦਾ ਹਿੱਸਾ ਬਣਨਾ ਪਿਆ? ਗਿਆਨੀ ਜੀ ਦੀ ਜ਼ਮੀਰ ਤਾਂ ਫਿਰ ਜਾਗਦੀ ਮੰਨੀ ਜਾਂਦੀ ਜੇਕਰ ਉਹ ੂਅਹੁਦੇੂ ਨਾਲੋਂ ਸਿੱਖੀ ਸਿਧਾਂਤਾਂ ਨੂੰ ਪਹਿਲ ਦਿੰਦੇ ਹੋਏ ਆਪਣੇ ਆਪ ਜਥੇਦਾਰੀ ਦਾ ਅਹੁਦਾ ਤਿਆਗ ਦਿੰਦੇ। ਸੂਤਰਾਂ ਅਨੁਸਾਰ ਗਿਆਨੀ ਗੁਰਮੁਖ ਸਿੰਘ ਜੀ ਨੂੰ ਜਥੇਦਾਰੀ ਦੇ ਅਹੁਦੇ ਤੋਂ ਲਾਹੁਣ ਦੀ ਪ੍ਰਕਿਰਿਆ ਮਾਰਚ ਦੇ ਪਿਛਲੇ ਹਫਤੇ ਆਰੰਭ ਹੋ ਚੁੱਕੀ ਸੀ ਅਤੇ ਖੁਦ ਗਿਆਨੀ ਗੁਰਮੁਖ ਸਿੰਘ ਜੀ ਨੂੰ ਇਸ ਦੀ ਭਿਣਕ ਲੱਗ ਚੁੱਕੀ ਸੀ। ਅਤੀ ਭਰੋਸੇਯੋਗ ਸੂਤਰਾਂ ਅਨੁਸਾਰ ਗਿਆਨੀ ਗੁਰਮੁਖ ਸਿੰਘ ਦੀ ਥਾਂ ਤੇ ਨਿਯੁਕਤ ਕੀਤੇ ਜਾਣ ਵਾਲੇ ਜਥੇਦਾਰ ਦੇ ਨਾਮ ਨੂੰ ਹਰੀ ਝੰਡੀ ਦੇਣ ਦੀ ਪ੍ਰਕਿਰਿਆ ਦੌਰਾਨ ਹੀ ਗਿਆਨੀ ਜੀ ਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਸੀ। ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਅਤੇ ਕੁਝ ਹੋਰ ਸਾਬਕਾ ਜਥੇਦਾਰਾਂ ਸਮੇਤ ਸਿੱਖ ਬੁੱਧੀਜੀਵੀਆਂ ਨੇ ਗਿਆਨੀ ਜੀ ਦੀ ਬਾਦਲ ਪਰਿਵਾਰ ਵਿਰੁੱਧ ਉ¤ਠੀ ਆਵਾਜ਼ ਨੂੰ ਚੰਗਾ ਤਾਂ ਕਿਹਾ ਹੈ ਪ੍ਰੰਤੂ ਨਾਲ ਹੀ ਇਹ ਵੀ ਟਿੱਪਣੀ ਕੀਤੀ ਹੈ ਕਿ ਇਹ ਸਮਾਂ ਲੰਘੇ ਤੋਂ ਜਾਗਣ ਵਾਲੀ ਗੱਲ ਹੈ। ਕੁੱਲ ਮਿਲਾ ਕੇ ਉਕਤ ਸਾਰੀ ਕਹਾਣੀ ਦਾ ਵਿਸ਼ਾ ਵਸਤੂ ਇਹੀ ਮੰਨਿਆ ਜਾ ਸਕਦਾ ਹੈ ਕਿ ਗਿਆਨੀ ਗੁਰਮੁਖ ਸਿੰਘ ਜੀ ਨੂੰ ਆਪਣੀ ਜਬਰੀ ਸੇਵਾ-ਮੁਕਤੀ ਦੀ ਅਗਾਊਂ ਭਿਣਕ ਲੱਗ ਚੁੱਕੀ ਸੀ,ਇਹ ਤਾਂ ਬੱਸ ਪੰਥ ਦੀ ਹਮਦਰਦੀ ਦਾ ਪਾਤਰ ਬਣਨ ਲਈ ਹੀ ਉਨ੍ਹਾਂ ਨੇ ਬਾਦਲ ਪਰਿਵਾਰ ਵੱਲ ਉਂਗਲ ਸਿੱਧੀ ਕੀਤੀ ਹੈ। ਇੱਥੇ ਸਾਡੀ ਮਨਸ਼ਾ ਬਾਦਲ ਪਰਿਵਾਰ ਨੂੰ ਦੋਸ਼ਮੁਕਤ ਕਰਨ ਦੀ ਬਿਲਕੁਲ ਵੀ ਨਹੀਂ ਹੈ ,ਇਹ ਸਵਾਲ ਜਾਗਦੀ ਜ਼ਮੀਰ ਵਾਲੇ ਸਿੱਖ ਵਿਦਵਾਨਾਂ ਸਾਹਮਣੇ ਖੜਾ ਹੈਂ ਪ੍ਰੰਤੂ ਇਸ ਗੱਲ ਦਾ ਕਿਸੇ ਕੋਲ ਕੀ ਜਵਾਬ ਹੈ ਕਿ ਜਿੰਨਾ ਚਿਰ ਇਹ ਜਥੇਦਾਰ ਸ਼੍ਰੋਮਣੀ ਕਮੇਟੀ ਵੱਲੋਂ ਬਖਸਿਸ ਕੀਤੀਆਂ ਸਰਦਾਰੀਆਂ ਮਾਣ ਰਹੇ ਹੁੰਦੇ ਹਨ,ਉਨਾਂ ਚਿਰ ਕਿਤੇ ਵੀ ਪੰਥਕ ਸਿਧਾਤਾਂ ਦੀ ਉਲੰਘਣਾ ਹੋਈ ਜਾਵੇ, ਸਿੱਖ ਰਹਿਤ ਮਰਿਯਾਦਾ ਦਾ ਘਾਣ ਹੋਈ ਜਾਵੇ-ਇਨ੍ਹਾਂ ਦੀ ਜ਼ੁਬਾਨ ਚੁੱਪ ਰਹਿੰਦੀ ਹੈ ਅਤੇ ਇਨਾਂ ਦੀ ਜ਼ਮੀਰ ਵੀ ਸੁੱਤੀ ਰਹਿੰਦੀ ਹੈ ਅਤੇ ਜਦੋਂ ਇਨਾਂ ੂਰਬੜ ਦੀਆ ਮੋਹਰਾਂੂ ਉ¤ਪਰ ਕਿਸੇ ਹੋਰ ਦਾ ਨਾਮ ਲਿਖਣ ਦੀ ਗੱਲ ਚੱਲ ਪਵੇ ਫਿਰ ਇਹ ਜਥੇਦਾਰ ’ਸੱਪ ਲੰਘਣ ਤੇ ਲਕੀਰ ਕੁੱਟਣ ਲੱਗ ਪੈਂਦੇ ਹਨ’। ਦੂਜੀ ਅਹਿਮ ਗੱਲ ਇਹ ਕਿ ਗਿਆਨੀ ਗੁਰਮੁਖ ਸਿੰਘ ਜੀ ’ਤੇ ਮਰਿਯਾਦਾ ਦੀ ਉਲੰਘਣਾ ਦਾ ਦੋਸ਼ ਲਗਾ ਕੇ ਹਟਾ ਦਿੱਤਾ ਗਿਆ ਹੈ ਪ੍ਰੰਤੂ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਜਥੇਦਾਰ ਗਿਆਨੀ ਮੱਲ ਸਿੰਘ ਜੀ ਦੀ ਭੂਮਿਕਾ ਦੀ ਪੜਤਾਲ ਨੂੰ ਠੰਢੇ ਬਸਤੇ ਵਿੱਚ ਕਿਉਂ ਪਾ ਦਿੱਤਾ ਗਿਆ।
ਨਿਰਮਲ ਸਿੰਘ ਪੰਡੋਰੀ
ਜ਼ਿਲ੍ਹਾ ਇੰਚਾਰਜ ‘ਪੰਜਾਬ ਟਾਇਮਜ਼’ ਬਰਨਾਲਾ
ਸੰਪਰਕ : 94170-33033



